October 13, 2011 admin

ਪੰਜਾਬ ਸਰਕਾਰ ਵੱਲੋਂ ਪੀ.ਐਫ.ਐਸ. ਦੀਆਂ ਤਨਖਾਹਾਂ ਵਧਾਉਣ ਦਾ ਐਲਾਨ

ਪੀ.ਐਫ.ਐਸ. ‘ਤੇ 4-9-14 ਦਾ ਸਕੇਲ ਲਾਗੂ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਪੰਜਾਬ ਫਾਰੈਸਟ ਸਰਵਿਸਿਜ਼ (ਪੀ.ਐਫ.ਐਸ.) ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ 4-9-14 ਦਾ ਸਕੇਲ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਫਾਰੈਸਟਰ ਦੀਆਂ ਤਨਖਾਹਾਂ ਵਧਾਉਣ ਦਾ ਵੀ ਐਲਾਨ ਕੀਤਾ ਹੈ।  ਪੰਜਾਬ ਸਰਕਾਰ ਨੇ ਅੱਜ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਨੋਟੀਫਿਕੇਸ਼ਨ ਮੁਤਾਬਕ ਵਧਾਈਆਂ ਤਨਖਾਹਾਂ ਪਹਿਲੀ ਅਕਤੂਬਰ 2011 ਤੋਂ ਲਾਗੂ ਹੋਣਗੀਆਂ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਫ.ਐਸ. ‘ਤੇ 4-9-14 ਦਾ ਸਕੇਲ ਲਾਗੂ ਕਰ ਦਿੱਤਾ ਹੈ। ਹੁਣ ਇਨ੍ਹਾਂ ਦਾ ਸ਼ੁਰੂਆਤੀ ਸਕੇਲ  10300-34800 ਤੋਂ ਵਧਾ ਕੇ 15600 -39100 ਅਤੇ ਗਰੇਡ ਪੇ 5000 ਤੋਂ ਵਧਾ ਕੇ 5400 ਰੁਪਏ ਕਰ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਮੁੱਢਲੀ ਤਨਖਾਹ 21000 ਹੋ ਗਈ ਹੈ। ਇਸ ਤਰ੍ਹਾਂ ਹੁਣ ਉਨ੍ਹਾਂ ਦੇ ਰੈਗੂਲਰ ਸਰਵਿਸ ਦੇ 4 ਸਾਲ ਪੂਰੇ ਹੋਣ ‘ਤੇ ਗਰੇਡ ਪੇ 6600 ਰੁਪਏ, 9 ਸਾਲ ਪੂਰੇ ਹੋਣ ‘ਤੇ 7600 ਰੁਪਏ ਅਤੇ 14 ਸਾਲ ਦੀ ਸਰਵਿਸ ਪੂਰੀ ਹੋਣ ‘ਤੇ 8600 ਰੁਪਏ ਗਰੇਡ ਪੇ ਹੋ ਜਾਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਫਾਰੈਸਟਰ ਦਾ ਗਰੇਡ ਪੇ 2400 ਰੁਪਏ ਤੋਂ ਵਧਾ ਕੇ 3000 ਰੁਪਏ ਕਰ ਦਿੱਤਾ ਹੈ। ਵਧੇ ਸਕੇਲ ਪਹਿਲੀ ਅਕਤੂਬਰ 2011 ਤੋਂ ਲਾਗੂ ਹੋਣਗੇ।

Translate »