October 13, 2011 admin

ਫਿਰੋਜਪੁਰ ਸਹਿਰ ਵਿਖੇ ਵਿਸ਼ਵ ਨਿਗ੍ਹਾ ਦਿਵਸ ਮਣਾਇਆ ਗਿਆ

ਫਿਰੋਜ਼ਪੁਰ – ਅੱਜ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ (ਐਨ.ਪੀ.ਸੀ.ਬੀ.) ਅਧੀਨ ਵਿਸ਼ਵ ਨਿਗ੍ਹਾ ਦਿਵਸ਼ ਤੇ ਡਾ: ਰਾਕੇਸ਼ ਸਿਕਰੀ, ਸਿਵਲ ਸਰਜਨ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਡਰਨ ਡੀਸੈਟਂ (ਐਮ.ਡੀ.), ਮਾਡਲ ਹਾਈ ਸਕੂਲ, ਫਿਰੋਜਪੁਰ ਸਹਿਰ ਵਿਖੇ ਵਿਸ਼ਵ ਨਿਗ੍ਹਾ ਦਿਵਸ ਮਣਾਇਆ ਗਿਆ। ਇਸ ਸੈਮੀਨਾਰ ਵਿਚ ਡਾ: ਰਾਕੇਸ਼ ਸਿਕਰੀ, ਸਿਵਲ ਸਰਜਨ, ਡਾ: ਦਵਿੰਦਰ ਭੁਕੱਲ, ਏ.ਸੀ.ਐਸ., ਸ੍ਰੀਮਤੀ ਮਨਿੰਦਰ ਕੋਰ, ਐਮ.ਈ.ਆਈ.ਓ., ਸ੍ਰੀ ਸੰਦੀਪ ਬਜਾਜ, ਅਪਥਾਲਮਿਕ ਅਫਸਰ, ਸ੍ਰੀ ਕ੍ਰਿਸ਼ਨ ਕੁਮਾਰ, ਅਕਾਉਂਟੈਟਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਪੁਰੀ, ਸ੍ਰੀ ਜੀਵਨ ਲਾਲ ਧੀਰ, ਮੈਨੇਜਰ ਹਾਜਰ ਸਨ। ਵੱਖ ਵੱਖ ਬਲਾਰਿਆਂ ਵਲੋ ਅਖਾਂ ਦੀਆਂ ਬੀਮਾਰੀਆਂ ਤੋ ਬਚਣ ਲਈ ਅਤੇ ਨਿਗ੍ਹਾ ਨੂੰ ਠੀਕ ਰੱਖਣ ਲਈ ਬਚਿਆਂ ਨੂੰ ਜਾਣਕਾਰੀ ਦਿਤੀ ਗਈ, ਜੇਕਰ ਨਿਗ੍ਹਾ ਵਿਚ ਕਿਸੇ ਤਰ੍ਹਾ ਦੀ ਮੁਸਕਲ ਆਏ ਤਾਂ ਤੁਰੰਤ ਅੱਖਾਂ ਦੇ ਡਾਕਟਰ ਨੂੰ ਅੱਖਾਂ ਚੈਕ ਕਰਵਾਉਣ ਦੀ ਸਲਹ ਦਿਤੀ ਗਈ ਅਤੇ ਬਚਿਆ ਨੂੰ ਸੰਤੂਲਿਤ ਭੋਜਣ ਖਾਉਣ ਲਈ ਵੀ ਕਿਹਾ ਗਿਆ। ਇਸ ਮੋਕੇ ਤੇ ਸਕੂਲੀ ਬਚਿਆਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਅਤੇ ਇਨ੍ਹਾ ਵਿਚੋ ਕਈ ਬਚਿਆਂ ਦੀਆਂ ਨਿਗ੍ਹਾ ਘੱਟ ਪਾਇਆ ਗਈਆਂ, ਜਿਨ੍ਹਾ ਨੂੰ ਸਿਵਲ ਹਸਪਤਾਲ ਵਿਚ ਐਨਕ ਦਾ ਨੰਬਰ ਦੇਣ ਲਈ ਬੁਲਾਇਆ ਗਿਆ।
ਸਿਵਲ ਹਸਪਤਾਲ ਫਿਰੋਜਪੁਰ ਵਿਚ ਵੀ ਵਿਸ਼ਵ ਨਿਗ੍ਹਾ ਦਿਵਸ਼ ਦੇ ਮੋਕੇ ਤੇ ਆਈ ਸਕਰੀਨਿੰਗ ਕੈਪਂ ਲਗਾਇਆ ਗਿਆ ਜਿਸ ਵਿਚ ਆਮ ਲੋਕਾਂ ਦੀਆਂ ਅੱਖਾਂ ਦੀਆਂ ਬੀਮਾਰੀਆਂ ਨੂੰ ਚੈਕ ਕਰਣ ਉਪਰੰਤ ਉਨ੍ਹਾ ਦਾ ਇਲਾਜ ਕੀਤਾ ਗਿਆ। ਸਰਕਾਰੀ ਅਤੇ ਏਡਿਡ ਸਕੂਲਾਂ ਦੇ ਬਚਿਆਂ ਨੂੰ ਮੁਫਤ ਐਨਕਾਂ ਵੀ ਵੰਡੀਆਂ ਗਈਆਂ।

Translate »