ਅੰਮ੍ਰਿਤਸਰ – ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਬੀਤੇ ਦਿਨੀਂ ਨਿਊ ਗੋਲਡਨ ਐਵੀਨਿਊ ਦੇ ਵਾਰਡ ਨੰਬਰ 20 ਦੀਆਂ ਰਹਿੰਦੀਆਂ ਗਲੀਆਂ, ਨਾਲੀਆਂ ਨੂੰ ਆਰਸੀਸੀਨਾਲ ਪੱਕੀਆਂ ਕਰਨ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ| ਉਪਕਾਰ ਸਿੰਘ ਸੰਧੂ ਤੇ ਯੂਥਵਿੰਗ ਦੇ ਸ਼ਹਿਰੀ ਤੇ ਹਲਕਾ ਪੁਰਬੀ ਦੇ ਇੰਚਾਰਜ ਸ| ਗੁਰਪ੍ਰਤਾਪ ਸਿੰਘ ਟਿੱਕਾ ਨੇ ਸਾਂਝੇ ਰੂਪ ’ਚ ਕੀਤਾ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ| ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਤੇ ਬੀ|ਜੇ|ਪੀ| ਦੀ ਸਾਂਝੀ ਸਰਕਾਰ ਦਾ ਮੁਖ ਉਦੇਸ਼ ਪੰਜਾਬ ’ਚ ਚਲ ਰਹੀ ਵਿਕਾਸ ਦੀ ਹਨੇਰੀ ਨੂੰ ਨਿਰੰਤਰ ਜਾਰੀ ਰੱਖਣਾ ਹੈ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਪੱਖੋਂ ਪੰਜਾਬ ’ਚ ਇਕ ਨੰਬਰ ਤੇ ਮਨਿਆ ਜਾਵੇਗਾ।
ਇਸ ਮੌਕੇ ਸ੍ਰੀ ਨਰਿੰਦਰ ਸ਼ੇਖਰ ਲੂਥਰਾ, ਸ ਹਰਭਜਨ ਸਿੰਘ ਮਨਾਵਾਂ, ਵਾਰਡ ਨੰ: 20 ਦੇ ਪ੍ਰਧਾਨ ਸ ਨਿਸ਼ਾਨ ਸਿੰਘ ਕਸੇਲ (ਢਿੱਲੋਂ ਆਟਾ ਚੱਕੀ), ਸ ਸੁਖਦੇਵ ਸਿੰਘ ਭੂਰਾ ਕੋਹਨਾ, ਬਾਬਾ ਨਿਰਮਲਬੀਰ ਸਿੰਘ ਖਾਲਸਾ, ਸ| ਕੁਲਵਿੰਦਰ ਸਿੰਘ ਰਮਦਾਸ, ਸ ਦਿਲਬਾਗ ਸਿੰਘ ਮੁਕੰਦਪੁਰਾ, ਸ ਉਪਕਾਰ ਸਿੰਘ ਵਕੀਲ, ਸ ਬਖਸ਼ੀਸ਼ ਸਿੰਘ ਭੁੱਲਰ, ਸ ਕੁਲਬੀਰ ਸਿੰਘ ਸੈਣੀ, ਸ੍ਰੀ ਰਾਜ ਕੁਮਾਰ ਵਸੀਕਾ ਨਵੀਸ, ਸ੍ਰੀ ਆਸ਼ੂ ਜੀ, ਸ੍ਰੀ ਜੁਗਲ ਕਿਸ਼ੋਰ, ਸ੍ਰੀ ਸੰਜੀਵ ਕੁਮਾਰ, ਸ ਸੁਖਦੇਵ ਸਿੰਘ ਛੀਨਾ, ਡਾ ਸਤਪਾਲ ਸਲਵਾਨ, ਸ ਸ਼ਮਸ਼ੇਰ ਸਿੰਘ, ਸ ਮਲਕੀਤ ਸਿੰਘ ਔਲਖ, ਸ| ਬਲਦੇਵ ਸਿੰਘ (ਜੱਟ) ਡੇਹਰੀਵਾਲੇ, ਸ ਜਗੀਰ ਸਿੰਘ ਸੰਧੂ, ਸ ਇੰਦਰਜੀਤ ਸਿੰਘ, ਸ. ਸੰਤਾ ਸਿੰਘ, ਸ. ਹਰਦਿਆਲ ਸਿੰਘ, ਸ. ਹਰਭੇਜ ਸਿੰਘ ਤੇ ਸ. ਗਿਆਨ ਸਿੰਘ ਆਦਿ ਮੌਜੂਦ ਸਨ।