October 11, 2011 admin

ਫੌਜੀ ਕਮਾਂਡਰਾਂ ਦੀ ਪੰਜ ਰੋਜ਼ਾ ਕਾਨਫਰੰਸ ਸ਼ੁਰੂ

ਨਵੀਂ ਦਿੱਲੀ- ਫੌਜੀ ਕਮਾਂਡਰਾਂ ਦੀ ਪੰਜ ਰੋਜ਼ਾ ਕਾਨਫਰੰਸ ਨਵੀਂ ਦਿੱਲੀ ਵਿਚਲੇ ਮਾਨਕ ਸ਼ਾਹ ਕੇਂਦਰ ਵਿੱਚ ਸ਼ੁਰੂ ਹੋ ਗਈ ਹੈ। ਇਸ ਕਾਨਫਰੰਸ ਵਿੱਚ ਫੌਜ ਦੀਆਂ ਅਪ੍ਰੇਸਨਲ ਤੇ ਸਿਖਲਾਈ ਕਮਾਨਾਂ ਦੇ ਕਮਾਂਡਰ ਹਿੱਸਾ ਲੈ ਰਹੇ ਹਨ। ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਸੈਨਾ ਮੁੱਖੀ ਜਨਰਲ ਬੀ.ਕੇ. ਸਿੰਘ ਨੇ ਕਿਹਾ ਕਿ ਅੰਦਰੂਨੀ ਤੇ ਖੇਤਰੀ ਪੱਖਾਂ ਤੋਂ ਸੁਰੱਖਿਆ ਦੇ ਵਿਆਪਕ ਨਜ਼ਰੀਏ ਵੱਲ ਧਿਆਨ ਦੇਣ ਦੀ ਲੋੜ ਹੈ । ਉਨਾਂ• ਨੇ ਅਫਗਾਨਿਸਤਾਨ ਵਿਚਲੀ ਸੁਰੱਖਿਆ ਸਥਿਤੀ ਉਤੇ ਚਿੰਤਾ ਪ੍ਰਗਟ ਕੀਤੀ । ਥਲ ਸੈਨਾ ਮੁੱਖੀ ਨੇ ਉਤਰੀ ਤੇ ਪੱਛਮੀ ਸਰਹੱਦਾਂ ਵਿੱਚ ਦੇਸ਼ ਦਾ ਸੁਰੱਖਿਆ ਤਾਣਾ ਬਾਣਾ ਮਜ਼ਬੂਤ ਕਰਨ ਲਈ ਚਲਾਏ ਜਾ ਰਹੇ ਪ੍ਰਾਜੈਕਟਾਂ ਤੇ ਨਵੀਆਂ ਤਜਵੀਜ਼ਾਂ ਦਾ ਵੇਰਵਾ ਦਿੱਤਾ। ਜਨਰਲ ਸਿੰਘ ਨੇ ਉਤਰ ਪੂਰਬੀ ਰਾਜਾਂ ਵਿੱਚ ਬਗਾਵਤ ਤੇ ਅੱਤਵਾਦ ਨੂੰ ਨਕੇਲ ਪਾਉਣ ਲਈ ਉਤਰੀ ਤੇ ਪੂਰਬੀ ਕਮਾਨਾਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਉਨਾਂ• ਸਿਵਲ ਪ੍ਰਸ਼ਾਸਨ ਨੂੰ ਕੁਦਰਤੀ ਕਰੋਪੀਆਂ ਵੇਲੇ ਫੌਜ ਵੱਲੋਂ ਦਿੱਤੀ ਗਈ ਸਹਾਇਤਾ ਲਈ ਵੀ ਕਮਾਂਡਰਾਂ ਨੂੰ ਸ਼ਾਬਾਸ ਦਿੱਤੀ। ਕਾਨਫਰੰਸ ਦੇ ਪਹਿਲੇ ਦਿਨ  ਫੌਜਾਂ ਦੀ ਰਣਨੀਤਕ ਤੈਨਾਤੀ, ਲੜਾਕੂ ਸਿਖਲਾਈ ਦੇ ਵਿਸ਼ਿਆਂ ਤੋਂ ਇਲਾਵਾ ਉਤਰੀ ਤੇ ਪੱਛਮੀ ਸਰਹੱਦੀ ਇਲਾਕਿਆਂ ਵਿੱਚ ਰਾਤ ਵੇਲੇ ਹਵਾਈ ਜਹਾਜ਼ ਉਤਾਰਣ ਤੇ ਬੇਹੱਦ ਉਚੇ ਇਲਾਕਿਆਂ ਵਿੱਚ ਫੌਜੀਆਂ ਦੇ ਬਸੇਰੇ ਦੀ  ਹਾਲਤ  ਸੁਧਾਰਣ ਸਬੰਧੀ ਵਿਆਪਕ ਚਰਚਾ ਕੀਤੀ।         

Translate »