October 13, 2011 admin

ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ

ਗੁਰਦਾਸਪੁਰ – ਕਿਸਾਨਾਂ ਵੱਲੋ  ਪੈਲੀਆਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਫੈਲਣ ਵਾਲੇ ਪ੍ਰਦੂਸ਼ਨ ਕਾਰਨ ਫੈਲਣ ਵਾਲੀਆ ਬਿਮਾਰੀਆਂ,  ਘਾਤਕ ਬਿਮਾਰੀਆਂ ਅਤੇ ਹੋਰ ਨੁਕਸਾਨਾ ਤੋ ਕਿਸਾਨਾਂ  ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਪ੍ਰਦੂਸਣ ਕੰਟਰੋਲ ਬੋਰਡ ਪੰਜਾਬ  ਵਲੋ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਮੂਹ ਰਾਜ ਦੇ ਸਕੂਲਾਂ ਦੇ ਬੱਚਿਆਂ ਦੀਆਂ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਬੱਚਿਆਂ ਵਲੋ ਆਯੋਜਿਤ ਕੀਤੀ ਗਈ ਰੈਲੀ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰੀ ਪਵਨ ਕੁਮਾਰ ਨੇ ਸ਼ਹਿਰ ਦੇ ਲਈ ਰਵਾਨਾ ਕੀਤਾ ਜਿਸ ਵਿੱਚ ਸਮੂਹ ਬੱਚਿਆਂ, ਸਮੂਹ ਅਧਿਆਪਕ ਅਤੇ ਸਟਾਫ  ਸ਼ਾਮਿਲ ਹੋਏ। ਇਸ ਰੈਲੀ ਦੌਰਾਨ ਬੱਚਿਆਂ ਵੱਲੋ ਸਮਾਜ ਵਿੱਚ ਚੇਤਨਾ ਪੈਦਾ ਕਰਨ ਲਈ ਬੈਨਰ ਅਤੇ ਮਾਟੋ ਆਪਣੇ ਹੱਥਾਂ ਵਿੱਚ ਲਏ ਹੋਏ ਸਨ ਅਤੇ ਉੱਚੀ- ਉੱਚੀ ਸਲੋਗਨ ਬੋਲ ਰਹੇ ਸਨ। ਇਸ ਚੇਤਨਾ ਰੈਲੀ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ,ਬਜ਼ਾਰਾਂ ਵਿੱਚੋ ਹੁੰਦੀ ਹੋਈ ਨਾਰਮਲ ਸਕੂਲ ਪਹੁੰਚੀ ਇਹ ਰੈਲੀ ਮੁੜ ਵਾਪਿਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਵਿਖੇ ਸਮਾਪਤ ਹੋਈ। ਇਸ ਚੇਤਨਾ ਰੈਲੀ ਦੀ ਸਮਾਪਤੀ ਤੋ ਬਾਅਦ ਜਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਸਿੰਦੋ ਸਾਹਨੀ ਨੇ ਗੱਲਬਾਤ ਕਰਦਿਆ ਕਿ ਪ੍ਰਦੂਸ਼ਣ ਕੰਟਰੋਲਰ ਬੋਰਡ ਪੰਜਾਬ ਦੇ ਸਹਿਯੋਗ ਨਾਲ ਇਸ ਚੇਤਨਾ ਰੈਲੀ ਨੂੰ ਜਿਲੇ ਦੇ ਸਮੂਹ ਸਕੂਲਾਂ ਵਿੱਚ ਆਯੋਜਿਤ ਕੀਤੀ ਗਈ ਅਤੇ ਜਿਲੇ ਦੇ ਸਮੂਹ ਬੱਚਿਆਂ ਦੁਆਰਾ  ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਰੈਲੀਆਂ ਦਾ ਮੁੱਖ ਮਕਸਦ ਕਿਸਾਨਾਂ ਨੂੰ  ਪਰਾਲੀ ਤੋ ਸਾੜਨ ਨਾਲ ਫੈਲਣ ਵਾਲੇ ਪ੍ਰਦੂਸ਼ਣ ਤੋ ਮਨੁੱਖੀ ਜੀਵਨ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਅਤੇ ਹੋਰ ਨੁਕਸਾਨ ਤੋ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪ੍ਰਦੂਸ਼ਣ ਦਾ ਮਨੁੱਖੀ ਜੀਵਨ ਤੇ ਬੁਰਾ ਅਸਰ ਪੈਦਾ ਹੈ ਉਥੇ ਜ਼ਮੀਨ ਦੀ ਉਪਜਾÀ ਸ਼ਕਤੀ ਨਸ਼ਟ ਹੁੰਦੀ ਹੈ ਅਤੇ ਕਿਸਾਨਾ ਦੇ ਮਿੱਤਰ ਕੀੜਿਆਂ ਦੀਆਂ ਨਸਲਾਂ ਹੀ ਖਤਮ ਹੋ ਜਾਂਦੀਆਂ ਹਨ ਅਤੇ ਜੇਕਰ ਇਸ ਪਰਾਲੀ ਨੂੰ ਖੇਤਾਂ ਵਿੱਚ ਹੀ ਵਿਗਿਆਨਕ ਢੰਗ ਨਾਲ ਖੇਤਾਂ ਵਿੱਚ ਸਾਂਭ ਲਿਆ ਜਾਵੇ ਤਾਂ ਖਾਦਾ ਦੀ 30%  ਵਰਤੋ ਘਟਾਈ  ਜਾ ਸਕਦੀ ਹੈ ਤੇ ਪਰਾਲੀ ਇਕ ਵਧੀਆਂ ਹਰੀ ਖਾਦ ਦੇ ਤੌਰ ਤੇ ਵਰਤੀ ਜਾ ਸਕਦੀ ਹੈ ਅਤੇ ਇਸ ਤੋ ਇਲਾਵਾ ਅੱਜ ਪਨਿਆੜ  ਹਾਈ ਸਕੂਲ ਵਲੋ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲਾ ਸਿੱਖਿਆ ਅਫਸਰ ਗੁਦਾਸਪੁਰ ਸ੍ਰੀਮਤੀ ਸਿੰਦੋ ਸਾਹਨੀ ਵੀ ਹਾਜਰ ਸਨ।

Translate »