October 13, 2011 admin

ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਲਈ ਮੁੱਖ ਮੰਤਰੀ ਸਹਾਇਤਾ ਕੋਸ਼ ਵਿੱਚੋਂ 1.50 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾ ਰਹੇ ਹਨ

ਗੁਰਦਾਸਪੁਰ – ਰਾਜ ਸਰਕਾਰ ਵਲੋਂ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਲਈ ਮੁੱਖ ਮੰਤਰੀ ਸਹਾਇਤਾ ਕੋਸ਼ ਵਿੱਚੋਂ 1.50 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾ ਰਹੇ ਹਨ। ਜਿਲਾ ਗੁਰਦਾਸਪੁਰ ਦੇ ਕੈਂਸਰ ਦੇ ਮਰੀਜ਼ਾ ਦੇ ਇਲਾਜ ਲਈ ਖਰਚੇ ਦੀ ਮਨਜੂਰੀ ਦੇਣ ਲਈ ਜਿਲਾ ਕੈਸਰ ਮੋਨੀਟਿੰਰਗ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਦੀ ਪ੍ਰਧਨਗੀ ਹੇਠ ਉਨ੍ਹਾਂ ਦੇ ਸਥਾਨਕ ਦਫਤਰ ਵਿਖੇ ਹੋਈ। ਜਿਸ ਵਿੱਚ ਵਿੱਚ 33 ਕੈਂਸਰ ਪੀੜਤ ਨਵੇਂ ਮਰੀਜ਼ਾ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੇ ਕੇਸਾਂ ਨੂੰ ਪ੍ਰਵਾਨਗੀ ਦੇ ਕੇ ਪੰਜਾਬ ਸਰਕਾਰ ਨੂੰ ਭੇਜੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 58 ਕੈਸਰ ਦੇ ਮਰੀਜ਼ਾ ਦੇ ਕੇਸ ਪਾਸ ਕਰਕੇ ਸਰਕਾਰ ਨੂੰ  ਭੇਜੇ ਜਾ ਚੁੱਕੇ ਹਨ। ਉਨ੍ਹਾਂ  ਅੱਗੇ ਦੱਸਿਆ ਕਿ ਕੈਸਰ ਦੇ ਮਰੀਜਾ ਦੇ ਇਲਾਜ ਲਈ ਉਨਾਂ ਦੇ ਕੇਸਾਂ ਨੂੰ ਪ੍ਰਵਾਨ ਕਰਕੇ ਚੰਡੀਗੜ੍ਹ ਵਿਖੇ ਸਿਹਤ ਵਿਭਾਗ ਦੇ ਮੁੱਖ ਦਫਤਰ ਵਿਖੇ ਗਠਿਤ ਕੈਂਸਰ ਸੈੱਲ ਨੂੰ ਭੇਜੇ ਜਾਂਦੇ ਹਨ। ਜਿਸ ਤੋਂ ਮਨਜੂਰੀ ਉਪਰੰਤ ਮਰੀਜ ਨੂੰ ਇਲਾਜ ਲਈ ਫੰਡ ਜਾਰੀ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੈਂਸਰ ਦੇ ਮਰੀਜ਼ਾਂ ਦੀ ਪਹਿਚਾਣ ਕਰਕੇ ਸਰਕਾਰ ਵਲੋਂ ਦਿੱਤੀ ਜਾ ਰਹੀ ਇਲਾਜ ਲਈ ਸਹਾਇਤਾ ਦਿਵਾਉਣ ਵਿੱਚ ਆਪਣਾ ਸਹਿਯੋਗ ਪਾਉਣ। ਕੈਪਸਨ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ।

Translate »