October 14, 2011 admin

ਪੱਤਰ ਸੂਚਨਾ ਦਫਤਰ ਭਾਰਤ ਸਰਕਾਰ ਜਲੰਧਰ

ਪਹਿਲੀ ਤਿਮਾਹੀ ਵਿੱਚ ਬੈਂਕਾਂ ਵੱਲੋਂ 1 ਲੱਖ 12 ਹਜ਼ਾਰ 731 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਦਿੱਤੇ ਗਏ
ਨਵੀਂ ਦਿੱਲੀ੍ਹ – ਵੱਖ-ਵੱਖ ਬੈਂਕਾਂ ਵੱਲੋਂ ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕਿਸਾਨਾਂ ਨੂੰ ਇੱਕ ਲੱਖ 12 ਹਜ਼ਾਰ 731 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਦਿੱਤੇ ਗਏ ਹਨ। ਇਸ ਮਾਲੀ ਸਾਲ ਦੌਰਾਨ ਕਿਸਾਨਾਂ ਨੂੰ ਚਾਰ ਲੱਖ 75 ਹਜ਼ਾਰ ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਦਿੱਤੇ ਜਾਣ ਦੀ ਟੀਚਾ ਮਿਥਿਆ ਗਿਆ ਹੈ। ਪਹਿਲੀ ਤਿਮਾਹੀ ਵਿੱਚ 21 ਹਜ਼ਾਰ 453 ਕਰੋੜ ਰੁਪਏ ਦੇ ਕਰਜ਼ੇ ਸ਼ਹਿਕਾਰੀ ਬੈਂਕਾਂ ਤੇ 78 ਹਜ਼ਾਰ 668 ਕਰੋੜ ਰੁਪਏ ਦੇ ਕਰਜ਼ੇ ਵਪਾਰਕ ਬੈਂਕਾਂ ਵੱਲੋਂ ਦਿੱਤੇ ਗÂੈ। ਗ੍ਰਾਮੀਣ ਬੈਂਕਾਂ ਵੱਲੋਂ ਕਿਸਾਨਾਂ ਨੂੰ 12 ਹਜ਼ਾਰ 610 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਪਿਛਲੇ ਮਾਲੀ ਵਰ੍ਹੇ ਵਿੱਚ 3 ਲੱਖ 75 ਹਜ਼ਾਰ ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਦਿੱਤੇ ਜਾਣ ਦਾ ਟੀਚਾ ਸੀ ਪਰ ਇਸ ਤੋਂ ਕਿੱਤੇ ਵੱਧ ਪ੍ਰਾਪਤੀ ਕਰਦੇ ਹੋਏ ਚਾਰ ਲੱਖ 46 ਹਜ਼ਾਰ 779 ਕਰੋੜ ਰੁਪਏ ਦੇ ਕਰਜ਼ੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ।
ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਵਿੱਚ ਸਾਢੇ 83 ਲੱਖ ਦਾ ਵਾਧਾ
ਨਵੀਂ ਦਿੱਲੀ – ਪਿਛਲੇ ਚਾਰ ਸਾਲਾਂ ਵਿੱਚ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਵਿੱਚ ਚੋਖਾ ਵਾਧਾ ਹੋਇਆ ਹੈ। ਇਨਾਂ੍ਹ ਚਾਰ ਸਾਲਾਂ ਵਿੱਚ ਲਾਭਪਾਤਰੀਆਂ ਦੀ ਗਿਣਤੀ ਸਾਢੇ 83 ਲੱਖ ਵਧੀ ਹੈ। 2006-07 ਵਿੱਚ ਬੁਢਾਪਾ ਪੈਨਸ਼ਨ ਹਾਸਿਲ ਕਰਨ ਵਾਲੇ ਲਾਭਪਾਤਰੀਆਂ ਦੀ ਗਿਣਤੀ 87 ਲੱਖ 8 ਹਜ਼ਾਰ 837 ਸੀ, ਜੋ 2010-11 ਵਿੱਚ ਵੱਧ ਕੇ ਇੱਕ ਕਰੋੜ 70 ਲੱਖ 59 ਹਜ਼ਾਰ 756 ਤੱਕ ਪਹੁੰਚ ਗਈ ਹੈ। ਇਹ ਪੈਨਸ਼ਨ ਯੋਜਨਾ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਦਾ ਹਿੱਸਾ ਹੈ ਜਿਸ ਲਈ ਰਾਜਾਂ ਨੂੰ ਕੇਂਦਰੀ ਸਹਾਇਤਾ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਂਦੀ ਹੈ ਤੇ ਕੇਂਦਰੀ ਪ੍ਰਬੰਧਕ ਪ੍ਰਦੇਸ਼ਾਂ ਨੂੰ ਵਿੱਤੀ ਸਹਾਇਤਾ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਂਦੀ ਹੈ। ਪਿਛਲੇ ਮਾਲੀ ਵਰ੍ਹੇ ਦੌਰਾਨ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਹੇਠ ਚਲ ਰਹੀਆਂ ਸਕੀਮਾਂ ਵਾਸਤੇ ਕੁੱਲ 5 ਲੱਖ 48 ਹਜ਼ਾਰ 59 ਲੱਖ 54 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ।  
  ਸਰਕਾਰ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾਂ ਤੇ ਜਵਾਬਦੇਹੀ ਮਜ਼ਬੂਤ ਬਣਾਉਣ ਲਈ ਵਚਨਬੱਧ- ਪ੍ਰਧਾਨ ਮੰਤਰੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ  ਅਤੇ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਲਿਆਉਣ ਲਈ ਪੂਰੀ ਤਰਾਂ੍ਹ ਵਚਨਬੱਧ ਹੈ। ਉਨਾਂ੍ਹ ਨੇ ਕਿਹਾ ਕਿ ਸੂਚਨਾ ਦਾ ਅਧਿਕਾਰ ਕਾਨੂੰਨ ਨਾਲ ਸਥਿਤੀ  ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ ਪਰ ਇਸ ਕਾਨੂੰਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਵਿੱਚ ਸੂਚਨਾ ਕਮਿਸ਼ਨਰਾਂ ਦੀ ਛੇਵੀਂ ਸਾਲਾਨਾ ਕਨਵੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨਾਂ੍ਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਚਨਾ ਦਾ ਅਧਿਕਾਰ ਛੇ ਸਾਲ ਪੁਰਾਣਾ ਹੋ ਗਿਆ ਹੈ । ਭ੍ਰਿਸ਼ਟਾਚਾਰ ਨਾਲ ਨਜਿੱਠਣ ਅਤੇ ਸ਼ਾਸਨ ਦੀ ਪ੍ਰਕ੍ਰਿਆ ਵਿੱਚ ਸੁਧਾਰ ਲਿਆਉਣ ਲਈ ਇਹ ਇੱਕ ਵੱਡਾ ਉਪਰਾਲਾ ਹੈ। ਕੁਝ ਮੁੱਦੇ ਅਜਿਹੇ ਹਨ ਜਿਨਾਂ੍ਹ ਦਾ ਸਿੱਧਾ ਪ੍ਰਭਾਵ ਸਾਡੇ ਦੇਸ਼ ਦੇ ਹਰੇਕ ਨਾਗਰਿਕ ‘ਤੇ ਪੈਂਦਾ ਹੈ। ਇਸ ਨੂੰ ਹੋਰ ਅਸਰਦਾਰ ਕਿਸ ਤਰਾਂ੍ਹ ਬਣਾਇਆ ਜਾਵੇ ਇਸ ਲਈ ਢੰਗ ਤਰੀਕੇ ਲੱਭਣ ਦੀ ਲੋੜ ਹੈ ਕਿ ਮੈਂ ਸਮਝਦਾ ਹਾਂ ਕਿ ਕਨਵੇਨਸ਼ਨ ਵਿੱਚ ਇਨਾਂ੍ਹ ਮੁੱਦਿਆਂ ਉਤੇ ਵਿਚਾਰ ਕੀਤਾ ਜਾਵੇਗਾ।  ਸਾਰਿਆਂ ਨੂੰ ਆਪਣੇ ਦੇਸ਼ ਲਈ ਆਮ ਆਦਮੀ ਦੀ ਜ਼ਿੰਦਗੀ ਦੀ ਨੁਹਾਰ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਵਿੱਚ ਯੋਗਦਾਨ ਪਾਉਣਾ ਪਵੇਗਾ। ਉਨਾਂ੍ਹ ਨੇ ਕਿਹਾ ਕਿ ਪ੍ਰਸ਼ਾਸ਼ਨ ਵਿੱਚ ਪਾਰਦਰਸ਼ਿਤਾਂ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਇਸ ਨੂੰ ਹੋਰ ਅਸਰਦਾਰ ਅਤੇ ਵਿਸਥਾਰਪੂਰਵਕ ਬਣਾਉਣ ਦੀ ਲੋੜ ਹੈ।  ਉਨਾਂ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਅਤੇ ਗੜਬੜੀਆਂ ਦਾ ਭਾਂਡਾ ਫੋੜ ਕਰਨ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਾਸਤੇ ਜਲਦੀ ਹੀ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਉਤੇ ਖੁਸ਼ੀ ਪ੍ਰਗਟ ਕੀਤੀ ਕਿ ਪਿਛਲੇ ਛੇ ਸਾਲਾਂ ਵਿੱਚ ਇਸ ਕਾਨੂੰਨ ਦਾ ਕਾਫ਼ੀ ਫਾਇਦਾ ਹੋਇਆ ਹੈ ਉਨਾਂ੍ਹ ਨੇ ਕਿਹਾ ਕਿ ਇਸ ਕਾਨੂੰਨ ਹੇਠ ਕਈ ਬੇਲੋੜੀਆਂ ਜਾਣਕਾਰੀਆਂ ਵੀ ਮੰਗੀਆਂ ਜਾਂਦੀਆਂ ਹਨ ਪਰ ਇਸ ਨੂੰ ਮੁੱਖ ਰੱਖਦਿਆਂ ਕਿਸੇ ਵਲੋਂ ਵੀ ਮੰਗੀ ਗਈ ਜਾਣਕਾਰੀ ਦੇਣ ਵਿੱਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ। ਉਨਾਂ੍ਹ ਨੇ ਕਿਹਾ ਕਿ ਜਾਣਕਾਰੀ ਲਈ ਆਉਂਦੇ ਬਿਨੈ ਪੱਤਰਾਂ ਨੂੰ ਰੱਦ ਕਰਨ ਦੀ ਗਿਣਤੀ ਵੀ ਲਗਾਤਾਰ ਘਟੀ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ  ਸਾਨੂੰ ਅਜਿਹੀ ਸਥਿਤੀ ਅਤੇ ਅਜਿਹਾ ਤੰਤਰ ਸਥਾਪਤ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਨੂੰ ਜਨਤਕ ਢੰਗ ਨਾਲ ਜਾਣਕਾਰੀ ਮਿਲ ਸਕੇ ਤੇ ਜਾਣਕਾਰੀ ਇਸ ਤਰਾਂ੍ਹ ਜਨਤਕ ਹੋਣੀਆਂ ਚਾਹੀਦੀਆਂ ਹਨ ਕਿ ਲੋਕਾਂ ਨੂੰ ਜਾਣਕਾਰੀ ਹਾਸਿਲ ਕਰਨ ਲਈ ਬਿਨੈ ਪੱਤਰ ਦੇਣ ਦੀ ਲੋੜ ਨਾ ਪਵੇ। ਉਨਾਂ੍ਹ ਕਿਹਾ ਕਿ ਜਨਤਕ ਨਿੱਜੀ ਭਾਈਵਾਲੀ ਹੇਠ ਚਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਸ ਲਈ ਕਾਰਪੋਰੇਟ ਸੈਕਟਰ ਨੂੰ ਵੀ ਜਾਣਕਾਰੀਆਂ ਦੇਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।  ਉਹ ਦਿਨ ਦੂਰ ਨਹੀਂ ਜਦੋਂ ਲੋਕ ਆਪਣੀ ਬੇਨਤੀ ਦੀ ਸਥਿਤੀ ਇੰਟਰਨੈਟ ‘ਤੇ ਆਪ ਦੇਖਣਗੇ। ਇਸ ਸੈਕਟਰ ਨੂੰ ਪ੍ਰਭਾਵਸ਼ਾਲੀ ਲਾਗੂ ਕਰਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਹ ਸੰਮੇਲਨ ਸਾਰਥਿਕ ਸਿੱਧ ਹੋਵੇਗਾ। ਇਹ ਕਨਵੇਨਸ਼ਨ ਸੂਚਨਾ ਅਧਿਕਾਰ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਦਾ ਸਹੀ ਤੇ ਠੋਸ  ਜਾਇਜ਼ਾ ਪੇਸ਼ ਕਰੇਗਾ। ਇਸ ਸੰਮੇਲਨ ਵਿੱਚ ਫਿੱਕੀ, ਸੀ.ਆਈ.ਆਈ. ਐਸੋਚਾਮ ਵਰਗੇ ਵਰਗੇ ਵਪਾਰ ਅਤੇ ਸਨਅਤ ਵਿਭਾਗਾ ਨੇ ਵੀ ਹਿੱਸਾ ਲਿਆ। ਇਸ ਮੌਕੇ ‘ਤੇ ਮੁੱਖ ਸੂਚਨਾ ਕਮਿਸ਼ਨਰ ਸਤਿਆਨੰਦ ਮਿਸ਼ਰਾ ਨੇ ਕਿਹਾ ਕਿ ਨਾਗਰਿਕਾਂ ਨੂੰ ਹੋਰ ਸ਼ਕਤੀਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠਿਆ ਮਿਲ ਕੇ ਕੋਸ਼ਿਸ਼ ਕਰਨੀ ਪਵੇਗੀ।
ਘੱਟ ਗਿਣਤੀ ਭਾਈਚਾਰੇ ਦੇ ਬੇਰੁਜ਼ਗਾਰ ਯੁਵਕਾਂ ਨੂੰ ਕੁਸ਼ਲ ਸਿਖਲਾਈ
ਨਵੀਂ ਦਿੱਲੀ – ਘੱਟ ਗਿਣਤੀ ਸਬੰਧਤ ਬੇਰੋਜ਼ਗਾਰ ਯੁਵਕਾਂ ਨੂੰ ਕੁਸ਼ਲ ਸਿਖਲਾਈ ਦੇਣ ਲਈ ਘੱਟ ਗਿਣਤੀ ਮੰਤਰਾਲੇ ਨੇ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਬਹੁ ਖੇਤਰੀ ਵਿਕਾਸ ਪ੍ਰੋਗਰਾਮ ਹੇਠ ਸਨਅਤੀ ਸਿਖਲਾਈ ਸੰਸਥਾਵਾਂ ਦੀ ਸਥਾਪਨਾ, ਮੁਫਤ ਕੋਚਿੰਗ  ਅਤੇ ਸਬੰਧਤ ਯੋਜਨਾਵਾਂ ਦੇ ਹੇਠ ਮੁਫਤ ਕੋਚਿੰਗ, ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਕੁਸ਼ਲ ਵਿਕਾਸ ਤਾਲਮੇਲ ਬੋਰਡ ਰਾਸ਼ਟਰੀ ਕੁਸ਼ਲ ਵਿਕਾਸ ਨਿਗਮ ਵੱਲੋਂ ਸਮਰਪਿਤ ਪ੍ਰਧਾਨ ਮੰਤਰੀ ਰਾਸ਼ਟਰੀ ਕੁਸ਼ਲ ਵਿਕਾਸ ਪ੍ਰੀਸ਼ਦ ਸਮੇਤ ਤਿੰਨ ਪੱਧਰੀ ਢਾਂਚੇ ਨਾਲ ਕੁਸ਼ਲ ਵਿਕਾਸ ਕਾਰਜ ਯੋਜਨਾ ਸ਼ੁਰੂ ਕੀਤੀ ਹੈ।
ਕੇਂਦਰੀ ਗੋਦਾਮ ਨਿਗਮ ਨੇ ਸਰਕਾਰ ਨੂੰ 14 ਕਰੋੜ 97 ਲੱਖ ਰੁਪਏ ਦਾ ਲਾਭਾਂਸ਼ ਚੈਕ ਦਿੱਤਾ
ਨਵੀਂ ਦਿੱਲੀ – ਕੇਂਦਰੀ ਗੋਦਾਮ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ਼੍ਰੀ ਬੀ.ਬੀ.ਪੱਟਨਾਇਕ ਨੇ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਪ੍ਰੋਫੈਸਰ ਕੇ.ਵੀ.ਥੋਮਸ ਨੂੰ 14 ਕਰੋੜ 97 ਲੱਖ ਰੁਪਏ ਦਾ ਲਾਭਾਂਸ਼ ਚੈਕ ਦਿੱਤਾ। ਪਿਛਲੇ ਵਿੱਤੀ ਵਰ੍ਹੇ ਸੀ.ਡਬਲਯੂ.ਸੀ.ਨੂੰ ਇੱਕ ਹਜ਼ਾਰ 30 ਕਰੋੜ ਰੁਪਏ ਦੀ ਆਮਦਨ ਹੋਈ ਸੀ। ਟੈਕਸ ਦੀ ਅਦਾਇਗੀ ਤੋਂ ਪਹਿਲਾਂ 203 ਕਰੋੜ 73 ਲੱਖ ਰੁਪਏ ਦਾ ਲਾਭ ਹੋਇਆ।  ਚਾਲੂ ਵਿੱਤੀ ਵਰ੍ਹੇ ਦੌਰਾਨ ਸੀ.ਡਬਲਯੂ.ਸੀ. 11 ਮੁੱਖ ਰਾਜਾਂ ਵਿੱਚ 78 ਕਰੋੜ ਰੁਪਏ ਦੀ ਲਾਗਤ ਨਾਲ 2 ਲੱਖ 9 ਮੀਟ੍ਰਿਕ ਟਨ ਦੀ ਭੰਡਾਰਨ ਸਮਰੱਥਾ ਦਾ ਨਿਰਮਾਣ ਕਰੇਗਾ ਅਤੇ ਇਸ ਦੇ ਇਲਾਵਾ ਨਿਗਮ ਦੀ ਖੁਰਾਕ ਭੰਡਾਰਨ ਦੇ ਮੁੱਖ ਸ਼ਹਿਰਾਂ ਵਿੱਚ ਬਹੁ ਮੰਜ਼ਿਲੀ ਭੰਡਾਰਨਾਂ ਦੇ ਨਿਰਮਾਣ ਯੋਜਨਾ ਹੈ। ਸੀ.ਡਬਲਯੂ.ਸੀ. ਨੇ ਉਤਰ ਪ੍ਰਦੇਸ਼ ਦੇ ਬਮਨਹੇਰੀ ਅਤੇ ਪੰਜਾਬ ਦੇ ਨਾਭਾ ਵਿੱਚ ਰੇਲ ਆਧਾਰਿਤ ਸਹੂਲਤਾਂ ਤੋਂ ਨਿੱਜੀ ਮਾਲ ਟਰਮੀਨਲ ਸੇਵਾ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਹੈ।
  ਭਾਰਤੀ ਇੰਜੀਨੀਅਰਿੰਗ ਪ੍ਰਾਜੈਕਟ ਲਿਮਟਿਡ ਨੇ ਸਰਕਾਰ ਨੂੰ 7 ਕਰੋੜ 08 ਲੱਖ ਰੁਪਏ ਦਾ ਲਾਭਾਂਸ਼ ਚੈਕ ਦਿੱਤਾ
ਨਵੀਂ ਦਿੱਲੀ – ਭਾਰੀ ਸਨਅਤ ਵਿਭਾਗ ਹੇਠ ਮਿੰਨੀ ਰਤਨ ਕੰਪਨੀ ਭਾਰਤੀ ਇੰਜੀਨੀਅਰਿੰਗ ਪ੍ਰਾਜੈਕਟ ਲਿਮਟਿਡ ਨੇ ਭਾਰਤ ਸਰਕਾਰ ਨੂੰ 7 ਕਰੋੜ 0.8 ਲੱਖ ਰੁਪਏ ਲਾਭਾਂਸ਼ ਚੈਕ ਦਿੱਤਾ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ਼੍ਰੀ ਐਸ.ਪੀ.ਐਸ.ਬਖ਼ਸੀ ਨੇ ਇਹ ਚੈਕ ਭਾਰਤੀ ਸਨਅਤ ਅਤੇ ਜਨਤਕ ਉਦੱਮਾਂ ਬਾਰੇ ਮੰਤਰੀ ਸ਼੍ਰੀ ਪ੍ਰਫੁੱਲ ਪੇਟਲ ਨੂੰ ਸੌਂਪਿਆ। ਇਸ ਮੌਕੇ’ਤੇ ਮੰਤਰਾਲੇ ਅਤੇ ਕੰਪਨੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਅਪਾਹਜ ਮਹਿਲਾਵਾਂ ਦੀ ਭਲਾਈ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਯਤਨਾਂ ਦੀ ਲੋੜ- ਕ੍ਰਿਸ਼ਨਾ ਤੀਰਥ
ਨਵੀਂ ਦਿੱਲੀ – ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਅਪਾਹਜ ਮਹਿਲਾਵਾਂ ਦੀ ਭਲਾਈ ‘ਤੇ ਜ਼ੋਰ ਦਿੰਦਿਆਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। । ਸ਼੍ਰੀਮਤੀ ਕ੍ਰਿਸ਼ਨਾ ਦੱਖਣੀ ਅਫਰੀਕਾ ਦੀ ਰਾਜਧਾਨੀ ਡਰਬਨ ਵਿੱਚ 8ਵੀਂ ਅਪਾਹਜ ਵਿਅਕਤੀਆਂ ਦੀ ਅੰਤਰਰਾਸ਼ਟਰੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਵਿੱਚ 66 ਦੇਸ਼ਾਂ ਦੀਆਂ ਅਪਾਹਜ ਵਿਅਕਤੀਆਂ ਦੇ ਸੰਗਠਨਾਂ ਨੇ ਹਿੱਸਾ ਲਿਆ। ਉਨਾਂ੍ਹ ਨੇ ਅਥਾਰਟੀ ਅਤੇ ਸਬੰਧਤ ਧਿਰਾਂ ਨੂੰ ਕੋਸ਼ਿਸ਼ਾਂ ਵਿੱਚ ਸਹਿਯੋਗ ਦੇਣ ਲਈ ਅੱਗੇ ਆਉਣ ਲਈ ਕਿਹਾ । ਉਨਾਂ੍ਹ ਨੇ ਸ਼੍ਰੀ ਜਾਵੇਦ ਅਬੀਦੀ ਨੂੰ ਨਵੀਂ ਕਾਰਜ ਕਮੇਟੀ ਦੇ ਅਗਲੇ ਚਾਰ ਸਾਲਾਂ ਲਈ ਚੇਅਰਮੈਨ ਬਣਨ ਦੀ ਮੁਬਾਰਕਬਾਦ ਦਿੱਤੀ।
ਰਾਸ਼ਟਰੀ ਪੁਲਿਸ ਸਮਾਰਕ ਲਈ ਰਾਸ਼ਟਰੀ ਆਰਟੀਟੈਕਚਰਲ ਡਿਜ਼ਾਇਨ ਮੁਕਾਬਲਾ ਦੇ ਜੇਤੂਆਂ ਨੂੰ ਇਨਾਮ
ਨਵੀਂ ਦਿੱਲੀ – ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਆਰ.ਕੇ. ਸਿੰਘ ਨੇ ਇੱਕ ਪ੍ਰੋਗਰਾਮ ਦੌਰਾਨ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰੀ ਆਰਟੀਟੈਕਚਰਲ ਡਿਜ਼ਾਇਨ ਮੁਕਾਬਲੇ ਦੇ ਨਤੀਜੇ ਐਲਾਨੇ ਹਨ। ਇਹ ਤਿੰਨ ਇਨਾਮ ਦਿੱਤੇ ਗਏ। ਪਹਿਲਾ ਇਨਾਮ 2 ਪੇਸ਼ੇਵਰਾਂ ਦੀ ਇੱਕ ਟੀਮ ਨੂੰ ਸ਼੍ਰੀ ਸਿਧਾਰਥ ਤਲਵਾਰ ਅਤੇ ਸ਼੍ਰੀ ਨਿਖਿਲ ਧਾਰ ਨੂੰ, ਦੂਜਾ ਤਿੰਨ ਪੇਸ਼ੇਵਰਾਂ ਦੀ ਸਾਂਝੀ ਟੀਮ ਸ਼੍ਰੀ ਸਾਕਤ ਜੈਨ , ਸ਼੍ਰੀ ਸਚਿਨ ਜੈਨ ਅਤੇ ਸ਼੍ਰੀਮਤੀ ਰਿਤੂ ਜੈਨ ਤੇ ਤੀਜਾ ਇਨਾਮ ਤਿੰਨ ਪੇਸ਼ੇਵਰਾਂ ਦੀ ਟੀਮ ਅਨੀਤਾ, ਟਿਕੂ ਮਤੰਗੇ, ਸ਼੍ਰੀ ਵਿਜੇ ਮਤੰਗੇ ਤੇ ਸ਼੍ਰੀ ਸਰੋਬੋਸ਼ੀ ਦਾਸ ਨੂੰ ਦਿੱਤੇ ਗਏ । ਪਹਿਲੇ ਇਨਾਮ ਵਿੱਚ ਪੰਜ ਲੱਖ, ਦੂਜੇ ਵਿੱਚ 3 ਲੱਖ ਅਤੇ ਤੀਜੇ ਵਿੱਚ 1 ਲੱਖ ਰੁਪਏ ਨਕਦ ਅਤੇ ਨਾਲ ਪ੍ਰਸੰਸ਼ਾ ਪੱਤਰ ਸ਼ਾਮਿਲ ਹਨ।

Translate »