ਨਵੀਂ ਦਿੱਲੀ- ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਦੱਖਣ ਏਸ਼ਿਆਈ ਸੈਰ ਸਪਾਟਾ ਕਮਿਸ਼ਨ ਦਾ ਚੇਅਰਮੈਨ ਚੁਣਿਆ ਗਿਆ ਹੈ। ਪਿਛਲੇ ਚਾਰ ਸਾਲਾਂ ਤੋਂ ਇਰਾਨ ਇਸ ਕਮਿਸ਼ਨ ਦਾ ਮੁੱਖੀਆ ਸੀ। ਦੱਖਣ ਕੋਰੀਆ ਦੇ ਸ਼ਹਿਰ ਗਇਉਚਿਉ ਸਹਿਰ ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਦੇ ਚਲ ਰਹੇ ਸੰੇਮਲਨ ਦੌਰਾਨ ਭਾਰਤ ਨੂੰ ਚੇਅਰਮੈਨ ਚੁਣਿਆ ਗਿਆ। ਸੰੇਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਸੁਬੋਧ ਕਾਂਤ ਸਹਾਏ ਨੇ ਕਿਹਾ ਕਿ ਦੱਖਣ ਏਸ਼ਿਆ ਲਈ ਸੈਰ ਸਪਾਟਾ ਕਮਿਸ਼ਨ ਦਾ ਚੇਅਰਮੈਨ ਚੁਣੇ ਜਾਣਾ ਭਾਰਤ ਲਈ ਮਾਣ ਵਾਲੀ ਗੱਲ ਹੈ ਤੇ ਭਾਰਤ ਪ੍ਰਤੀ ਮੈਂਬਰ ਦੇਸ਼ਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨਾਂ• ਕਿਹਾ ਕਿ ਸੁਰੱਖਿਅਤ ਤੇ ਸਨਮਾਨ ਜਨਕ ਸੈਰ ਸਪਾਟਾ ਭਾਰਤੀ ਨੀਤੀ ਦੇ ਥੰਮ ਨੇ ਤੇ ਭਾਰਤ ਸਰਕਾਰ ਗਰੀਬੀ ਨੂੰ ਖਤਮ ਕਰਨ ਤੇ ਸਮੁੱਚੇ ਵਿਕਾਸ ਨੂੰ ਹਾਸਿਲ ਕਰਨ ਲਈ ਇਨਾਂ• ਪਹਿਲੂਆਂ ਨੂੰ ਮੁੱਖ ਰੱਖ ਕੇ ਨੀਤੀਆਂ ਲਾਗੂ ਕਰ ਰਹੀ ਹੈ।