ਬਠਿੰਡਾ- -ਵਧੀਕ ਜ਼ਿਲ•ਾ ਮੈਜਿਸਟਰੇਟ ਸ੍ਰੀ ਭੁਪਿੰਦਰ ਸਿੰਘ ਨੇ ਜਾਬਤਾ ਫ਼ੌਜਦਾਰੀ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ
144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਦੇਆਦੇਸ਼ਾਂ ਅਨੁਸਾਰ ਜ਼ਿਲ•ੇ ਦੇ ਖੇਤਰ ਵਿਚ ਗੁਟਖਾ, ਤੰਬਾਕੂ ਅਤੇ ਪਾਨ ਮਸਾਲੇ ਦੀ ਪੈਕਿੰਗ, ਪਲਾਸਟਿਕ ਮਟੀਰੀਅਲ ਵਿਚ ਕਰਨ ‘ਤੇ ਲੱਗੀ ਰੋਕ ਰੋਕ ਦੀ ਪਾਲਣਾ ਕਰਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ•ਾਂ ਪੁਲਿਸ, ਨਗਰ ਨਿਗਮ ਬਠਿੰਡਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਨ•ਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਹ ਹੁਕਮ ਮਿਤੀ 12-10-2011 ਤੋਂ 11-12-2011 ਤੱਕ ਲਾਗੂ ਰਹੇਗਾ।