ਅੰਤਮ ਅਰਦਾਸ 16 ਅਕਤੂਬਰ ਨੂੰ ਜੱਸੋਵਾਲ ਵਿਖੇ ਹੋਵੇਗੀ
ਲੁਧਿਆਣਾ – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਸ. ਜਗਦੇਵ ਸਿੰਘ ਜੱਸੋਵਾਲ ਦੇ ਵੱਡੇ ਭਰਾ ਗੁਰਦੇਵ ਸਿੰਘ ਗਰੇਵਾਲ ਦਾ ਅੱਜ ਉਨਾ ਦੇ ਨਿਵਾਸ ਸਥਾਨ ਤੇ ਦੇਹਾਂਤ ਹੋਗਿਆ ਅਤੇ ਕੱਲ ਸ਼ਾਮੀ ਪਿੰਡ ਜੱਸੋਵਾਲ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ।ਇੰਗਲੈਂਡ ਵਸਦੇ ਉਨਾ ਦੇ ਇਕਲੌਤੇ ਪੁੱਤਰ ਸ. ਬਲਰਾਜ ਸਿੰਘ ਗਰੇਵਾਲ ਜੋ ਅੱਜ ਹੀ ਵਿਦੇਸ਼ੋਂ ਪਰਤੇ ਹਨ , ਨੇ ਉਹਨਾ ਦੀ ਚਿਖਾ ਨੂੰ ਅਗਨੀ ਦਿੱਤੀ ।
ਇਸ ਮੌਕੇ ਸ. ਗੁਰਦੇਵ ਸਿੰਘ ਨੂੰ ਅੰਤਮ ਵਿਦਾਇਗੀ ਦੇਣ ਵਾਲਿਆਂ ਵਿਚੱ ਬਾਬਾ ਬੰਦਾ ਸਿੰਘ ਬਹਾਦਰ ਮੰਚ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ , ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, , ਡਾ.ਨਿਰਮਲ ਜੌੜਾ , ਜਨਾਬ ਮਹੰਮਦ ਸਦੀਕ ,ਜੱਸੋਵਾਲ ਟਰੱਸਟ ਦੇ ਚੇਅਰਮੈਨ ਸ. ਸਾਧੂ ਸਿੰਘ ਗਰੇਵਾਲ , ਉੱਘੇ ਸਮਾਜ ਸੇਵਕ ਸ. ਹਰਦਿਆਲ ਸਿੰਘ ਅਮਨ ,ਗੁਰਨਾਮ ਸਿੰਘ ਧਾਲੀਵਾਲ ,ਇੱਕਬਲ ਸਿੰਘ ਰੁੜਕਾ,ਜਗਦੀਪ ਗਿੱਲ , ਸ. ਜਗਪਾਲ ਸਿੰਘ ਖੰਗੂੜਾ , ,ਸ. ਮਹਿੰਦਰ ਸਿੰਘ ਕਲਿਆਣ ,ਬਾਬਾ ਫਰੀਦ ਫਾਂਉਡੇਂਸ਼ਨ ਦੇ ਪ੍ਰਧਾਨ ਸ.ਜਸਵੰਤ ਸਿੰਘ ਛਾਪਾ ,ਭਵਨ ਇੰਚਾਰਜ਼ ਗੁਰਨਾਮ ਸਿੰਘ ਧਾਲੀਵਾਲ ,ਇੱਕਬਲ ਸਿੰਘ ਰੁੜਕਾ ,ਸ. ਹਰਦਿਆਲ ਸਿੰਘ ਅਮਨ , ਸੋਹਨ ਸਿੰਘ ਆਰੇ ਵਾਲਾ, ਜਸਮੇਰ ਸਿੰਘ ਢੱਟ, ਪ੍ਰਿਥੀਪਾਲ ਸਿੰਘ ਬਟਾਲਾ , ਅਮਰੀਕ ਤਲਵੰਡੀ, ਪਾਲੀ ਦੇਤਵਾਲੀਆ , ਮਨਜੀਤ ਰੂਪੋਵਾਲੀਆ , ਦਰਸ਼ਨ ਅਰੋੜਾ , ਦਰਸ਼ਨ ਗਿੱਲ , ਰਾਜਾ ਨਰਿੰਦਰ ਸਿੰਘ , ਡਾ ਬਲਵਿੰਦਰ ਵਾਲੀਆ , ਜਨਾਬ ਕੇ ਦੀਪ , ਚੰਨ ਸ਼ਾਹਕੋਟੀ , ਅਮਰਜੀਤ ਸ਼ੇਰਪੁਰੀ ,ਅਰਨਿੰਦਰ ਸਿੰਘ ਗਰੇਵਾਲ , ਜਗਦੀਪ ਗਿੱਲ , ਰਜਨੀ ਜੈਨ ,ਜਸਵਿੰਦਰ ਧਨਾਨਸੂ, ਗੁਰਦੇਵ ਪੁਰਬਾ, ਦਲਜੀਤ ਕੁਲਾਰ , ਸੁਰਜੀਤ ਭਗਤ , ਗੁਰਜੀਤ ਸਿੰਘ ਗੁਜ਼ਰਵਾਲ , ਮਹਿੰਦਰ ਦੀਪ ਗਰੇਵਾਲ , ਪ੍ਰੀਤ ਅਰਮਾਨ,ਗੁਰਬਚਨ ਸਿੰਘ ਥਿੰਦ , ਸੰਤ ਰਾਮ ਉਦਾਸੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ,ਹਰਮੋਹਨ ਗੁਡੂ , ਇੰਦਰਜੀਤ ਸਿੰਘ ਦਿਉਲ, ਰਾਜਵੰਤ ਸਿੰਘ ਐਡਵੋਕੇਟ ,ਅਵਤਾਰ ਸਿੰਘ ਹਸਿਟੋਰੀਅਨ ਕਲਾਕਾਰ ,ਸਾਹਿਤਕਾਰ ਅਤੇ ਕਲਾਪ੍ਰੇਮੀ ਹਾਜ਼ਰ ਸਨ । ਸ.ਗੁਰਦੇਵ ਸਿੰਘ ਗਰੇਵਾਲ ਦੇ ਇਸ ਵਿਛੋੜੇ ਤੇ ਸ. ਜੱਸੋਵਾਲ ਅਤੇ ਸੰਮੂਹ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ।ਜੱਸੋਵਾਲ ਟਰੱਸਟ ਦੇ ਚੇਅਰਮੈਨ ਸਾਧੂ ਸਿੰਘ ਗਰੇਵਾਲ ਨੇ ਦੱਸਿਆ ਕਿ ਸ.ਗੁਰਦੇਵ ਸਿੰਘ ਗਰੇਵਾਲ ਨਮਿਤ ਅੰਤਮ ਅਰਦਾਸ ੧੬ ਅਕਤੂਬਰ ਨੂੰ ਪਿੰਡ ਜੱਸੋਵਾਲ ਵਿਖੇ ਦੁਪਿਹਰ ੧ ਤੋਂ ੨ ਵਜੇ ਤੱਕ ਹੋਵੇਗੀ ।