ਬਰਨਾਲਾ – ਸਿਹਤ ਵਿਭਾਗ ਪੰਜਾਬ ਵੱਲਂੋ ਚਲਾਏ ਜਾ ਰਹੇ ਵੱਖ-2 ਰਾਸ਼ਟਰੀ ਪੋ੍ਰਗਰਾਮਾਂ ਅਧੀਨ ਸਿਵਲ ਸਰਜਨ ਬਰਨਾਲਾ ਡਾ| ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਜਿਲ੍ਹਾ ਬਰਨਾਲਾ ਵਿੱਚ ਬੱਚਿਆਂ ਨੂੰ ਟੀ|ਬੀ| ਦੇ ਰੋਗਾਂ ਸੰਬੰਧੀ ਜਾਗਰੂਕ ਕਰਨ ਲਈ ਵੱਖ-2 ਸਕੂਲਾਂ ਵਿੱਚ ਜਾਦੂ ਦੇ ਸ਼ੋਅ ਕਰਵਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦੇ ਤਹਿਤ ਜੈਨ ਹੈਪੀ ਮਾਡਲ ਸਕੂਲ ਬਰਨਾਲਾ, ਆਰੀਆ ਮਾਡਲ ਸਕੂਲ ਬਰਨਾਲਾ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਧੂਰਕੋਟ ਵਿਖੇ ਜਾਦੂ ਦੇ ਸ਼ੋਅ ਕਰਵਾਏ ਗਏ।ਜਿਸ ਵਿੱਚ ਜਾਦੂਗਰ ਸਾਗਰ ਵੱਲਂੋ ਮਨੋਰੰਜਨ ਦੇ ਨਾਲ-2 ਟੀ|ਬੀ| ਰੋਗ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਿਲ੍ਹਾ ਟੀ|ਬੀ| ਅਫਸਰ ਬਰਨਾਲਾ ਡਾ| ਨਵਜੋਤ ਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਇੰਨ੍ਹਾਂ ਪ੍ਰੋਗਰਾਮਾ ਦਾ ਮਕਸਦ ਬੱਚਿਆ ਨੂੰ ਬਿਮਾਰੀਆਂ ਸੰਬੰਧੀ ਜਾਗਰੂਕਤਾ ਲਿਆਉਣਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ|ਬੀ| ਰੋਗ ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁੱਫਤ ਕੀਤਾ ਜਾਂਦਾ ਹੈ ਅਤੇ ਜਿੰਨ੍ਹਾ ਵਿਅਕਤੀਆ ਨੂੰ ਲਗਾਤਾਰ ਦੋ ਹਫਤਿਆਂ ਤੋ ਵੱਧ ਦੀ ਖੰਘ ਹੈ ਤਾਂ ਉਹ ਅਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਅਪਣੀ ਬਲਗਮ ਦੀ ਜਾਂਚ ਮੁਫਤ ਕਰਵਾਉਣ। ਇਸ ਪ੍ਰੋਗਰਾਮ ਦੇ ਅੰਤ ਵਿਚ ਸਕੂਲੀ ਬੱਚਿਆ ਤੋ ਟੀ|ਬੀ| ਦੀ ਬਿਮਾਰੀ ਬਾਰੇ ਸਵਾਲ ਪੁੱਛੇ ਗਏ, ਜਿੰਨ੍ਹਾ ਬੱਚਿਆ ਨੇ ਸਹੀ ਜਵਾਬ ਦਿੱਤੇ ਉਨ੍ਹਾ ਬੱਚਿਆ ਨੂੰ ਜਿਲ੍ਹਾ ਟੀ|ਬੀ| ਸਿਹਤ ਸੋਸਾੲਟੀ ਬਰਨਾਲਾ ਵੱਲੋ ਇਨਾਮ ਦਿੱਤੇ ਗਏ । ਇਸ ਮੋਕੇ ਜਿਲ੍ਹਾ ਟੀ|ਬੀ| ਸਿਹਤ ਸੋਸਾੲਟੀ ਬਰਨਾਲਾ ਦੇ ਸਟਾਫ ਮੈਬਰ ਸ੍ਰੀ ਪੁਸਕਰ ਰਾਜ, ਮਿਸ ਕਾਮਨੀ ਡੁਡੇਜਾ ਅਤੇ ਸ੍ਰੀ ਰਾਕੇਸ ਗਰਗ ਵੀ ਹਾਜਰ ਸਨ ।