ਜਲੰਧਰ – ਪੰਜਾਬ ਸਰਕਾਰ ਵੱਲੋ ਕੈਂਸਰ ਤੋ ਪ੍ਰਭਾਵਤ ਹਰ ਮਰੀਜ ਨੂੰ 1.5 ਲੱਖ ਰੁਪਏ ਬਿਨਾਂ ਕਿਸੇ ਆਮਦਨ ਦੀ ਸ਼ਰਤ ਦੇ ਇਲਾਜ ਲਈ ਦਿੱਤੇ ਜਾਣਗੇ, ਇਹ ਜਾਣਕਾਰੀ ਸ਼੍ਰੀ ਪ੍ਰਿਯਾਂਕ ਭਾਰਤੀ, ਡਿਪਟੀ ਕਮਿਸ਼ਨਰ, ਜਲੰਧਰ ਨੇ ਅੱਜ ਜਿਲਾ ਪ੍ਰਸ਼ਾਸਨੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਦੇ ਕੰਮ ਦੀ ਪ੍ਰਗਤੀ ਸਬੰਧੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਰਲੀਫ ਫੰਡ ਵਿਚੋ ਇਹ ਰਾਸ਼ੀ ਦਿੱਤੀ ਜਾਵੇਗੀ ਹੁਣ ਤੱਕ ਜਿਲੇ ਵਿਚੋਂ 51 ਮਰੀਜਾ ਦੀ ਪਹਿਚਾਣ ਕਰਕੇ ਉਨ•ਾਂ ਦੇ ਕੇਸ ਸਿਹਤ ਵਿਭਾਗ ਵੱਲੋ ਅਗਲੀ ਮੰਨਜੂਰੀ ਲਈ ਭੇਜ ਦਿੱਤੇ ਗਏ ਹਨ ਅਤੇ 45 ਕੇਸ ਹੋਰ ਤਿਆਰ ਕੀਤੇ ਗਏ ਹਨ । ਉਨ•ਾਂ ਨੇ ਦੱਸਿਆ ਕਿ ਇਹ ਸਹਾਇਤਾ ਸਮਾਜ ਦੇ ਹਰ ਵਰਗ ਦੇ ਮਰੀਜ ਲਈ ਹੋਵੇਗੀ । ਉਨ•ਾਂ ਜਿਲੇ ਦੇ ਵੱਖ ਵੱਖ ਸਬ ਡਵੀਜਨਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਇਨ•ਾਂ ਮਰੀਜਾਂ ਦੇ ਨਾਮ ਅਤੇ ਪਤੇ ਦੀ ਵੈਰੀਫਿਕੇਸ਼ਨ ਕਰਕੇ ਜਲਦ ਭੇਜਣ ਤਾਂ ਜੋ ਮਰੀਜਾਂ ਨੂੰ ਛੇਤੀ ਲਾਭ ਦਿੱਤਾ ਜਾਵੇ । ਇਸ ਮੌਕੇ ਉਨ•ਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਪੋਲੀਓ, ਡੇਂਗੂ ਆਦਿ ਬਿਮਾਰੀਆਂ ਤੋ ਬਚਾਓ ਸਬੰਧੀ ਕੰਮਾਂ ਦੀ ਪ੍ਰਗਤੀ ਦੀ ਜਾਣਕਰੀ ਲਈ ।
ਸ਼੍ਰੀ ਭਾਰਤੀ ਨੇ ਸਮਾਜਿਕ ਸੁਰਖਿਆ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੀਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਜਿਕ ਸੁਰੱਖਿਆ ਅਧੀਨ ਦਿੱਤੀ ਜਾਣ ਵਾਲੀ ਪੈਂਨਸ਼ਨ ਸਮੇਂ ਸਿਰ ਲਾਭਪਾਤਰੀਆਂ ਨੂੰ ਅਦਾ ਕੀਤੀ ਜਾਣੀ ਚਾਹੀਦੀ ਹੈ । ਉਨਾਂ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਕੇਸਾਂ ਦਾ ਨਿਪਟਾਰਾ ਕਰਕੇ ਅਗਲੀ ਮੀਟਿੰਗ ਵਿਚ ਰਿਪੋਰਟ ਕਰਨ ਲਈ ਵੀ ਕਿਹਾ । ਇਸ ਮੌਕੇ ਉਨ•ਾਂ ਨੇ ਜਿਲੇ ਭਰ ਿਵਚ ਮਿਡ ਡੇ ਮੀਲ ਸਕੀਮ ਤਹਿਤ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੀ ਕਵਾਲਿਟੀ ਦੀ ਜਾਣਕਾਰੀ ਲਈ ਅਤੇ ਇਸ ਵਿਚ ਵਰਤੀ ਜਾਣ ਵਾਲੇ ਸਮਗਰੀ ਦੀ ਅਦਾਇਗੀ ਅਤੇ ਦੁਪਹਿਰ ਦਾ ਖਾਣਾ ਬਨਾਉਣ ਵਾਲੇ ਵਰਕਰਾਂ ਨੂੰ ਦਿੱਤੇ ਜਾਣ ਵਾਲਾ ਸੇਵਾ ਫਲ ਸਮੇਂ ਸਿਰ ਕਰਨ ਦੀਆਂ ਹਦਾਇਤਾਂ ਦਿੱਤੀਆਂ । ਇਸ ਮੌਕੇ ਉਨ•ਾਂ ਨੇ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਹਾਜਰੀ ਨੂੰ ਯਕੀਨੀ ਬਨਾਉਣ ਦੀ ਵੀ ਹਦਾਇਤ ਕੀਤੀ ।
ਬਾਗਵਾਨੀ ਵਿਭਾਗ ਦੀ ਮੀਟਿੰਗ ਵਿਚ ਬੋਲਦਿਆਂ ਸ਼੍ਰੀ ਭਾਰਤੀ ਨੇ ਦੱਸਿਆ ਕਿ ਜਿਲੇ ਵਿੱਚ 150 ਹੈਕਟੇਅਰ ਰਕਬਾ ਬਾਗਵਾਨੀ ਹੇਠ ਲਿਆਉਣ ਦਾ ਟੀਚਾ ਮਿੱਥੀਆ ਗਿਆ ਹੈ ਜਿਸ ਵਿੱਚੋ ਹੁਣ ਤਕ 36 ਹੈਕਟੇਅਰ ਰਕਬਾ ਬਾਗਵਾਨੀ ਹੇਠ ਲਿਆਂਦਾ ਜਾ ਚੁੱਕਾ ਹੈ । ਇਸ ਮੌਕੇ ਉਨ•ਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਵਿਚ ਜਾਗਰੁਕਤਾ ਪੈਦਾ ਕਰਨ ਲਈ ਸੈਮੀਨਾਰ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਖਤੀਬਾੜੀ ਨੂੰ ਇਕ ਲਾਹੇਬੰਦ ਧੰਦਾ ਬਣਾ ਸਕਣ । ਇਸ ਮੌਕੇ ਉਨ•ਾਂ ਨੇ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਤੋਂ ਜਿਲੇ ਵਿਚ ਪਸ਼ੂ ਹਸਪਤਾਲਾਂ ਸਟਾਫ ਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਸਬੰਧੀ ਜਾਣਕਾਰੀ ਹਾਸਲ ਕੀਤੀ । ਮੱਛੀ ਪਾਲਣ ਵਿਭਾਗ ਦੀ ਮੀਟਿੰਗ ਵਿਚ ਬੋਲਦੀਆਂ ਦੱਸਿਆ ਕਿ ਇਸ ਸਾਲ 55 ਹੈਕਟੇਅਰ ਰਕਬੇ ਦਾ ਟੀਚਾ ਮੀਥਿਆ ਗਿਆ ਹੈ । ਉਨ•ਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਉਤਸਾਹਿਤ ਕਰਨ । ਇਸ ਮੌਕੇ ਸ਼੍ਰੀ ਭਾਰਤੀ ਨੇ ਐਮ ਪੀ ਫ਼ਡ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਵੀ ਜਾਣਕਾਰੀ ਹਾਸਲ ਕੀਤੀ । ਉਨਾਂ ਨੇ ਜਿਲੇ ਵਿਚ ਕੀਤੀ ਜਾਣ ਵਾਲੀ ਜਾਤੀ ਅਧਾਰਤ ਜਨਗਨਣਾ ਦੀ ਪ੍ਰਗਤੀ ਦਾ ਜਾਇਜਾ ਲੈਂਦੀਆਂ ਅਧਿਕਾਰੀਆਂ ਤੋਂ ਗਿਣਤੀਕਾਰਾਂ, ਡਾਟਾ ਐਂਟਰੀ ਓਪਰੇਟਰਾਂ ਸਬੰਧੀ ਜਾਣਕਾਰੀ ਲਈ ਅਤੇ ਡੀ ਡੀ ਪੀ ਓ ਨੂੰ ਹਦਾਇਤ ਕੀਤੀ ਕਿ ਇਹਨਾਂ ਨੂੰ ਬਰੌਡ ਬੈਂਡ ਕੁਨੈਕਸ਼ਨ ਲੈ ਕੇ ਦਿੱਤੇ ਜਾਣ ਤਾਂ ਜੋ ਕੰਮ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜਾਇਆ ਜਾ ਸਕੇ ।
ਇਸ ਮੌਕੇ ਹੋਰਨਾਂ ਤੋ ਇਲਾਵਾ ਸ਼੍ਰੀ ਇਕਬਾਲ ਸਿੰਘ ਸੰਧੂ, ਐਸ ਡੀ ਐਮ, ਕੈਪਟਨ ਕਰਨੈਲ ਸਿੰਘ, ਡਿਪਟੀ ਡਾਇਰੈਕਟਰ ਲੋਕਲ ਬਾਡੀਜ, ਸ਼੍ਰੀ ਦਰਬਾਰਾ ਸਿੰਘ ਜਿਲਾ ਮਾਲ ਅਫਸਰ, ਡਾ ਸਿੰਗਲਾ, ਸਿਵਲ ਸਰਜਨ, ਜਲੰਧਰ, ਵੱਖ ਵੱਖ ਬਲਾਕਾਂ ਦੇ ਬੀ ਡੀ ਪੀ ਓਜ਼ ਤੇ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਹਾਜਰ ਸਨ ।