October 13, 2011 admin

ਸ਼੍ਰੀ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗਾਂ

ਗੁਰਦਾਸਪੁਰ – ਜ਼ਿਲ੍ਹਾ ਪੱਧਰੀ ਐਡਵਾਇਜ਼ਰੀ ਕਮੇਟੀਆਂ ਐਕਸਾਈਜ, ਪਬਲਿਕ ਹੈਲਥ, ਪੁਲਿਸ ਵਿਭਾਗ ਤੇ ਸਿੱਖਿਆ ਵਿਭਾਗ ਆਦਿ ਦੀਆਂ ਮਹੀਨਾਵਾਰ ਸ਼੍ਰੀ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸ਼੍ਰੀ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੱਭਰਵਾਲ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਰਕਾਰੀ ਕੰਮ ਕਾਜ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਕੰਮ ਕਾਜ ਵਿੱਚ ਹੋਰ ਸੁਧਾਰ ਲਿਆਉਣ ਅਤੇ ਸਰਕਾਰੀ ਕੰਮਾਂ ਲਈ ਦਫ਼ਤਰਾਂ ਵਿੱਚ ਆਉਣ ਵਾਲੀ ਆਮ ਜਨਤਾ ਨਾਲ ਚੰਗਾ ਵਿਵਹਾਰ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਕੰਮਾਂ ਦਾ ਜਲਦ ਨਿਪਟਾਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ।
 ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਗੈਰ-ਸਰਕਾਰੀ ਮੈਬਰਾਂ, ਜਿੰਨਾਂ ਵਿੱਚ ਸ੍ਰੀ ਕਰਨੈਲ ਸਿੰਘ ਨੇ ਢੱਪਈ ਮਿਡਲ ਸਕੂਲ ਨੂੰ 10ਵੀ ਤਕ ਅਪਗਰੇਡ ਕਰਨ ਦਾ ਸੁਝਾਅ ਦਿੱਤਾ, ਜਿਸ ‘ਤੇ ਸ੍ਰੀ ਸੱਭਰਵਾਲ ਨੇ ਉਨਾ ਦੀ ਮੰਗ ਸਰਕਾਰ ਤਕ ਪਹੁੰਚਾਉਣ ਲਈ ਕਿਹਾ। ਸ੍ਰੀ ਚਮੈਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿੱਚ ਵਿਦਿਆਰਥੀਆਂ ਲਈ ਬੈਠਣ ਲਈ ਬੈਂਚ ਨਾ ਹੋਣ ਸਬੰਧੀ ਦੱਸਿਆ , ਜਿਸ ਤੇ ਸ੍ਰੀ ਸੱਭਰਵਾਲ ਨੇ ਕਿਹਾ ਕਿ ਸਾਰੇ ਸਕੂਲਾਂ ਨੂੰ ਬੈਚ ਮੁਹੱੱਈਆ ਕਰਵਾਏ ਜਾ ਰਹੇ ਹਨ। ਅਤੇ ਵਾਰੋ-ਵਾਰੀ ਸਾਰੇ ਸਕੂਲਾ ਦੀ ਇਹ ਸਮੱਸਿਆ ਹੱਲ ਹੋ ਜਾਵੇਗੀ। ਸ੍ਰੀ ਰਾਮ ਸਿੰਘ ਪੱਡਾ ਰਿਟਾਇਰਡ ਪ੍ਰਿੰਸੀਪਲ ਨੇ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਦਿਵਾਇਆ। ਇਸ ਤੋਂ ਇਲਾਵਾ ਪਿੰਡ ਬਹਿਰਾਮਪੁਰ ਵਿਖੇ ਪਾਣੀ ਦੀ ਟੈਂਕੀ ਦੀ ਸਮੱਸਿਆ ਨੂੰ ਸ੍ਰੀ ਸੱਭਰਵਾਲ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆ ਜਲਦੀ ਹੱਲ ਕਰਨ ਦੇ ਆਦੇਸ ਦਿੱਤੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਗੈਰ ਸਰਕਾਰੀ ਮੈਬਰਾ ਨੇ ਪਿੰਡਾਂ ਵਿੱਚ ਵਿਕਦੇ ਨਸ਼ੇ ਅਤੇ ਟਰੈਫਿਕ ਸਮੱਸਿਆ ਵਲ ਧਿਆਨ ਦਿਵਾਇਆ, ਜਿਸ ‘ਤੇ ਸ੍ਰੀ ਸੱਭਰਵਾਲ ਨੇ ਸਬੰਧਿਤ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਵੱਖ-ਵੱਖ ਗੈਰ-ਸਰਕਾਰੀ ਮੈਬਰਾਂ ਦੀਆਂ ਮੁਸ਼ਕਿਲਾਂ ਸੁਣਨ ਉਪੰਰਤ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੱਭਰਵਾਲ ਨੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਹੋਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੱਭਰਵਾਲ ਨੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਸੁਝਾਅ ਵੱਧ ਤੋਂ ਵੱਧ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਸੁਝਾਅ ਹੀ ਲੋਕ ਪੱਖੀ ਨੀਤੀਆਂ ਬਣਾਉਣ ਵਿੱਚ ਸਹਾਈ ਹੁੰਦੇ ਹਨ, ਕਿਉਂਕਿ ਇਹ ਮੈਂਬਰ ਲੋਕਾਂ ਵਿੱਚ ਵਿਚਰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਮੌਕੇ  ਹੋਰਨਾਂ ਤੋ ਇਲਾਵਾ ਡੀ.ਐਸ ਪੀ. ਗੁਰਦਾਸਪੁਰ ਸ੍ਰੀ ਦਿਲਬਾਗ ਸਿੰਘ, ਡੀ,ਐਸ ਪੀ. ਸ੍ਰੀ ਜੀ.ਐਸ, ਗੁਰਾਇਆ, ਜਿਲਾ ਸਿੱਖਿਆ ਅਫਸਰ ਸ੍ਰੀਮਤੀ ਸਿੰਦੋ ਸਾਹਨੀ, ਰਾਜਵਿੰਦਰ ਕੌਰ ਬਾਜਵਾ ਈ.ਟੀ.ਓ, ਸਖਵਿੰਦਰ ਸਿੰਘ ਈ.ਟੀ.ਆਈ, ਸਿਮਰਨਜੀਤ ਸਿੰਘ ਐਸ.ਡੀ.ਈ, ਕੁਲਵੰਤ ਸਿੰਘ ਕਾਰਜਕਾਰੀ ਇੰਜੀਨੀਅਰ ਬਟਾਲਾ, ਵਿਜੇ ਮਹਾਜਨ, ਨੱਥਾ ਸਿੰਘ ਮੈਬਰ ਪੰਚਾਇਤ ਸੰਧਵਾਂ, ਹਰਦੇਵ ਸਿੰਘ ਦੂਲਾਨੰਗਲ, ਕਰਨੈਲ ਸਿੰਘ, ਚਮੈਲ ਸਿੰਘ, ਰਾਣਾ ਸੁਖਰਾਜ ( ਸਾਰੇ  ਗੈਰ-ਸਰਕਾਰੀ ਮੈਂਬਰ) ਹਾਜ਼ਰ ਸਨ।

Translate »