ਈ ਐਸ ਪੀ ਐਨ ਅਤੇ ਸਟਾਰ ਸਪੋਰਟਸ ਤੋਂ ਹੋਵੇਗਾ ਸਿੱਧਾ ਪ੍ਰਸਾਰਣ
ਰਣਜੀਤ ਸਿੰਘ ਪ੍ਰੀਤ
ਹਾਕੀ ਦੀ ਸਰਦਾਰੀ ਹਾਸਲ ਕਰ ਚੁੱਕੇ ਆਸਟਰੇਲੀਆ ਵਿਖੇ ਦੋ ਕਿਸਮ ਦਾ ਕੌਮਾਂਤਰੀ ਟੂਰਨਾਂਮੈਂਟ ਟੈਸਟ ਮੈਚ ਅਤੇ ਼ਲੈਂਕੋ ਨਾਈਨ ਏ ਸਾਈਡ ਕੌਮਾਂਤਰੀ ਸੁਪਰ ਸੀਰੀਜ 12 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ,ਮਿਥੇ ਫਾਰਮਟ ਅਨੁਸਾਰ ਕਾਮਨਵੈਲਥ ਖੇਡਾਂ ਦੀਆਂ ਸਿ਼ਖਰਲੀਆਂ 4-4 ਟੀਮਾਂ ਨੂੰ ਸ਼ਾਮਲ ਕੀਤੱ ਗਿਆ ਹੈ। ਇਸ ਮੁਕਾਬਲੇ ਵਿੱਚ ਸਿ਼ਰਕਤ ਕਰਨ ਵਾਲੀ ਭਾਰਤ ਦੀ 18 ਮੈਂਬਰੀ ਮਹਿਲਾ ਟੀਮ ਦੀ ਚੋਣ ਭੂਪਾਲ ਦੇ ਸਾਈ ਸੈਂਟਰ ਵਿੱਚ ਬੀ ਪੀ ਗੋਬਿੰਦਾ,ਸਈਦ ਅਲੀ,ਰੇਖਾ ਭਿੰਡੇੇ ਹਰਵਿੰਦਰ ਸਿੰਘ,ਤੇ ਦਿਲੀਪ ਟਿਰਕੀ ਨੇ ਕੀਤੀ ਹੈ । ਕਪਤਾਨੀ ਦੀ ਜਿ਼ਮੇਵਾਰੀ ਸਟਰਾਈਕਰ ਸਬਾ ਅੰਜੁਮ ਕਰੀਮ ਨੂੰ ਸੌਂਪੀ ਗਈ ਹੈ,ਜਦੋਂ ਕਿ ਅਰਜੁਨਾ ਐਵਾਰਡੀ ਜਸਜੀਤ ਕੌਰ ਹਾਂਡਾ ਨੂੰ ਟੀਮ ਦੀ ਉਪ-ਕਪਤਾਨ ਬਣਾਇਆ ਗਿਆ ਹੈ। ਰੇਲਵੇ ਨਾਲ ਸਬੰਧਤ ਇਹਨਾਂ ਖਿਡਾਰਨਾਂ ਨੇ ਕ੍ਰਮਵਾਰ 129 ਅਤੇ 103 ਕੌਮਾਂਤਰੀ ਮੈਚ ਖੇਡੇ ਹਨ। ਪੁਰਸ਼ ਵਰਗ ਦੀ ਟੀਮ ਭਾਰਤੀ ਗੋਲਕੀਪਰ 27 ਵਰਿ੍ਹਆਂ ਦੇ ਭਰਤ ਸ਼ੇਤਰੀ ਦੀ ਕਪਤਾਨੀ ਅਧੀਨ ਹਿੱਸਾ ਲੈ ਰਹੀ ਹੈ। ਭਰਤ ਸ਼ੇਤਰੀ ਨੇ 114 ਕੌਮਾਂਤਰੀ ਮੈਚਾਂ ਵਿੱਚ ਹਿੱਸਾ ਲਿਆ ਹੈ।ਉਪ-ਕਪਤਾਨੀ ਇਗਨਸ ਟਿਰਕੀ ਦੇ ਹਵਾਲੇ ਹੈ। ਜਿਸ ਨੇ 232 ਮੈਚ ਖੇਡੇ ਹਨ।
ਭਾਰਤ ਦੀ ਇਸ -22 ਮੈਂਬਰੀ ਪੁਰਸ਼ ਟੀਮ ਦੀ ਚੋਣ ਬੰਗਲੌਰ ਕੈਂਪ ਸਮੇ ਬੀ ਪੀ ਗੋਬਿੰਦਾ,ਸਈਦ ਅਲੀ,ਥੌਇਬਾ ਸਿੰਘ,ਏ ਬੀ ਸੁਬਈਆ,ਅਤੇ ਦਿਲੀਪ ਟਿਰਕੀ ਨੇ ਕੀਤੀ ਹੈ। ਇਸ ਟੀਮ ਵਿੱਚ ਹਾਕੀ ਇੰਡੀਆ ਵੱਲੋਂ ਬੰਗਲੌਰ ਕੈਂਪ ਛੱਡ ਕਿ ਆਏ ਸੰਦੀਪ ਸਿੰਘ ਅਤੇ ਸਰਦਾਰ ਸਿੰਘ ਨੂੰ ਦੋ ਸਾਲਾਂ ਲਈ ਟੀਮ ਤੋਂ ਬਾਹਰ ਕੀਤਾ ਗਿਆ ਸੀ,ਨੂੰ ਵੀ ਮੁਆਫ਼ੀ ਦਿੰਦਿਆਂ ਮੁੜ ਦਾਖ਼ਲਾ ਦੇ ਦਿੱਤਾ ਗਿਆ ਹੈ। ਇਸ ਵਾਰੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਰਜੁਨ ਹਲੱਪਾ,ਤੁਸ਼ਾਰ ਖਾਂਡੇਕਰ,ਅਤੇ ਭਰਤ ਚਿਕਾਰਾ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਭਾਰਤੀ ਪੁਰਸ਼ ਟੀਮ ਨੇ ਆਪਣੀ ਮਹਿੰਮ ਦਾ ਅਗਾਜ਼ 17 ਅਕਤੂਬਰ ਨੂੰ ਆਸਟਰੇਲੀਆ ਨਾਲ ਮੈਚ ਖੇਡਦਿਆਂ ਕਰਨਾ ਹੈ।ਪਰਥ ਵਿੱਚ ਕੌਮਾਂਤਰੀ ਸੁਪਰ ਸੀਰੀਜ਼ ਟੂਰਨਾਮੈਂਟ 20 ਅਕਤੂਬਰ ਤੋਂ ਭਾਰਤ,ਨਿਊਜ਼ੀਲੈਂਡ,ਪਾਕਿਸਤਾਨ,ਅਤੇ ਆਸਟਰੇਲੀਆ ਦਰਮਿਆਂਨ ਖੇਡਿਆ ਜਾਣਾਂ ਹੈ,ਇਸ ਤਹਿਤ ਭਾਰਤ ਦਾ ਪਹਿਲਾ ਮੈਚ 20 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਣਾ ਹੈ। ਇਸ ਮੁਕਾਬਲੇ ਤੋਂ ਪਿੱਛੋਂ ਇੱਕ ਹੋਰ ਕੌਮਾਂਤਰੀ ਟੂਰਨਾਮੈਂਟ 26 ਅਕਤੂਬਰ ਤੋਂ 3 ਨਵੰਬਰ ਤੱਕ ਖੇਡਿਆ ਜਾਣਾ ਹੈ,ਜਿਸ ਵਿੱਚ ਮੇਜ਼ਬਾਨ ਆਸਟਰੇਲੀਆ ਤੋਂ ਇਲਾਵਾ ਭਾਰਤ ਅਤੇ ਪਕਿਸਤਾਨ ਨੇ ਜੋਰ-ਅਜਮਾਈ ਕਰਨੀ ਹੈ,ਭਾਰਤ ਦਾ ਪਹਿਲਾ ਮੈਚ 26 ਅਕਤੂਬਰ ਨੂੰ ਆਸਟਰੇਲੀਆ ਨਾਲ ਹੈ।
14 ਅਕਤੂਬਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਵਿਰੁੱਧ ਪਹਿਲਾ ਟੈਸਟ ਮੈਚ ਖੇਡ ਕਿ ਆਪਣੀ ਮੁਹਿੰਮ ਦਾ ਅਗਾਜ਼ ਕਰਨਾਂ ਹੈੈ,ਜਦੋਂ ਕਿ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ ਮੁਕਾਬਲੇ ਵਿੱਚ ਪਰਥ ਵਿਖੇ ਭਾਰਤੀ ਮਹਿਲਾ ਟੀਮ ਦੇ ਨਾਲ ਮੇਜ਼ਬਾਨ ਆਸਟਰੇਲੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮਲ ਹਨ। ਭਾਰਤ ਨੇ 21 ਅਕਤੂਬਰ ਨੂੰ ਮਲੇਸ਼ੀਆ ਵਿਰੁੱਧ [ ਦੋ ਮੈਚ]ਖੇਡ ਕਿ ਸ਼ਰੂਆਤ ਕਰਨੀ ਹੈ,ਭਾਰਤੀ ਮਹਿਲਾ ਟੀਮ ਦਾ ਇਹ ਟੂਰ 12 ਤੋਂ 24 ਅਕਤੂਬਰ ਤੱਕ ਚੱਲੇਗਾ।
ਲੈਂਕੋ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ ਵਾਲੇ ਮੈਚਾਂ ਵਿੱਚ ਜਿੱਥੇ 9-9 ਖਿਡਾਰੀ ਟੀਮ ਵਿੱਚ ਹੋਣਗੇ,ਅਤੇ ਮਹਿਲਾ ਵਰਗ ,ਪੁਰਸ਼ ਵਰਗ ਲਈ ਬਰਾਬਰ ਬਰਾਬਰ ਖੇਡ ਮੈਦਾਨ ਹੋਵੇਗਾ, ਪਰ ਉੱਥੇ ਗੋਲ ਪੋਸਟ ਨੂੰ ਇੱਕ ਮੀਟਰ ਚੌੜਾ ਕਰਨਾਂ,ਵਾਂਗ ਹੀ ਕੁੱਝ ਹੋਰ ਨਿਯਮ ਵੀ ਬਣਾਏ ਗਏ ਹਨ । ਫਾਰਵਰਡ ਲਾਈਨ’ਚ ਹਰ ਸਮੇ ਇੱਕ ਖਿਡਾਰੀ ਦਾ ਹਾਜ਼ਰ ਰਹਿਣਾ ਜ਼ਰੂਰੀ ਹੋਵੇਗਾ,ਪਨੈਲਟੀ ਕਾਰਨਰ ਰੋਕਣ ਲਈ ਗੋਲਕੀਪਰ ਤੋਂ ਬਿਨਾਂ ਦੋ ਖਿਡਾਰੀ ਹੀ ਹੋਰ ਮੌਜੂਦ ਹੋ ਸਕਣਗੇ,ਪਨੈਲਟੀ ਕਾਰਨਰ ਲੈਣ ਵਾਲੀ ਟੀਮ ਦੇ ਵੱਧ ਤੋਂ ਵੱਧ ਚਾਰ ਖਿਡਾਰੀ ਹੀ ਹਾਜ਼ਰ ਰਹਿਣਗੇ,ਇਸ ਸਮੇ ਦੌਰਾਂਨ ਬਾਕੀ ਖਿਡਾਰੀ 23 ਮੀਟਰ ਲਾਈਨ ਤੋਂ ਬਾਹਰ ਹੋਣੇ ਚਾਹੀਦੇ ਹਨ, ਪਨੈਲਟੀ ਕਾਰਨਰ ਲੈਣ ਦਾ ਸਮਾਂ ਵੀ 25 ਸਕਿੰਟ ਹੀ ਮਿਥਿਆ ਗਿਆ ਹੈ,ਲਾਂਗ ਕਾਰਨਰ ਸਮੇ ਦੋਹਾਂ ਟੀਮਾਂ ਦੇ ਸਿਰਫ਼ 5-5 ਖਿਡਾਰੀ ਆਹਮੋ-ਸਾਹਮਣੇ ਹੋ ਸਕਦੇ ਹਨ,ਅਟੈਕਰਜ਼ ਅਤੇ ਬਾਕੀ ਖਿਡਾਰੀ ਪਨੈਲਟੀ ਕਾਰਨਰ ਵਾਲੇ ਸਿਸਟਮ ਅਨੁਸਾਰ ਹੀ 23 ਮੀਟਰ ਤੋਂ ਬਾਹਰ ਰਹਿਣਗੇ,ਮੈਚ ਦਾ ਸਮਾਂ 30 ਮਿੰਟ ਹੈ,15-15 ਮਿੰਟ ਦੇ ਦੋ ਹਾਫ਼ ਮਿਥੇ ਗਏ ਹਨ ,ਅਗਰ ਮੈਚ ਬਰਾਬਰ ਰਹਿੰਦਾ ਹੈ ਤਾਂ ਪਨੈਲਟੀ ਸ਼ੂਟ ਆਊਟ ਰਾਂਹੀ ਫ਼ੈਸਲਾ ਹੋਵੇਗਾ,ਪਨੈਲਟੀ ਲੈਣ ਲਈ ਖਿਡਾਰੀ ਵਾਸਤੇ ਸਿਰਫ਼ 8 ਸਕਿੰਟ ਦਾ ਸਮਾਂ ਲਾਗੂ ਕੀਤਾ ਗਿਆ ਹੈ। ਇਹ ਨਿਯਮ ਮਹਿਲਾ ਅਤੇ ਪੁਰਸ਼ ਦੋਹਾਂ ਟੀਮਾਂ ਲਈ ਲਾਗੂ ਹਨ। ਲੈਂਕੋ ਕੌਮਾਂਤਰੀ ਸੁਪਰ ਸੀਰੀਜ ਹਾਕੀ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਕਰਨ ਲਈ ਈ ਐਸ ਪੀ ਐਨ ਅਤੇ ਸਟਾਰ ਸਪੋਰਟਸ ਮੈਦਾਨ ਵਿੱਚ ਨਿੱਤਰੇ ਹਨ। 20 ਅਤੇ 21 ਤਾਰੀਖ਼ ਦੇ ਮੈਚਾਂ ਦਾ ਪ੍ਰਸਾਰਣ 3-30 ਤੋਂ 6-30 ਵਜੇ ਤੱਕ ਹੋਵੇਗਾ।ਜਦੋਂ ਕਿ 22 ਅਕਤੂਬਰ ਵਾਲੇ ਮੈਚਾਂ ਦਾ ਪ੍ਰਸਾਰਣ ਸਮਾਂ ਸਵੇਰੇ 10 -00 ਤੋਂ 1-00 ਵਜੇ ਤੱਕ ਦਾ ਹੈ। 23 ਅਕਤੂਬਰ ਨੂੰ ਫ਼ਾਈਨਲ ਅਤੇ ਤੀਜੇ-ਚੌਥੇ ਸਥਾਨ ਵਾਲੇ ਮੈਚ 9-30 ਤੋਂ 11-30 ਤੱਕ ਹੋਣਗੇ, ਇਸ ਤੋਂ ਇਲਾਵਾ 26 ਤੋਂ 3 ਨਵੰਬਰ ਤੱਕ ਖੇਡੀ ਜਾਣ ਵਾਲੀ ਲੜੀ ਦੇ ਮੈਚਾਂ ਦਾ ਪ੍ਰਸਾਰਣ ਵੀ ਹੋਵੇਗਾ। 6 ਤੋਂ 9 ਅਕਤੂਬਰ ਤੱਕ ਅਸਟਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲੇ ਓਸਨੀਆ ਕੱਪ ਦਾ ਵੇਰਵਾ ਵੀ ਨਾਲੋ ਨਾਲ ਦਿਖਾਇਆ ਜਾਵੇਗਾ । ਰਾਤ ਨੂੰ 10-00 ਵਜੇ ਮੈਚਾਂ ਦੀਆਂ ਝਲਕੀਆਂ ਦਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਇਸ ਨਵੇਂ ਨਿਯਮ ਚੌਖਟੇ ਅਨੁਸਾਰ ਖੇਡੇ ਜਾਣ ਵਾਲੇ ਮੈਚਾਂ ਦਾ ਕੰਪਲੀਟ ਵੇਰਵਾ ਇਥੇ ਦਿੱਤਾ ਗਿਆ ਹੈ;
ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ;—-
ਮਹਿਲਾ ਵਰਗ;-
14 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਪਹਿਲਾ ਟੈਸਟ ਮੈਚ
15 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਟੈਸਟ ਮੈਚ
17 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਤੀਜਾ ਟੈਸਟ ਮੈਚ
18 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਚੌਥਾ ਟੈਸਟ ਮੈਚ
ਕੌਮਾਂਤਰੀ ਨਾਈਨ ਏ ਸਾਈਡ ਟੂਰਨਾਮੈਂਟ ਪਰਥ;-[ ਪਰਥ ਸਮਾਂ]
20 ਅਕਤੂਬਰ ਭਾਰਤ ਬਨਾਮ ਮਲੇਸ਼ੀਆ ਪਹਿਲਾ ਮੈਚ ਸ਼ਾਮ 6-00 ਵਜੇ
20 ਅਕਤੂਬਰ ਆਸਟਰੇਲੀਆ ਬਨਾਮ ਮਲੇਸ਼ੀਆ ਦੂਜਾ ਮੈਚ ਸ਼ਾਮ 6-45ਵਜੇ
21 ਅਕਤੂਬਰ ਮਲੇਸ਼ੀਆ ਬਨਾਮ ਆਸਟਰੇਲੀਆ ਪਹਿਲਾ ਮੈਚ ਸ਼ਾਮ 6-00 ਵਜੇ
21 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਮੈਚ ਸ਼ਾਮ 6-45 ਵਜੇ
22 ਅਕਤੂਬਰ ਭਾਰਤ ਬਨਾਮ ਮਲੇਸ਼ੀਆ ਪਹਿਲਾ ਮੈਚ 1-15 ਵਜੇ
22 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਮੈਚ ਸ਼ਾਮ 2-05 ਵਜੇ
23 ਫ਼ਾਈਨਲ 2-10 ਵਜੇ ਅਤੇ ਤੀਜੇ-ਚੌਥੇ ਸਥਾਨ ਵਾਲਾ ਮੈਚ
ਪੁਰਸ਼ ਵਰਗ ਦੇ ਮੈਚਾਂ ਦਾ ਵੇਰਵਾ;-
17 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਏ
18 ਅਕਤੂਬਰ ਭਾਰਤ ਬਨਾਮ ਨਿਊਜ਼ੀਲੈਂਡ
ਕੌਮਾਂਤਰੀ ਸੁਪਰ ਸੀਰੀਜ਼ ਟੂਰਨਾਮੈਂਟ ਪਰਥ;-
20 ਅਕਤੂਬਰ ਪਾਕਿਸਤਾਨ ਬਨਾਮ ਆਸਟਰੇਲੀਆ ਪਹਿਲਾ ਮੈਚ ਸ਼ਾਮ 7-30 ਵਜੇ
20 ਅਕਤੂਬਰ ਭਾਰਤ ਬਨਾਮ ਨਿਊਜ਼ੀਲੈਂਡ ਦੂਜਾ ਮੈਚ ਸ਼ਾਮ 8-15 ਵਜੇ
21 ਅਕਤੂਬਰ ਆਸਟਰੇਲੀਆ ਬਨਾਮ ਨਿਊਜ਼ੀਲੈਂਡ ਪਹਿਲਾ ਮੈਚ ਸ਼ਾਮ 7-30 ਵਜੇ
21 ਅਕਤੂਬਰ ਭਾਰਤ ਬਨਾਮ ਪਾਕਿਸਤਾਨ ਦੂਜਾ ਮੈਚ ਸ਼ਾਮ 8-15 ਵਜੇ
22 ਅਕਤੂਬਰ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਪਹਿਲਾ ਮੈਚ 12-30 ਵਜੇ
22 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਮੈਚ ਸ਼ਾਮ 2-50 ਵਜੇ
23 ਅਕਤੂਬਰ ਤੀਜੇ-ਚੌਥੇ ਸਥਾਨ ਵਾਲਾ ਮੈਚ ਸ਼ਾਮ 1-00 ਵਜੇ
23 ਅਕਤੂਬਰ ਫ਼ਾਈਨਲ ਸ਼ਾਮ 3-10 ਵਜੇ
ਕੌਮਾਂਤਰੀ ਟੂਰਨਾਮੈਟ ਦਾ ਵੇਰਵਾ;-
26 ਅਕਤੂਬਰ ਭਾਰਤ ਬਨਾਮ ਆਸਟਰੇਲੀਆ
27 ਅਕਤੂਬਰ ਭਾਰਤ ਬਨਾਮ ਪਾਕਿਸਤਾਨ
31 ਅਕਤੂਬਰ ਭਾਰਤ ਬਨਾਮ ਆਸਟਰੇਲੀਆ
1 ਨਵੰਬਰ ਭਾਰਤ ਬਨਾਮ ਪਾਕਿਸਤਾਨ
3 ਨਵੰਬਰ ਫ਼ਾਈਨਲ
ਰਣਜੀਤ ਸਿੰਘ ਪ੍ਰੀਤ
ਭਗਤਾ-151206 [ਬਠਿੰਡਾ]
ਮੁਬਾਇਲ ਸੰਪਰਕ ;98157-07232