ਸਿਹਤ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕੀਤਾ ਭਾਰੀ ਵਾਧਾ
ਚੰਡੀਗੜ – ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਕਰ ਕੇ ਉਨ੍ਹਾਂ ਦਾ ਦੀਵਾਲੀ ਦਾ ਤੋਹਫਾ ਦਿੱਤਾ ਹੈ। ਪਟਵਾਰੀਆਂ, ਕਲਰਕਾਂ, ਅਧਿਆਪਕਾਂ, ਕੌਂਸਲਰਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਤਨਖਾਹਾਂ ਵਿੱਚ ਵਾਧਾ ਪਹਿਲੀ ਅਕਤੂਬਰ 2011 ਤੋਂ ਲਾਗੂ ਹੋਵੇਗਾ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨੀਅਰ ਐਨਾਲਿਟੀਕਲ (ਵਿਸ਼ਲੇਸ਼ਕ) ਸਹਾਇਕ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 13500 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 5910-20200 ਤੇ 3000 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 11470 ਸੀ। ਇਸੇ ਤਰ੍ਹਾਂ ਸੀਨੀਅਰ ਐਨਾਲਿਟੀਕਲ (ਵਿਸ਼ਲੇਸ਼ਕ) ਸਹਾਇਕ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 3600 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 14430 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 13500 ਸੀ।
ਐਨਾਲਿਸਟ (ਵਿਸ਼ਲੇਸ਼ਕ) ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 4200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 16290 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 10300-34800 ਤੇ 3800 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 14590 ਸੀ। ਇਸੇ ਤਰ੍ਹਾਂ ਡਿਪਟੀ ਪਬਲਿਕ ਐਨਾਲਿਸਟ (ਵਿਸ਼ਲੇਸ਼ਕ) ਸਹਾਇਕ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 4600 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 18030 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 10300-34800 ਤੇ 4200 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 16290 ਸੀ। ਸਹਾਇਕ ਕੈਮੀਕਲ ਐਗਜ਼ਾਮੀਨਰ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 4600 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 18030 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 10300-34800 ਤੇ 4200 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 16290 ਸੀ।
ਡਿਪਟੀ ਕੈਮੀਕਲ ਐਗਜ਼ਾਮੀਨਰ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 15600-39100 ਤੇ 6000 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 24140 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 10300-34800 ਤੇ 4400 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 17420 ਸੀ। ਇਸੇ ਤਰ੍ਹਾਂ ਗੌਰਮਿੰਟ ਐਨਾਲਿਸਟ (ਵਿਸਲੇਸ਼ਕ) ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 15600-39100 ਤੇ 6600 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 25250 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 10300-34800 ਤੇ 5400 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 20300 ਸੀ।
ਇਸੇ ਤਰ੍ਹਾਂ ਮਲਟੀਪਰਪਜ਼ ਹੈਲਥ ਵਰਕਰ (ਮਰਦਾਂ ਤੇ ਔਰਤਾਂ) ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 5910-20200 ਤੇ 2400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 9880 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 5910-20200 ਤੇ 2000 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 8240 ਸੀ। ਫਰਮਾਸਿਸਟ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 13500 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 5910-20200 ਤੇ 3000 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 11470 ਸੀ।