ਬਰਨਾਲਾ – ਸਿਹਤ ਵਿਭਾਗ ਬਰਨਾਲਾ ਵਲੋਂ ਡਾ ਇਕ ਮੈਡੀਕਲ ਟੀਮ ਅਕਾਲਗੜ੍ਹ ਬਸਤੀ ਗੁਰੂਦੁਆਰਾ ਸਾਹਿਬ ਵਿਚ ਬੁਖਾਰ ਨਾਲ ਪੀੜਤ ਮਰੀਜ਼ਾ ਦਾ ਮੁਆਇਨਾ ਕਰਨ ਪਹੁੰਚੀ। ਇਸ ਮੌਕੇ ਡਾਕਟਰਾਂ ਨੇ 35 ਮਰੀਜ਼ਾ ਦਾ ਖੂਨ ਟੈਸਟ ਅਤੇ ਹੋਰ ਮੈਡੀਕਲ ਚੈਕਅੱਪ ਕੀਤਾ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਸਿਵਲ ਸਰਜਨ, ਬਰਨਾਲਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਭੇਜੀ ਗਈ ਇਸ ਟੀਮ ਵਲੋਂ ਉੱਥੇ ਇੱਕ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀੰ ਨੇ ਘਰ ਘਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਜੇ ਕਿਸੇ ਨੂੰ ਬੁਖਾਰ ਹੰੁਦਾ ਹੈ ਤਾਂ ਉਹ ਹਸਪਤਾਲ ਜਾ ਕੇ ਟੈਸਟ ਕਰਵਾਕੇ ਦਵਾਈ ਲੈਣ। ਇਸ ਟੀਮ ਨੇ ਪਾਣੀ ਵਾਲੀਆ ਟੈਂਕੀਆਂ, ਕੂਲਰਾਂ, ਫਰਿਜ਼ਾਂ ਚੈੱਕ ਕੀਤੇ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ ਕਿਉਂਕਿ ਉਸ ਉਪਰ ਡੈਂਗੂ ਮੱਛਰ ਪੈਦਾ ਹੋਣ ਦਾ ਖਤਰਾ ਵਧ ਜਾਂਦਾ ਹੈ।ਇਸ ਤੋਂ ਇਲਾਵਾ ਪੂਰੀਆਂ ਬਾਂਹਾ ਦੇ ਕੱਪੜੇ ਪਾਓ, ਮੱਛਰ ਭਜਾਓ ਕਰੀਮਾਂ ਦੀ ਵਰਤੋਂ ਵੀ ਕਰੋ।ਸਿਹਤ ਵਿਭਾਗ ਦੀ ਟੀਮ ਨੇ ਇਲਾਕੇ ਵਿੱਚ ਜਿੱਥੇ ਜਿੱਥੇ ਪਾਣੀ ਖੜ੍ਹਾਂ ਸੀ ਉੱਥੇ ਸਪਰੇਅ ਕਰਵਾਈ ਅਤੇ ਡੇਂਗੂ ਦੇ ਬਚਾਅ ਸਬੰਧੀ ਪੈਂਫਲੈਟ ਵੰਡੇ। ਸਿਹਤ ਵਿਭਤਾਗ ਵਲੋਂ ਭੇਜੀ ਇਸ ਟੀਮ ਵਿੱਚ ਜਿਸ ਵਿਚ ਉਰਮਿੱਲਾ ਦੇਵੀ ਮਾਸ ਮੀਡੀਆ ਅਫ਼ਸਰ, ਸੁਰਜੀਤ ਸਿੰਘ ਸੁਪਵਾਈਜਰ, ਨੀਲਮ ਦੇਵੀ ਇਨਸੈਕਟ ਕੁਲੈਕਟਰ ਅਤੇ ਮਦਨ ਲਾਲ ਮਲੇਰੀਆਂ ਵਰਕਰ ਨੇ ਭਾਗ ਲਿਆ।