ਜਲੰਧਰ- ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਬਿਰਧ ਵਿਅਕਤੀਆਂ ਲਈ ਪੈਨਸ਼ਨ ਪ੍ਰਾਪਤ ਕਰਨ ਦੀ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਕਰ ਦਿੱਤੀ ਗਈ ਹੈ । ਇਹ ਜਾਣਕਾਰੀ ਸ਼੍ਰੀ ਪ੍ਰਿਯਾਂਕ ਭਾਰਤੀ, ਡਿਪਟੀ ਕਮਿਸ਼ਨਰ, ਜਲੰਧਰ ਨੇ ਦਸਿਆ ਕਿ ਸਰਕਾਰ ਵੱਲੋ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬਿਰਧ ਵਿਅਕਤੀਆਂ ਨੂੰ ਪੈਨਸ਼ਨ ਦੇਣ ਲਈ ਉਮਰ ਦੀ ਹੱਦ 65 ਸਾਲ ਤੋਂ ਘਟਾ ਕੇ 60 ਸਾਲ ਕਰ ਦਿੱਤੀ ਗਈ ਹੈ । ਲਾਭਪਾਤਰੀ ਦਾ ਨਾਮ ਸਾਲ 2002 ਦੇ ਬੀ ਪੀ ਐਲ ਸਰਵੇ ਅਨੁਸਾਰ ਤਿਆਰ ਕੀਤੀ ਗਈ ਸੂਚੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ । ਉਨ•ਾਂ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਜੋ ਗਰੀਬੀ ਰੇਖਾ ਦੇ ਹੇਠ ਰਹਿ ਰਹੇ ਹਨ ਅਤੇ ਉਨ•ਾਂ ਦਾ ਨਾਮ 2002 ਦੀ ਬੀ ਪੀ ਐਲ ਸਰਵੇ ਵਿਚ ਤਿਆਰ ਕੀਤੀ ਗਈ ਸੂਚੀ ਵਿਚ ਸਾਮਲ ਹੋਵੇ ਨੂੰ ਪੰਜਾਬ ਸਰਕਾਰ ਵੱਲੋਂ 250 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਪੈਨਸ਼ਨ ਦੇ ਨਾਲ ਭਾਰਤ ਸਰਕਾਰ ਵੱਲੋ 500 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਪੈਨਸ਼ਨ ਵੱਜੋਂ ਦਿੱਤੀ ਜਾਵੇਗੀ ।
ਸ਼੍ਰੀ ਭਾਰਤੀ ਨੇ ਆਪ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ•ਾਂ ਸ਼ਰਤਾਂ ਅਨੁਸਾਰ ਲਾਭ ਲੈਣ ਦੇ ਯੋਗ ਵਿਅਕਤੀ ਅਪਣਾ ਬੀ ਪੀ ਐਲ ਨੰਬਰ ਅਤੇ ਉਮਰ ਸਬੰਧੀ ਸਬੂਤ ਲੈ ਕੇ ਇਕ ਹਫਤੇ ਦੇ ਅੰਦਰ ਅੰਦਰ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਾਂ ਜਿਲਾ ਸਮਾਜਿਕ ਸੁਰਖਿਆ ਅਫਸਰ ਨਾਲ ਸੰਪਰਕ ਕਰਨ ਤਾਂ ਜੋ ਸਰਕਾਰ ਵੱਲੋ ਚਲਾਈ ਜਾ ਰਹੀ ਇਸ ਸਕੀਮ ਅਧੀਨ ਲਾਭ ਦਿੱਤਾ ਜਾ ਸਕੇ ।