ਲੁਧਿਆਣਾ ( ) ਅੱਜ ਭਗਵਾਨ ਵਾਲਮੀਕ ਜੀ ਦੇ ਆਗਮਨ ਪੁਰਬ ਤੇ ਵਿਸ਼ਾਲ ਸੋਭਾ ਯਾਤਰਾ ਹਲਕਾ ਆਤਮ ਨਗਰ ਵਿਖੇ ਵਾਲਮੀਕ ਮੰਦਿਰ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਅਤੇ ਮਹਾਂਮੁਨੀ ਸੰਭੂ ਵੈਲਫੇਅਰ ਸੁਸਾਇਟੀ ਡਾ: ਅੰਬੇਦਕਰ ਨਗਰ ਵਲੋ ਕੱਢੀ ਗਈ। ਇਸ ਸੋਭਾ ਯਾਤਰਾ ਵਿਚ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਮੁੱਖ ਤੌਰ ਤੇ ਸ਼ਾਮਲ ਹੋਂਏ ਜਦਕਿ ਇਸ ਸੋਭਾ ਯਾਤਰਾ ਵਿਚ ਇੰਦਰਜੀਤ ਗਿੱਲ ਕੌਸਲਰ, ਨਿਰਮਲ ਕੈੜਾ ਜਿਲ•ਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ, ਕਪਿਲ ਕੁਮਾਰ ਸੋਨੂੰ ਕੌਸਲਰ, ਦਾਰਾ ਟਾਕ ਪ੍ਰਧਾਨ ਵਾਲਮੀਕੀ ਯੂਥ ਫੈਡਰੇਸ਼ਨ, ਤਿਲਕ ਰਾਜ ਸੋਨੂੰ, ਅਮਿਤ ਅਤੇ ਰਾਮ ਕੁਮਾਰ ਰਾਕਸ਼ਸ਼ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸੋਭਾ ਯਾਤਰਾ ਸੁਰੂ ਕਰਨ ਤੋ ਪਹਿਲਾ ਜੋਤ ਰੋਸ਼ਨ ਕਰਨ ਦੀ ਰਸਮ ਸਿਮਰਜੀਤ ਸਿੰਘ ਬੈਸ ਵਲੋ ਅਦਾ ਕੀਤੀ ਗਈ।
ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਨੇ ਸਮੁੱਚੀ ਮਾਨਵਤਾ ਨੂੰ ਜਿੰਦਗੀ ਜਿਉਦ ਦਾ ਰਾਸਤਾ ਵਿਖਾਇਆ ਹੈ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕ ਜੀ ਦਾ ਆਗਮਨ ਪੁਰਬ ਸਮੁੱਚੇ ਸਮਾਜ ਵਲੋ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਮਹਾਨ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਨੇ ਸਮੇ ਸਮੇ ਤੇ ਇਸ ਧਰਤੀ ਉਪਰ ਆਕੇ ਸਮੁੱਚੇ ਸਮਾਜ ਨੂੰ ਸੇਧ ਦੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਉਪਦੇਸ਼ ਦਿੱਤਾ ਹੈ। ਇਸ ਸੋਭਾ ਯਾਤਰਾ ਨੂੰ ਪੂਰਨ ਰੂਪ ਦੇਣ ਉਪਰੰਤ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਵਲੋ ਸੰਗਤਾਂ ਨੂੰ ਲੰਗਰ ਛਕਾ ਕੇ ਲੰਗਰ ਦਾ ਉਦਘਾਟਨ ਕੀਤਾ ਅਤੇ ਸੰਗਤਾਂ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਇਸ ਸਮੇ ਬਲੇਸਵਰ ਦੈਤਿਯ, ਡਾ ਸੁਰਜੀਤ ਸਿੰਘ, ਕਰਮਵੀਰ ਸੈਲੀ, ਓਮ ਪ੍ਰਕਾਸ਼ ਆਦੀਵਾਲ, ਕਿਸ਼ਨ ਪਾਲ ਸਿਰਸਵਾਲ, ਗੋਵਿੰਦ, ਜੀਤ ਲਾਲ ਭਾਟੀਆ, ਧਰਮਵੀਰ, ਬਿਟੂ ਬਿੰਦਰਾ, ਮਾਗੇ ਰਾਮ, ਸੰਜੀਵ ਛਾਬੜਾ ਅਤੇ ਸਮੂਹ ਮੈਬਰਾਂ ਵਲੋ ਸੋਭਾ ਯਾਤਰਾ ਵਿਚ ਸ਼ਾਮਲ ਹੋਈਆ ਸੰਗਤਾ ਅਤੇ ਯਾਤਰਾ ਦਾ ਜਗ•ਾ-ਜਗ•ਾ ਤੇ ਸਵਾਗਤ ਕਰਨ ਵਾਲੇ ਸਮੁੱਚੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਗਵਾਨ ਵਾਲਮੀਕ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ।