ਕਾਹਨੂੰਵਾਨ – ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਨੂੰ ਖਰੀਦਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਸ. ਸੇਵਾ ਸਿੰਘ ਸੇਖਵਾਂ ਨੇ ਅੱਜ ਮਾਰਕੀਟ ਕਾਹਨੂੰਵਾਨ ਅਧੀਨ ਪੈਂਦੀ ਮੰਡੀ ਭੈਣੀ ਮੀਆਂ ਖਾਂ ਵਿਖੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਖਰੀਦ ਕਰਨ ਬਾਰੇ ਆ ਰਹੀ ਮੁਸ਼ਕਿਲ ਦਾ ਹੱਲ ਕਰਦੇ ਹੋਏ ਕੀਤਾ। ਸ. ਸੇਵਾ ਸਿੰਘ ਸੇਖਵਾਂ ਨੇ ਅੱਜ ਲੋਕਲ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਮਦੇ ਨਜਰ ਰੱਖਦੇ ਹੋਏ ਸਰਕਾਰ ਵੱਲੋਂ ਕਿਸਾਨ ਹਿੱਤ ਚੁੱਕੇ ਗਏ ਕਦਮਾਂ ਤਹਿਤ ਅੱਜ ਸੰਗਰੂਰ ਤੋਂ ਪਹੁੰਚੀ ਇੱਕ ਪ੍ਰਾਈਵੇਟ ਪਾਰਟੀ ਵੱਲੋਂ ਪੂਰੇ ਰੇਟ ਤਹਿਤ ਝੋਨੇ ਦੀ ਖਰੀਦ ਕਰਵਾ ਕੇ ਰਿਆੜ ਕਮਿਸ਼ਨ ਏਜੰਟ ਤੋਂ ਝੋਨੇ ਦੇ 6 ਟਰੱਕ ਭਰ ਕੇ ਸੰਗਰੂਰ ਲਈ ਰਵਾਨਾ ਕੀਤੇ। ਉਹਨਾਂ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਲੋਕਲ ਸੈਲਰ ਮਾਲਕ ਕਿਸਾਨਾਂ ਕੋਲੋਂ ਇੱਕ ਕੁਵਿੰਟਲ ਪਿਛੇ 40-50 ਰੁ. ਤੱਕ ਦੀ ਕਟੌਤੀ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ। ਪਰ ਕਿਸਾਨਾਂ ਨੂੰ ਉਹਨਾਂ ਦੀ ਜਿਨਸ ਦਾ ਪਰਾ ਭਾਅ 1110 ਰੁ. ਦੇਣ ਲਈ ਅਤੇ ਲੋਕਲ ਸੈਲਰ ਮਾਲਕਾਂ ਕੋਲੋਂ ਕਿਸਾਨਾਂ ਦੀ ਲੁੱਟ ਦਾ ਛੁੱਟਕਾਰਾ ਕਰਵਾ ਕੇ ਸੰਗਰੂਰ ਦੀ ਪਾਰਟੀ ਨਾਲ ਤਾਲ ਮੇਲ ਕਰਕੇ ਪੂਰੇ ਰੇਟ ਤੇ ਝੋਨਾ ਖਰੀਦਨ ਦੇ ਪ੍ਰਬੰਧ ਕੀਤੇ ਗਏ ਹਨ। ਜਿਸ ਦੀ ਸ਼ੁਰੂ ਆਤ ਅੱਜ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਥੋਂ ਝੋਨਾ ਚੁੱਕਣ ਵਾਲੀ ਸੰਗਰੂਰ ਦੀ ਪਾਰਟੀ ਜੋ ਕਿ ਆਪਣੇ ਖਰਚੇ ਤੇ 50 ਰੁ. ਕਿਰਾਏ ਸਮੇਤ ਝੋਨਾ ਚੁੱਕੇਗੀ ਅਤੇ 50 ਰੁ ਬਾਕੀ ਦਾ ਕਿਰਾਇਆ ਸਰਕਾਰ ਦੇਵੇਗੀ। ਇਸ ਨਾਲ ਆੜਤੀਆਂ ਅਤੇ ਕਿਸਾਨਾਂ ਨੂੰ ਜਿਥੇ ਝੋਨੇ ਦਾ 1110 ਰੁ. ਰੇਟ ਪੂਰਾ ਮਿਲੇਗਾ ਉਥੇ ਆੜਤੀਆਂ ਨੂੰ ਸਿੱਧੇ ਰੂਪ ਵਿੱਚ 100 ਰੁ. ਪਰ ਕੁਵਿੰਟਲ ਦਾ ਫਾਇਦਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ ਮਾ. ਗੁਰਨਾਮ ਸਿੰਘ, ਸ. ਹਰਦੇਵ ਸਿੰਘ ਸਠਿਆਲੀ, ਇਕਬਾਲ ਸਿੰਘ ਲਾਡੀ, ਸੰਮਤੀ ਮੈਂਬਰ ਚੈਂਚਲ ਸਿੰਘ, ਆੜਤੀਆ ਮਨਜੀਤ ਸਿੰਘ ਰਿਆੜ, ਬਲਵਿੰਦਰ ਸਿੰਘ, ਕੁੱਲਵੰਤ ਸਿੰਘ, ਸਰਪੰਚ ਤਰਸੇਮ ਸਿੰਘ, ਅਮਰੀਕ ਸਿੰਘ, ਸਰਪੰਚ ਸ੍ਰੀਮਤੀ ਸ਼ਰਨਜੀਤ ਕੌਰ, ਸ੍ਰੀਮਤੀ ਜੋਗਿੰਦਰ ਕੌਰ, ਸਰਪੰਚ ਨਰਿੰਦਰ ਸਿੰਘ ਤੋਂ ਇਲਾਵਾ ਕਿਸਾਨ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਫੋਟੋ ਵੇਰਵੇ – ਸਿੱਿਖਆ ਮੰਤਰੀ ਪੰਜਾਬ ਸ. ਸੇਵਾ ਸਿੰਘ ਸੇਖਵਾਂ ਭੈਣੀ ਮੀਆਂ ਖਾਂ ਮੰਡੀ ਤੋਂ ਸੰਗਰੂਰ ਲਈ ਟਰੱਕ ਰਵਾਨਾ ਕਰਦੇ ਹੋਏ।