ਅੰਮ੍ਰਿਤਸਰ – ਪੰਜਾਬੀ ਦੇ ਨਾਮਵਰ ਗਾਇਕ ਅਤੇ ਸ਼ੁਰੀਲੀ ਗਾਇਕ ਦੇ ਮਾਲਕ ਜਗਦੀਸ਼ ਮੱਟੂ ਦੀ ਪਲੇਠੀ ਕੈਸੇਟ ‘ਸਰਪੰਚੀ’ ਜੋ ਅੱਜ ਵਿਧਾਨ ਸਭਾ ਹੱਲਕਾ ਦੱਖਣੀ ਦੇ ਚਾਂਟੀਵਿੰਡ ਚੋਂਕ ਵਿੱਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਆਪਣੇ ਕਰ ਕਮਲਾਂ ਨਾਲ ਰਲੀਜ਼ ਕੀਤੀ।ਇਸ ਮੋਕੇ ਸ: ਬਾਸਰਕੇ ਨੇ ਕਿਹਾ ਕਿ ਸਮਾਜ ਨੂੰ ਚੰਗੀ ਸੇਧ ਦੇਣ ਲਈ ਗਾਇਕਾਂ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਇਸ ਕੈਸੇਟ ‘ਸਰਪੰਚੀ’ ਵਿਚ ਬਹੁਤ ਚੰਗੀਆਂ ਗੱਲਾਂ ਹਨ,ਜਿਸ ਤੋ ਸਮਾਜ ਨੂੰ ਬਹੁਤ ਵੱਡੀ ਸੇਧ ਮਿਲੇਗੀ।ਇਸ ਦੋਰਾਨ ਗਾਇਕ ਜਗਦੀਸ਼ ਮੱਟੂ ਨੇ ਕਿਹਾ ਕਿ ਇਸ ਕੈਸੇਟ ਵਿਚ ਗਾਇਕਾ ਅੰਬਿਕਾ ਸੋਨੀ ਨੇ ਉਸ ਪੂਰਾ ਸਾਥ ਦਿੱਤਾ ਹੈ ਅਤੇ ਇਸ ਕੈਸੇਟ ਪੂਰੇ ਪਰਿਵਾਰ ‘ਚ ਬੈਠ ਕੇ ਵੇਖਣ ਯੋਗ ਹੈ ਤੇ ਦਰਸ਼ਕਾਂ ਵੱਲੋ ਵੀ ਇਸ ਕੈਸੇਟ ਨੂੰ ਭਰਵਾਂ ਹੁੰਗਾਰਾ ਮਿੱਲ ਰਿਹਾ ਹੈ।ਇਸ ਮੋਕੇ ਸ੍ਰੀ ਅਸ਼ੋਕ ਸ਼ਰਮਾ ਜਨਰਲ ਸਕੱਤਰ,ਉੱਘੇ ਟਰਾਂਸਪੋਟਰ ਅਵਤਾਰ ਸਿੰਘ ਛੀਨਾ,ਸੁਖਰਾਜ ਸਿੰਘ ਥਾਂਦੇ,ਬਾਜ਼ ਸਿੰਘ ਥਾਂਦੇ,ਮਹਿੰਦਰ ਸਿੰਘ ਬਾਵਾ,ਸੁਰਿੰਦਰ ਸਿੰਘ ਬਿੱਟੂ,ਸੁਖਬੀਰ ਸਿੰਘ ਗਿੱਲ,ਕਮਲਜੀਤ ਸਿੰਘ ਬਾਸਰਕੇ,ਰਾਜਵਿੰਦਰ ਸਿੰਘ ਰਾਜੂ,ਬਲਦੇਵ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।