October 12, 2011 admin

ਜਿਲਾ ਮੋਨੀਟਿੰਰਗ ਅਤੇ ਵਿਜੀਲੈਂਸ ਕਮੇਟੀ ਦੀ ਮੀਟਿੰਗ ਸ. ਪ੍ਰਤਾਪ ਸਿੰਘ ਬਾਜਵਾ ਮੈਂਬਰ ਲੋਕ ਸਭਾ ਗੁਰਦਾਸਪੁਰ ਕਮ ਕਮੇਟੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ

ਗੁਰਦਾਸਪੁਰ – ਜਿਲਾ ਮੋਨੀਟਿੰਰਗ ਅਤੇ ਵਿਜੀਲੈਂਸ ਕਮੇਟੀ ਦੀ ਮੀਟਿੰਗ ਸ. ਪ੍ਰਤਾਪ ਸਿੰਘ ਬਾਜਵਾ ਮੈਂਬਰ ਲੋਕ ਸਭਾ ਗੁਰਦਾਸਪੁਰ ਕਮ ਕਮੇਟੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਹੋਈ। ਜਿਸ ਵਿੱਚ ਹਲਕਾ ਕਾਦੀਆਂ ਦੇ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਕਮ ਕਮੇਟੀ ਦੇ ਮੈਂਬਰ ਸੈਕਟਰੀ ਸ. ਮਹਿੰਦਰ ਸਿੰਘ ਕੈਥ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸ਼ਿਵਦੇਵ ਸਿੰਘ, ਜਿਲਾ ਪ੍ਰੀਸਦ ਗੁਰਦਾਸਪੁਰ ਦੇ ਸੈਕਟਰੀ ਸ੍ਰੀ ਮੂਧਲ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ  ਉੱਚ ਅਧਿਕਾਰੀ ਅਤੇ ਗੈਰ-ਸਰਕਾਰੀ ਮੈਬਰ ਸਾਮਿਲ ਹੋਏ। ਮੀਟਿੰਗ ਦੀ ਕਾਰਵਾਈ ਸੁਰੂ ਕਰਨ ਤੋਂ ਪਹਿਲਾ ਸ. ਬਾਜਵਾ ਨੇ ਪਿਛਲੀ ਜਿਲਾ ਵਿਜੀਲੈਸ ਤੇ ਮੋਨੀਟਿੰਰਗ ਕਮੇਟੀ ਦੀ ਹੋਈ ਮੀਟਿੰਗ ਸਮੇਂ ਕੀਤੇ ਗਏ ਫੈਸਲਿਆਂ ਉੱਪਰ ਕੀਤੀ ਗਈ ਕਾਰਵਾਈ ਦਾ ਜਾਇਜਾ ਲਿਆ ਅਤੇ ਇਸ ਤੋ ਉਪਰੰਤ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸ. ਬਾਜਵਾ ਨੇ ਸਮੂਹ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਚਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਲੋਕ ਭਲਾਈ ਸਕੀਮਾਂ ਨੂੰ ਮੁਕੰਮਲ ਕਰਦੇ ਸਮੇਂ ਉਨਾ ਨੂੰ ਪੂਰੀ ਤਰਾਂ ਪਾਰਦਰਸ਼ੀ ਬਣਾਉਣ ਅਤੇ ਸਰਕਾਰੀ ਮਾਪਢੰਡਾਂ ਅਨੁਸਾਰ ਉਨਾ ਨੂੰ ਨਿਰਧਾਰਿਤ ਸਮੇ ਵਿੱਚ ਮੁਕੰਮਲ ਕੀਤਾ ਜਾਵੇ। ਉਨਾ ਵਿਭਾਗ ਵਾਈਜ਼ ਉਸਾਰੀ ਅਧੀਨ ਅਤੇ ਨਵੇਂ ਸੁਰੂ ਕੀਤੇ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਜਾਇਜਾ ਲੈਦਿਆਂ ਸਮੂਹ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਕੇਦਰੀ ਸਕੀਮਾ ਤਹਿਤ ਸੜਕਾਂ ਤੇ ਵਾਟਰ ਸਪਲਾਈ ਆਦਿ ਪ੍ਰੋਜੈਕਟਾਂ ਦੇ ਨੀਹ ਪੱਥਰ ਅਤੇ ਉਦਘਾਟਨ  ਕੇਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਦੇ ਸਬੰਧਿਤ ਲੋਕ ਸਭਾ ਮੈਬਰ ਵਲੋਂ ਰੱਖੇ ਜਾਣੇ ਹੁੰਦੇ ਹਨ, ਇਸ ਲਈ ਉਨਾ ਵਲੋਂ ਵਿਧਾਨ ਸਭਾ ਹਲਕਾ ਵਾਈਜ਼ ਕੇਦਰੀ ਸਹਾਇਤਾ ਨਾਲ ਉਸਾਰੀਆਂ ਜਾਣ ਵਾਲੀਆਂ ਸੜਕਾਂ ਤੇ ਹੋਰ ਪ੍ਰੋਜੈਕਟ ਦੇ ਨੀਹ ਪੱਥਰਾ ਤੇ ਉਦਘਾਟਨਾ ਸਬੰਧੀ ਪ੍ਰੋਗਰਾਮ ਉਲੀਕ ਕੇ ਜਲਦੀ ਹੀ ਦੱਸ ਦਿੱਤਾ ਜਾਵੇਗਾ ਅਤੇ ਰੱਖੇ ਜਾਣ ਵਾਲੇ ਨੀਹ ਪੱਥਰਾ ਤੇ ਕੀਤੇ ਜਾਣ ਵਾਲੇ ਉਦਘਾਟਨਾ ਸਮੇ ਸਬੰਧਿਤ ਵਿਭਾਗਾ ਦੇ ਅਧਿਕਾਰੀ ਆਪਣੀ ਹਾਜਰੀ ਨੂੰ ਯਕੀਨੀ ਬਣਾਉਣਗੇ। ਉਨਾ ਪਿੰਡ ਬਹਿਬਲਚੱਕ ਵਿੱਚ ਲੈਟਰਿਨਾ ਬਣਾਉਣ ‘ਤੇ ਖਰਚ ਕੀਤੀ ਗਈ ਰਾਸ਼ੀ ਦੀ ਜਾਂਚ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ. ਸ਼ਿਵਦੇਵ ਸਿੰਘ ਤੇ ਸੈਕਟਰੀ ਜਿਲਾ ਪੀ੍ਰਸਦ ਸ੍ਰੀ ਮੂਧਲ ਨੂੰ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਕੈਥ ਨੇ ਸ. ਬਾਜਵਾ ਨੂੰ ਵਿਸ਼ਵਾਸ ਦਿਵਾਇਆ ਕਿ ਕੇਦਰ ਸਰਕਾਰ ਤੋ ਪ੍ਰਾਪਤ ਹੋਣ ਵਾਲੀਆਂ ਗਰਾਟਾ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਸਾਰੇ ਪ੍ਰੋਜੈਕਟਾਂ ਨੂੰ ਸਰਕਾਰੀ ਨਿਰਧਾਰਿਤ ਮਪਢੰਡਾਂ ਅਨੁਸਾਰ ਨਿਸ਼ਚਿਤ ਸਮੇ ਸੀਮਾ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ। ਵਿਧਾਇਕ ਕਾਦੀਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਬਾਜਵਾ ਦੇ ਧਿਆਨ ਵਿੱਚ ਲਿਆਦਾ ਕਿ ਨਰੇਗਾ ਸਕੀਮ ਤਹਿਤ ਮਜਦੂਰਾਂ ਨੂੰ ਦਿੱਤੀ ਜਾਂਦੀ 153 ਰੁਪਏ ਪ੍ਰਤੀ ਦਿਨ ਲੈਬਰ ਬਹੁਤ ਘੱਟ ਹੋਣ ਕਰਕੇ ਮਜਦੂਰ ਨਾ ਮਿਲਣ ਕਾਰਨ ਵਿਕਾਸ ਦੇ ਕੰਮ ਨਹੀ ਹੋ ਰਹੇ , ਜਿਸ ਕਾਰਨ ਨਰੇਗਾ ਦੀਆਂ ਗਰਾਟਾ ਅਣ-ਵਰਤੀਆਂ ਰਹਿ ਜਾਦੀਆਂ ਹਨ। ਇਸ ਲਈ ਇਨਾ ਗਰਾਟਾ ਦੇ ਖਰਚ ਕਰਨ ਦੇ ਨਿਰਧਾਰਿਤ ਨਿਯਮਾਂ ਵਿੱਚ ਸੋਧ ਕੀਤੀ ਜਾਵੇ ਅਤੇ ਮਜਦੂਰੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ । ਉਨਾ ਇਹ ਵੀ ਕਿਹਾ ਕਿ ਕੇਦਰ ਸਰਕਾਰ ਵਲੋਂ ਵਿਕਾਸ ਸਕੀਮਾਂ ਜੋ ਪੂਰੇ ਦੇਸ਼ ਲਈ ਇਕੱ ਸਾਰ ਬਣਾਈਆਂ ਜਾਦੀਆਂ ਹਨ, ਲੇਕਿਨ ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਪ੍ਰਸਥਿਤੀਆਂ ਹੋਣ ਕਾਰਨ ਉਹ ਸਕੀਮਾ ਕਈ ਰਾਜਾ ਵਿੱਚ ਸਹੀ ਢੰਗ ਨਾਲ ਲਾਗੂ ਨਹੀ ਹੋ ਸਕਦੀਆਂ, ਇਸ ਲਈ ਕੇਦਰੀ ਸਕੀਮਾ ਬਣਾਉਦੇ ਸਮੇ ਹਰੇਕ ਰਾਜ ਲਈ ਉਸ ਦੀਆਂ ਜਮੀਨੀ ਪ੍ਰਸਥਿਤੀਆਂ ਨੂੰ ਮੁੱਖ ਰੱਖ ਕੇ ਬਣਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਣਜੀਤ ਸਿੰਘ ਅਟਵਾਲ ਵਾਈਸ ਚੇਅਰਮੈਨ ਲੋਕਲ ਏਰੀਆ ਡਿਵਲਪਮੈਂਟ ਸਕੀਮ, ਐਕਸੀਅਨ ਪੀ.ਡਬਲਿਓ.ਡੀ ਸ੍ਰੀ ਪੀ.ਐਸ.ਟਿਵਾਣਾ, ਐਕਸੀਅਨ ਇੰਦਰਜੀਤ ਸਿੰਘ , ਐਸ.ਡੀ.ਓ ਹਰਜੋਤ ਸਿੰਘ, ਜਿਲਾ ਸਿੱਖਿਆ ਅਫਸਰ ਸ੍ਰੀਮਤੀ ਸਿੰਦੋ ਸਾਹਨੀ ਆਦਿ ਹਾਜਰ ਸਨ।

Translate »