ਬੜੀਆਂ ਧੁੱਮਾਂ ਹਨ 15 ਵੇ ਸ਼ਹੀਦ ਬਾਬਾ ਦੀਪ ਸਿੰਘ ਬੱਲਪੁਰੀਆਂ ਕਬੱਡੀ ਵਿਸ਼ਵ ਕੱਪ ਦੀਆਂ
-ਜਤਿੰਦਰ ਸਿੰਘ ਬੇਦੀ–
ਅਨੋਖੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ 15ਵਾਂ ਕਬੱਡੀ ਵਿਸ਼ਵ ਕੱਪ ਪਿੰਡ ਬੱਲਪੁਰੀਆਂ ਜ਼ਿਲਾਂ ਗੁਰਦਾਸਪੁਰ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਸ੍ਰਪਰਸਤ ਅਤੇ ਕਬੱਡੀ ਜਗਤ ਦੇ ਮਹਾਂਰੱਥੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਪਹਿਲਵਾਨ ਦੀ ਸਮੁੱਚੀ ਅਗਵਾਈ ਅਤੇ ਸਮੁਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀਆਂ ਖੁਸ਼ੀਆਂ-ਚਾਵਾਂ ਅਤੇ ਮਲਾਰਾਂ ਨਾਲ ਮਿੱਤੀ 19 ਅਕਤੂਬਰ 2011 ਦਿਨ ਐਤਵਾਰ ਨੂੰ ਕਰਵਾਇਆਂ ਜਾ ਰਿਹਾ ਹੈ । ਇਸ ਕਬੱਡੀ ਵਿਸ਼ਵ ਕੱਪ ਵਿਚ ਭਾਗ ਲੇਣ ਲਈ ਦੇਸ਼-ਵਿਦੇਸ਼ਾਂ ਤੋ ਕਬੱਡੀ ਦੇ ਨਾਮਵਰ ਖਿਡਾਰੀ ਵਿਸ਼ੇਸ਼ ਤੋਰ ‘ਤੇ ਪਹੁੰਚ ਰਹੇ ਹਨ ।ਇਹ ਕਬੱਡੀ ਕੱਪ ਦੁਨੀਆਂ ਭਰ ਦੇ ਮੇਲਿਆਂ ਤੋ ਵਿਲੱਖਣ ਤੇ ਪੰਜਾਬੀ ਸੱਭਿਆਚਰ ਦੀ ਰੰਗਤ ‘ਚ ਰੰਗਿਆ ਹੋਇਆ ਹਰ ਧਰਮ ਦੇ ਲੋਕਾਂ ਨੂੰ ਖੁੱਲਾ ਸੱਦਾ ਦੇ ਕੇ ਇੰਨਸਾਨੀਅਤ ਕਦਰਾਂ-ਕੀਮਤਾਂ ਦੀ ਖੁਸ਼ਬੂ ਪੈਦਾ ਕਰਦਾ ਹੈ।ਕਬੱਡੀ ਦੇ ਖੇਤਰ ਵਿਚ ਧਰੂ ਤਾਰੇ ਵਾਂਗ ਚਮਕ ਰਹੇ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਨੇ ਇਸ ਕਬੱਡੀ ਗੋਲਡ ਕੱਪ ਦੀ ਜਾਣਕਾਰੀ ਦੇਦਿਆਂ ਦੱਸਿਆਂ ਕਿ ਭਾਰਤ ਦੇ ਸਭ ਖੇਡ ਮੇਲਿਆਂ ਤੋ ਜ਼ਿਆਦਾ ਖਰਚ ਇਸ ਕਬੱਡੀ ਗੋਲਡ ਕੱਪ ਮੇਲੇ ‘ਤੇ ਕੀਤਾ ਜਾਦਾ ਹੈ ਅਤੇ ਹਰ ਸਾਲ ਖਿਡਾਰੀਆਂ ਨੂੰ ਚਾਂਦੀ ਦੇ ਗੁਰਜ , ਸੋਨੇ ਦੇ ਗਹਿਣੇ ,ਚੋਟੀ ਦੀ ਨਸਲ ਦੀਆਂ ਮੱਝਾਂ , 5-5 ਲੱਖ ਦੇ ਘੋੜੇ ,12 ਕੁਇੰਟਲ ਬਦਾਮ ,15 ਕੁਇੰਟਲ ਦੇਸੀ ਘਿਉ ਦੇ ਪੀਪਿਆਂ ਤੋ ਇਲਾਵਾ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ । ਬਾਬਾ ਕੁਲਵੰਤ ਸਿੰਘ ਮੱਘਾ ਦੇ ਉੱਦਮ ਸਦਕਾ ਹੀ ਇਸ 15ਵੇ ਕਬੱਡੀ ਵਰਲਡ ਗੋਲਡ ਕੱਪ ਦੀਆਂ ਦੇਸ਼ਾਂ-ਵਿਦੇਸ਼ਾਂ ਵਿਚ ਬੜੀਆਂ ਧੁੰਮਾਂ ਹਨ ।ਬਾਬਾ ਮੱਘਾ ਜਿੱਥੇ ਕਬੱਡੀ ਦੇ ਖੇਤਰ ਵਿਚ ਉਭੱਰ ਕੇ ਸਾਹਮਣੇ ਆਏ ਹਨ , ਉੱਥੇ ਅੱਜ ਉਹ ਧਾਰਮਿਕ ਰੁਚੀਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਕੇ ਦੇਸ਼ ਭਗਤੀ ਦਾ ਜਜ਼ਬਾ , ਮਿਲਵਰਤਨ , ਸੰਜਮ ਤੇ ਪਿਆਰ ਦੀ ਭਾਵਨਾ ਭਰਦੇ ਹਨ।ਉਨਾਂ ਨੇ ਅੱਜ ਤੱਕ 1500 ਸੌ ਦੇ ਕਰੀਬ ਖਿਡਾਰੀ ਪੈਦਾ ਕੀਤੇ ਹਨ , ਜਿਨਾਂ ਨੂੰ ਸ਼ੁਰੂ ਤੋ ਲੈ ਕੇ ਅੱਜ ਤੱਕ ਸ਼ਹੀਦ ਬਾਬਾ ਦੀਪ ਸਿੰਘ ਅਕੈਡਮੀ ਬੱਲਪੁਰੀਆਂ ਵੱਲੋ ਹੀ ਖੁਰਾਕ ਦਿੱਤੀ ਜਾਦੀ ਹੈ । ਬਾਬਾ ਮੱਘਾ ਤੇ ਰੱਬੀ ਨੂਰ ‘ਤੇ ਮਸੂਮੀਅਤ ਭਰਿਆਂ ਚੇਹਰਾ ਇਸ ਗੱਲ ਦੀ ਅਗਵਾਈ ਭਰਦਾ ਹੈ ਕਿ ਉਹ ਇਕ ਸੱਚੀ-ਸੁੱਚੀ ਤੇ ਮਾਨਵਤਾ ਨਾਲ ਪਿਆਰ ਕਰਨ ਵਾਲੀ ਇਕ ਅਨੋਖੀ ਸ਼ਖਸੀਅਤ ਹਨ, ਜਿਨਾਂ ਨੇ ਪਿੰਡ ਬੱਲਪੁਰੀਆਂ ਵਿਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂਅ ‘ਤੇ ਇਕ ਸੁੰਦਰ ਗੁਰਦੁਆਰਾ ,ਯਾਦਗਾਰੀ ਗੇਟ, ਸੜਕਾਂ ਅਤੇ ਖੇਡ ਸਟੇਡੀਅਮ ਬਣਾਏ ਹਨ ।ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਬਾ ਕੁਲਵੰਤ ਸਿੰਘ ਮੱਘਾ ਦੀਆਂ ਧਾਕਾ‘ਤੇ ਬੁਲਬੁਲੀਆਂ ਦੇਸ਼ਾਂ-ਵਿਦੇਸ਼ਾਂ ਵਿਚ ਅੱਜ ਵੀ ਗੰੁਜ਼ਦੀਆਂ ਹਨ , ਜਿਨਾਂ ਨੇ ਕਬੱਡੀ ਦੇ ਖੇਤਰ ਵਿਚ ਕਈ ਸੋਨ ਤਮਗੇ ਅਤੇ ਚਾਂਦੀ ਦੇ ਤਮਗੇ ਹਾਸਲ ਕਰਕੇ ਦੁਨੀਆਂ ਤੇ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ । ਬਾਬਾ ਮੱਘਾ ਇਕ ਚੰਗੇ ਖਿਡਾਰੀ ਹੋਣ ਦੇ ਨਾਲ-ਨਾਲ ਗਰੀਬ ਲੋਕਾਂ ਦੀ ਦਿਨ ਰਾਤ ਸੇਵਾ , ਗਰੀਬ ਲੜਕੀਆਂ ਦੇ ਵਿਆਹ ਕਰਾਉਣੇ ਅਤੇ ਦੁਨਿਆਂਵੀ ਲੋਕਾਂ ਦੇ ਭਲੇ ਲਈ ਹਮੇਸ਼ਾ ਤਤਪਰ ਰਹਿਣਾ ਹੀ ਆਪਣਾ ਪਹਿਲਾਂ ਫਰਜ਼ ਸਮਝਦੇ ਹਨ । ਬਾਬਾ ਮੱਘਾ ਜੀ ਨੇ ਹੋਰ ਦੱਸਿਆਂ ਕਿ ਇਸ 15ਵੇ ਕਬੱਡੀ ਵਰਲਡ ਗੋਲਡ ਕੱਪ ‘ਚ ਕਬੱਡੀ ਤੋ ਇਲਾਵਾ ਰੱਸਾਕੱਸੀ ਦੇ ਮੁਕਾਬਲੇ, ਛੋਟੇ ਪਹਿਲਵਾਨਾਂ ਦੇ ਘੋਲ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਨੰਬਰਦਾਰਾਂ ਦੀਆਂ ਦੌੜਾਂ ਵੀ ਲਗਾਈਆਂ ਜਾਣਗੀਆਂ ।ਕਬੱਡੀ ਮੁਕਬਲੇ ਸ਼ੁਰੂ ਹੋਣ ਤੋ ਪਹਿਲਾਂ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉੱਥੇ ਪਹਿਲਵਾਨ ਬਾਬਾ ਮੱਘਾ ਨੂੰ ਬੜੇ ਸਤਿਕਾਰ ਨਾਲ ਜਿਪਸੀ ‘ਤੇ ਬਿਠਾ ਕੇ ਅਖਾੜੇ ‘ਚ ਲਿਜਾਇਆਂ ਜਾਵੇਗਾ । ਉਪਰੰਤ ਕਬੱਡੀ ਖੇਡ ਮੁਕਬਲੇ ਸ਼ੁਰੂ ਕਰਵਾਏ ਜਾਣਗੇ।
ਜ਼ਿਲਾਂ ਅੰਮ੍ਰਿਤਸਰ
ਮੋ:-9876080461
email. pressbedi@gmail.com