October 12, 2011 admin

ਏਸਟ੍ਰਮ ਹੋਮਸ’ ਨੇ ਅੰਤਰਾਸ਼ਟਰੀ ਪੱਧਰ ਦੀ ਸਾਮੁਦਾਇਕ ਆਵਾਸ ਪਰਿਯੋਜਨਾ ‘ਏਸਟ੍ਰਮ ਬਯੂਨਾ ਵਿਸਟਾ’ ਦਾ ਅਮ੍ਰਿਤਸਰ ‘ਚ ਉਦਘਾਟਨ ਕੀਤਾ

* ਕੰਪਨੀ ਚਾਰ ਵਰਿ•ਆਂ ਵਿਚ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ
* ਕੰਪਨੀ ਨੇ ਅਮ੍ਰਿਤਸਰ ਅਤੇ ਪਾਣੀਪਤ ਵਿਖੇ ਯੋਜਨਾਵਾਂ ਦੇ ਜਰੀਏ ਆਪਣੇ ਪਰਿਚਾਲਨ ਦੇ ਉਦਘਾਟਨ ਦਾ ਐਲਾਨ ਕੀਤਾ

ਅਮਿੰ੍ਰਤਸਰ, 12 ਅਕਤੂਬਰ, 2011: ਭਾਰਤ ਦੇ ਮੋਹਰੀ ਰਿਅਲ ਅਸਟੇਟ ਕੇਂਦਰਿਤ ਨਿਜੀ ਇਕਵਿਟੀ ਫੰਡ ਨੇ ਅਮ੍ਰਿਤਸਰ (ਪੰਜਾਬ) ਵਿਚ ਆਪਣੀ ਪਹਿਲੀ ਪਰਿਯੋਜਨਾ ‘ਏਸਟ੍ਰਮ ਬਯੂਨਾ ਵਿਸਟਾ’ ਦੇ ਜਰੀਏ ਬਹੂਮੁੱਲ ਹਾਉਸਿੰਗ ਦੇ ਖੇਤਰ ਵਿਚ ਵਿਸਤਾਰ ਕੀਤਾ ਹੈ। ਅਮਿੰ੍ਰਤਸਰ ਉਹ ਸ਼ਹਿਰ ਹੈ ਜਿਸਨੇ ਸ਼੍ਰੇਸ਼ਠਤਾ ਦੀ ਹੋੜ ‘ਚ ਹੋਰ ਪ੍ਰਤੀਯੋਗੀਆਂ ਦੇ ਵਿਚ ਆਪਣੇ ਵਿਸ਼ੇਸ਼ ਯੋਗਦਾਨ ਨਾਲ ਗੁਣਵਤਾ ਦੇ ਮਾਨਦੰਡ ਨੂੰ ਹਮੇਸ਼ਾ ਉਪਰ ਉਠਾਇਆ ਹੈ। ਏਸਟ੍ਰਮ ਹੋਮਸ ਦੀ ਸਥਾਪਨਾ ਭਾਰਤ ਦੇ ਮਧੱਅਮ ਆਮਦਨੀ ਵਾਲੇ ਵਰਗ ਦੇ ਲਈ ਬੇਹਤਰ ਘਰ ਉਪਲਬਧ ਕਰਾਉਣ ਦੇ ਲਈ ਕੀਤੀ ਗਈ ਹੈ। ਕੰਪਨੀ ਭਾਰਤ ਵਿਚ ਉਚ ਪੱਧਰ ਦੇ ਅੰਤਰਾਸ਼ਟਰੀ ਮਾਨਕਾਂ ਦੇ ਨਾਲ ਵਿਸਤਾਰ ਕਰਨ ਦੇ ਨਾਲ ਹੀ ਹੁਣ ਤੱਕ ਟੀਚੇ ਤੋਂ ਦੂਰ ਰਹੇ ਦੂਸਰੇ ਅਤੇ ਤੀਸਰੇ ਦਰਜੇ ਦੇ ਸ਼ਹਿਰਾਂ ਵਿਚ ਆਪਣੀ ਸੇਵਾ ਦੇਵੇਗੀ। ਏਸਟ੍ਰਮ ਪ੍ਰਸਿੱਧ ਪ੍ਰਮੋਟਰ ਸਮੂਹ ਦੇ ਅਨੁਭਵ ਨਾਲ ਲੈਸ ਹੈ ਜਿਨਾਂ ਵਿਚ ਟੀਮ ਫਾਇਰ ਕੈਪੀਟਲ ਅਤੇ ਅਮੇਰਿਕਾ ਦਾ ਦੀ ਰਿਲੇਟੇਡ ਸਮੂਹ ਸ਼ਾਮਲ ਹਨ।

ਪਰਿਯੋਜਨਾ ਨੂੰ ਏਸਟ੍ਰਮ ਹੋਮਸ ਦੇ ਨਿਦੇਸ਼ਕ ਮੰਡਲ ਵਿਚ ਸ਼ਾਮਲ ਅਤੇ ਏਸਟ੍ਰਮ ਹੋਮਸ ਦੇ ਚੇਅਰਮੈਨ ਅਤੇ ਸੀਈਓ ਓਮ ਚੌਧਰੀ, ਦੀ ਰਿਲੇਟੇਡ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਜਾਰਜ਼ ਐਮ ਪੇਰੇਜ, ਲੋਰਲ ਸਪੇਸ ਐਂਡ ਕੰਮਿਊਨੀਕੇਸ਼ਨਸ ਇੰਕ ਦੇ ਸੀਈਓ ਸ਼੍ਰੀ ਮਾਇਕਲ ਬੀ. ਟਾਰਗਾਫ਼, ਹਾਲਪਰਨ ਰਿਅਲ ਅਸਟੇਟ ਵੈਂਚਰਸ ਦੇ ਪ੍ਰਬੰਧਨ ਸਹਿਯੋਗੀ ਅਤੇ ਸੀਈਓ ਸ਼੍ਰੀ ਜਾਨ ਹਾਲਪਰਨ, ਇੰਟਰਨੈਸ਼ਨਲ ਕੈਪੀਟਲ ਇਨਵੈਸਟਮੈਂਟ ਕੰਪਨੀ ਦੇ ਸੀਈਓ ਜੇਮਸ ਜੇ ਗ੍ਰੋਗਨ ਇਸ ਪਰਿਯੋਜਨਾ ਦੇ ਉਦਘਾਟਨ ਸਮਾਗਮ ਵਿਚ ਮੌਜੂਦ ਸੀ।

ਏਸਟ੍ਰਮ ਹੋਮਸ ਦੀ ਪਰਿਯੋਜਨਾ ‘ਏਸਟ੍ਰਮ ਬਯੂਨਾ ਵਿਸਟਾ’ ਦੇ ਉਦਘਾਟਨ ਮੌਕੇ ‘ਤੇ ਏਸਟ੍ਰਮ ਹੋਮਸ ਦੇ ਚੇਅਰਮੈਨ ਅਤੇ ਸੀਈਓ ਓਮ ਚੌਧਰੀ ਨੇ ਕਿਹਾ, ‘ਅਸੀਂ ਆਪਣੇ ਗਾਹਕਾਂ ਨੂੰ ਪੈਸੇ ਦੀ ਕੀਮਤ ਸਮਝਦੇ ਹੋਏ ਏਸਟ੍ਰਮ ਹੋਮਸ ਦੇ ਜਰੀਏ ਨਾਲ ਉਨ•ਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਦੇ ਰਹੇ ਹਾਂ। ਪੰਜਾਬ ਵਿਚ ਪਰਿਵਾਰਿਕ ਆਮਦਨੀ ਵੱਧ ਰਹੀ ਹੈ ਅਤੇ ਲੋਕ ਆਪਣੇ ਸ਼ਹਿਰ ਵਿਚ ਉਹ ਸਾਰੀਆਂ ਸੁਵਿਧਾਵਾਂ ਚਾਹੁੰਦੇ ਹਨ, ਜਿਹੜੀਆਂ ਹੁਣ ਤੱਕ ਸਿਰਫ਼ ਮਹਾਂਨਗਰਾਂ ਵਿਚ ਹੀ ਉਪਲਬਧ ਸੀ। ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਆਪਣੀਆਂ ਆਕਰਸ਼ਕ ਸੁਵਿਧਾਵਾਂ ਦੇ ਨਾਲ ਸੂਬੇ ਦੇ ਗਾਹਕਾਂ ਦੀ ਉਮੀਦ ‘ਤੇ ਖਰਾ ਉਤਰਾਂਗੇ। ਅਸੀਂ ਪੰਜਾਬ ਸਰਕਾਰ ਦਾ ਆਭਾਰ ਜਤਾਉਂਦੇ ਹਾਂ ਕਿ ਉਸਨੇ ਸਾਨੂੰ ਆਪਣਾ ਟੀਚਾ ਪੂਰਾ ਕਰਨ ਵਿਚ ਪੂਰੀ ਮਦਦ ਕੀਤੀ ਅਤੇ ਇਸ ਤਰ•ਾਂ ਪੰਜਾਬ ਦੇ ਲੋਕਾਂ ਨੂੰ ਉਸ ਜੀਵਨਸ਼ੈਲੀ ਦਾ ਹਾਸਲ ਕਰਨ ਦਾ ਮੌਕਾ ਵੀ ਦਿੱਤਾ ਜਿਸਦੀ ਉਹ ਇੱਛਾ ਰੱਖਦੇ ਹਨ।’
ਏਸਟ੍ਰਮ ਹੋਮਸ ਦੇ ਬੋਰਡ ਆਫ ਡਾਇਰੈਕਟ ਜਾਰਜ਼ ਐਮ. ਪੇਰੇਜ ਨੇ ਕਿਹਾ, ”ਭਾਰਤ ਦੀ ਅਰਥਵਿਵਸਥਾ ਪਿਛਲੇ ਕੁਝ ਵਰਿ•ਆਂ ਤੋਂ ਵਿਕਾਸ ਦੇ ਰਾਹ ‘ਤੇ ਹੈ ਅਤੇ ਅਨੁਮਾਨਤ: ਆਉਣ ਵਾਲੇ ਦੱਸ ਵਰਿ•ਆਂ ਤੱਕ ਇਸਦੀ ਦਰ ਸੱਤ ਤੋਂ ਅੱਠ ਫੀਸਦੀ ਦੇ ਵਿਚ ਬਣੀ ਰਹੇਗੀ। ਇਸਦੇ ਨਾਲ, ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਘਾਟੇਰਹਿਤ ਅਰਥ ਵਿਵਸਥਾ ਹੈ ਅਤੇ ਭਾਰਤ ਦੇ ਗਾਹਕ ਯੂਰੋਪ ਅਤੇ ਅਮਰੀਕਾ ਦੀ ਤਰ•ਾਂ ਉਚ ਪੱਧਰੀ ਸੁਵਿਧਾਵਾਂ ਦੇ ਆਦਤੀ ਹੋ ਰਹੇ ਹਨ। ਏਸਟ੍ਰਮ ਹੋਮਸ ਦੇ ਉਦਘਾਟਨ ਦੇ ਨਾਲ ਅਸੀਂ ਵਿਕਾਸ ਦੀ ਇਸ ਛਲਾਂਗ ਵਿਚ ਅਸੀਂ ਅਹਿਮ ਭੂÎਮਕਾ ਨਿਭਾਵਾਂਗੇ। ਅਸੀਂ ਦੇਸ਼ ਦੀ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ।

‘ਏਸਟ੍ਰਮ ਬਯੂਨਾ ਵਿਸਟਾ’ ਅਮ੍ਰਿਤਸਰ ਸ਼ਹਿਰ ਵਿਚ ਆਧੁਨਿੱਕ ਸੁਵਿਧਾਵਾਂ ਅਤੇ ਵਿਸ਼ਵ ਪੱਧਰੀ ਮਜ਼ਬੂਤੀ ਨਾਲ ਲੈਸ ਆਵਾਸੀ ਵਿਕਾਸ ਪਰਿਯੋਜਨਾ ਹੋਵੇਗੀ। ਇਸ ਪਰਿਯੋਜਨਾ ਦੀ ਅਨੁਮਾਨਤ ਲਾਗਤ ਕਰੀਬ 300 ਕਰੋੜ ਰੁਪਏ ਹੋਵੇਗੀ ਅਤੇ ਇਸਦਾ ਕੁਨ ਨਿਰਮਾਣ ਖੇਤਰ 12 ਲੱਖ ਵਰਗ ਫੀਟ ਹੋਵੇਗਾ।

ਅਮਿੰ੍ਰਤਸਰ ‘ਚ ‘ਏਸਟ੍ਰਮ ਬਯੂਨਾ ਵਿਸਟਾ’
ਇਸ ਪਰਿਯੋਜਨਾ ਦੇ ਤਹਿਤ ਕੁਲ 31 ਏਕੜ ਖੇਤਰ ਵਿਚ ਫੈਲਿਆ ਵਿਸ਼ਵ ਪੱਧਰੀ ਆਵਾਸੀ ਪ੍ਰੀਸਰ ਹੋਵੇਗਾ। ਇਸਦਾ ਵਿਕਾਸ ਗਿੱਲ ਡਿਵੈਲਪਰਸ ਐਂਡ ਕੋਲੋਨਾਇਜਰਸ ਦੇ ਸਹਿਯੋਗ ਨਾਲ ਕੀਤਾ ਜਾਏਗਾ।

ਕਾਰਜ ਸਥੱਲ ਅਤੇ ਵਿਸ਼ੇਸ਼ਤਾਵਾਂ
* ਏਸਟ੍ਰਮ ਬਯੂਨਾ ਵਿਸਟਾ ਜੀਟੀ ਰੋਡ, ਬਾਈਪਾਸ ‘ਤੇ ਹੈ ਨਾਲ ਹੀ ਇਹ ਰਾਸ਼ਟਰੀ ਰਾਜਮਾਰਗ-ਇਕ (ਜੀਟੀ ਰੋਡ) ਤੋਂ ਕਰੀਬ 1000 ਗੁਣਾ 700 ਫੀਟ ਚੌੜੀ ਸੜਕ ਨਾਲ ਜੁੜਿਆ ਹੋਇਆ ਹੈ।
* ਇਹ ਸਵਰਣ ਮੰਦਰ ਅਤੇ ਜਲੀਆਂਵਾਲਾ ਬਾਗ ਨਾਲ 15 ਮਿੰਟ ਤੋਂ ਵੀ ਘੱਟ ਦੀ ਟਰੈਫਿਕ ਦੂਰੀ ‘ਤੇ ਸਥਿਤ ਹੈ।
* ਇਥੇ ਤੋਂ ਅੰਤਰਾਸ਼ਟਰੀ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਜੀਟੀ ਰੋਡ ਬਾਈਪਾਸ ਦੇ ਮਾਧਅਮ ਤੋਂ ਵਾਘਾ ਸੀਮਾ ਰੇਖਾ ‘ਤੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।

ਮੁੱਖ ਵਿਸ਼ੇਸ਼ਤਾਵਾਂ/ਸੁਵਿਧਾਵਾਂ
* ਏਸਟ੍ਰਮ ਬਯੂਨਾ ਵਿਸਟਾ ਸਭ ਤੋਂ ਆਕਰਸ਼ਕ ਪਰਿਵੇਸ਼ ਅਤੇ ਭੂਮੱਧਸਾਗਰੀਯ ਸ਼ੈਲੀ ਦੀ ਮਜ਼ਬੂਤੀ ਵਾਲੀ ਪਰਿਯੋਜਨਾ ਹੈ ਜਿਸਦਾ ਡਿਜਾਇਨ ਪੂਰੇ ਸੰਯੁਕਤ ਰਾਜ ਅਮਰੀਕਾ ਵਿਚ ਆਪਣੇ  ਸਥਾਪਿਤ ਅਤੇ ਭੂਆਕ੍ਰਿਤਾਂ ਦੇ ਲਈ ਪ੍ਰਸਿੱਧ ਇਕ ਅੰਤਰਰਾਸ਼ਟਰੀ ਸੰਸਥਾ (ਰੋਜਰ ਫਰਾਇ ਐਂਡ ਐਸੋਸੀਏਟਸ) ਨੇ ਤਿਆਰ ਕੀਤਾ ਹੈ।
* ਇਸ ਪਰਿਯੋਜਨਾ ਨੂੰ ਇਸ ਤਰ•ਾਂ ਤੋਂ ਡਿਜਾਇਨ ਕੀਤਾ ਗਿਆ ਹੈ ਕਿ ਇਹ ਆਧੁਨਿੱਕ ਮਜ਼ਬੂਤੀ ਅਤੇ ਸਰਲ ਜੀਵਨ ਦੇ ਨਾਲ ਸਾਰੀਆਂ ਸੁਵਿਧਾਵਾਂ ਪੇਸ਼ ਕੀਤੀਆਂ ਜਾ ਸਕਣ।
* ਇਸ ਦਾ ਰੱਖ ਰੱਖਾਅ ਪੇਸ਼ੇਵਰ ਤਰੀਕੇ ਨਾਲ ਕੀਤਾ ਜਾਏਗਾ ਅਤੇ ਇਹ ਤ੍ਰਿਮਾਸਿਕ ਸੁਰਖਿਆ ਵਿਵਸਥਾ ਅਤੇ ਵਿਸ਼ਵ ਪੱਧਰੀ ਢਾਂਚੇ ਨਾਲ ਲੈਸ ਹੋਵੇਗੀ।
* ਇਸ ਵਿਚ ਆਕਸਮਿਕ ਬਿਜਲੀ ਦੀ ਸੁਵਿਧਾ, ਖਰੀਦਦਾਰੀ ਕੇਂਦਰ, ਵਪਾਰਕ ਸਥਾਨ, ਸਿਹਤ ਕੇਂਦਰ, ਗੱੜੀ ਖੜੀ ਕਰਨ ਦੇ ਲਈ ਸਮੁਚਿਤ ਥਾਂ ਅਤੇ ਕਰੀਬ 15,000 ਵਰਗਫੀਟ ਦਾ ਵਿਸ਼ਾਲ ਕਲੱਬ ਹੋਵੇਗਾ ਜਿਸ ਵਿਚ ਸਾਰੀਆਂ ਤਰ•ਾਂ ਦੇ ਇੰਡੋਰ ਅਤੇ ਆਉਟਡੋਰ ਖੇਡਾਂ ਦੀ ਸੁਵਿਧਾ, ਜਿਮ, ਬਾਰ ਅਤੇ ਬੈਂਕਵੇਟ ਹਾਲ ਹੋਵੇਗਾ। ਇਨਾਂ ਸਭ ਦੇ ਨਾਲ ਹੀ ਇਕ ਸੀਵਰੇਜ ਟਰੀਟਮੈਂਟ ਪਲਾਂਟ ਵੀ ਹੋਵੇਗਾ।
* ਏਸਟ੍ਰ੍ਰਮ ਬਯੂਨਾ ਵਿਸਟਾ ਆਪਣੇ ਵਸਨੀਕਾਂ ਨੂੰ ਕਪੜਿਆਂ ਦੀ ਧੁਲਾਈ, ਚੌਕੀਦਾਰ ਅਤੇ ਘਰੇਲੂ ਸਹਾਇਕ ਸੁਵਿਧਾਵਾਂ ਵੀ ਉਪਲਬਧ ਕਰਾਏਗਾ।
* ਇਸ ਪਰਿਯੋਜਨਾ ਵਿਚ 50 ਫੀਸਦੀ ਤੋਂ ਵੱਧ ਸਪੇਸ ਖੁੱਲਾ ਰੱਖਾ ਗਿਆ ਹੈ ਅਤੇ ਇਹ ਸੁੰਦਰ ਹਰਿਆਲੀ ਅਤੇ ਬੱਚਿਆਂ ਦੇ ਖੇਡਣ ਦੇ ਮੈਦਾਨ ਨਾਲ ਲੈਸ ਹੈ।

ਏਸਟ੍ਰਮ ਹੋਮਸ ਦੇ ਬਾਰੇ ‘ਚ:
ਏਸਟ੍ਰਮ ਹੋਮਸ ਐਫਡੀਆਈ ਵਲੋਂ ਵਿੱਤੀ ਪੋਸ਼ਿਤ ਭਾਰਤ ਕੇਂਦਰਿਤ ਭਵਨ ਨਿਰਮਾਤਾ ਹਨ ਅਤੇ ਦੇਸ਼ ਦੇ ਵੱਖ ਵੱਖ ਉਭਰਦੇ ਸ਼ਹਿਰਾਂ ਵਿਚ ਵਿਸ਼ਵ ਪੱਧਰੀ ਆਵਾਸੀ ਸਾਲਿਊਸ਼ਨਸ ਵਿਕਸਿਤ ਕਰਨ ਵਿਚ ਲੱਗੀ ਹੋਈ ਹੈ। ਕੰਪਨੀ ਨੂੰ ਪ੍ਰ੍ਰਮੁੱਖ ਉਤਰ ਅਮੇਰਿਕੀ ਰਿਅਲ ਅਸਟੇਟ ਨਿਵੇਸ਼ ਅਤੇ ਵਿਕਾਸ ਫਰਮਾਂ ਦੀ ਹਿੱਸੇਦਾਰੀ ਵਿਚ ਫਾਇਰ ਕੈਪੀਟਲ ਦੀ ਪ੍ਰਬੰਧਨ ਟੀਮ ਵਲੋਂ ਚਲਾਇਆ ਜਾ ਰਿਹਾ ਹੈ। ਇਨਾਂ ਫਰਮਾਂ ਵਿਚ ਮਿਯਾਮੀ ਸਕਿਤ ਦੀ ਰਿਲੇਟੇਡ ਗਰੁੱਪ ਵੀ ਸ਼ਾਮਲ ਹਨ। ਫਾਇਰ (ਪਹਿਲੀ ਇੰਡੀਅਨ ਰਿਅਲ ਅਸਟੇਟ) ਕੈਪੀਟਲ ਫੰਡ ਭਾਰਤ ਵਿਚ ਰਿਅਲ ਅਸਟੇਟ ਦੇ ਖੇਤਰ ਵਿਚ ਮੋਹਰੀ ਪ੍ਰਾਇਵੇਟ ਇਕਵਿਟੀ ਫੰਡ ਹੈ ਜਿਸਨੇ ਭਾਰਤ ਵਿਚ ਪੰਜ ਵੱਡੀਆਂ ਸਮੇਕਿਤ ਟਾਉਨਸ਼ਿਪ ਪਰਿਯੋਜਨਾਵਾਂ ਦਾ ਨਿਰਮਾਣ ਕੀਤਾ ਹੈ ਅਤੇ 1.5 ਅਰਬ ਡਾਲਰ ਯਾਨਿ 7,000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਇਸਦਾ ਵਿਕਾਸ ਕਾਰਜ ਜਾਰੀ ਹੈ। ਪੂਰੇ ਭਾਰਤ ਵਿਚ ਵੱਖ ਵੱਖ ਸ਼ਹਿਰਾਂ ਵਿਚ ਲਗਭਗ 1300 ਏਕੜ ਵਿਚ ਲਗਭਗ 5 ਕਰੋੜ ਵਰਗ ਫੀਟ ਖੇਤਰ ਵਿਸ਼ਵ ਪੱਧਰੀ ਆਵਾਸੀ ਵਿਕਾਸ ਨਾਲ ਜੁੜਿਆ ਹੈ।

ਵਧੇਰੇ ਜਾਣਕਾਰੀ ਲਈ ਕ੍ਰਿਪਾ ਸੰਪਰਕ ਹੋਰ ਕਰੋ :
ਤਾਰਕੇਸ਼ਵਰ ਸ਼ਰਮਾਂ
ਮੋਬਾਇਲ: 98761-19694

Translate »