ਅੰਮ੍ਰਿ੍ਰਤਸਰ- ਅੱਜ ਸਥਾਨਕ ਸਰਕਟ ਹਾਊਸ ਵਿਖੇ ਸ੍ਰੀ ਰਜਿੰਦਰ ਕੁਮਾਰ ਜੈਂਤੀਪੁਰ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰੀਸ਼ਦ ਹਾਊਸ ਦੀ ਮੀਟਿੰਗ ਹੋਈ।
ਮੀਟਿੰਗ ਦੌਰਾਨ ਜਿਥੇ ਜਿਲ੍ਹਾ ਪ੍ਰੀਸ਼ਦ ਦੇ ਕੰਮਕਾਜ ਨਾਲ ਸਬੰਧਤ ਵੱਖ ਵੱਖ ਮੁੱਦੇ ਵਿਚਾਰੇ ਗਏ ਉਥੇ ਤਕਰੀਬਨ 487.20 ਲੱਖ ਰੁਪਏ ਦੀ ਗ੍ਰਾਂਟ ਰਲੀਜ ਕੀਤੀ ਗਈ। ਗ੍ਰਾਂਟ ਦੀ ਕੁਲ ਰਾਸ਼ੀ ਵਿੱਚੋਂ ਨਵੇਂ ਮਕਾਨਾਂ ਲਈ ਪ੍ਰਤੀ ਮਕਾਨ 45 ਹਜ਼ਾਰ ਰੁਪਏ ਦੇ ਹਿਸਾਬ ਨਾਲ 496 ਨਵੇਂ ਮਕਾਨਾਂ ਲਈ ਕੁੱਲ 358.20 ਲੱਖ ਰੁਪਏ ਅਤੇ ਮੁਰੰਮਤਯੋਗ ਮਕਾਨਾ ਲਈ ਪ੍ਰਤੀ ਮਕਾਨ 15 ਹਜਾਰ ਰੁਪਏ ਦੇ ਹਿਸਾਬ ਨਾਲ ਕੁੱਲ 860 ਮਕਾਨਾਂ ਲਈ 129 ਲੱਖ ਰੁਪਏ ਦੀ ਗ੍ਰਾਂਟ ਰਲੀਜ ਕੀਤੀ ਗਈ।
ਇਸ ਸਬੰਧੀ ਵੇਧੇਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਇੰਦਰਾ ਆਵਾਸ ਯੋਜਨਾ ਸਕੀਮ ਅਧੀਨ ਬਲਾਕ ਵੇਰਕਾ ਦੇ 57 ਨਵੇਂ ਮਕਾਨਾਂ ਅਤੇ 132 ਮੁਰੰਮਤ ਯੋਗ ਮਕਾਨਾਂ ਲਈ 45.45 ਲੱਖ ਰੁਪਏ, ਬਲਾਕ ਹਰਸ਼ਾ ਛੀਨਾ ਦੇ 164 ਮੁਰੰਮਤ ਯੋਗ ਮਕਾਨਾਂ ਲਈ 24.60 ਲੱਖ ਰੁਪਏ, ਬਲਾਕ ਅਜਨਾਲਾ ਦੇ 97 ਨਵੇਂ ਮਕਾਨਾਂ ਲਈ ਅਤੇ 111 ਮੁਰੰਮਤਯੋਗ ਮਕਾਨਾਂ ਲਈ 60.30 ਲੱਖ ਰੁਪਏ, ਬਲਾਕ ਮਜੀਠਾ ਦੇ 76 ਨਵੇਂ ਮਕਾਨਾਂ ਅਤੇ 130 ਮੁਰੰਮਤਯੋਗ ਮਕਾਨਾਂ ਲਈ 53.70 ਲੱਖ ਰੁਪਏ, ਬਲਾਕ ਚੌਗਾਵਾਂ ਦੇ 167 ਨਵੇਂ ਮਕਾਨਾਂ ਲਈ 75.15 ਲੱਖ ਰੁਪਏ, ਬਲਾਕ ਤਰਸਿੱਕਾਂ ਦੇ 81 ਨਵੇਂ ਮਕਾਨ ਅਤੇ 16 ਮੁਰੰਮਤਯੋਗ ਮਕਾਨਾਂ ਲਈ 38.85 ਲੱਖ ਰੁਪਏ, ਬਲਾਕ ਅਟਾਰੀ ਦੇ 279 ਨਵੇਂ ਮਕਾਨ ਅਤੇ 104 ਪੁਰਾਣੇ ਮਕਾਨਾਂ ਲਈ 141.15 ਲੱਖ ਰੁਪਏ ਅਤੇ ਬਲਾਕ ਰਈਆ ਦੇ 39 ਨਵੇਂ ਮਕਾਨ ਅਤੇ 203 ਮੁਰੰਮਤਯੋਗ ਮਕਾਨਾਂ ਲਈ 48 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਤਕਸੀਮ ਕੀਤੇ ਹਨ।