October 14, 2011 admin

ਐਨ.ਆਰ.ਆਈ. ਸਕੀਮ ਅਧੀਨ ਚੱਲ ਰਹੇ ਪ੍ਰੋਜੈਕਟਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ

ਹੁਸ਼ਿਆਰਪੁਰ –  ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਐਨ.ਆਰ.ਆਈ. ਸਕੀਮ ਅਧੀਨ ਚੱਲ ਰਹੇ ਪ੍ਰੋਜੈਕਟਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡ ਭੂੰਗਰਨੀ ਅਤੇ ਪਿੰਡ ਸਾਹਰੀ ਦਾ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਰਵਸ੍ਰੀ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸਰਬਜੀਤ ਸਿੰਘ ਬੈਂਸ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸਿਆਰਪੁਰ ਅਤੇ ਹੋਰ ਸਬੰਧਤ ਅਧਿਕਾਰੀ ਤੇ ਪਿੰਡਾਂ ਦੇ ਪਤਵੰਤੇ ਸਨ।  ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੂੰਗਰਨੀ ਵਿਖੇ ਐਨ ਆਰ ਆਈ ਸਕੀਮ ਤਹਿਤ ਸੀਵਰੇਜ਼, ਸੈਪਟਿਕ ਟੈਂਕ ਅਤੇ ਵਾਟਰ ਸਪਲਾਈ ਸਿਸਟਮ, ਗਲੀਆਂ-ਨਾਲੀਆਂ ਪੱਕੀਆਂ ਕਰਨਾ, ਸੋਲਰ ਲਾਈਟਾਂ ਲਗਾਉਣ ਅਤੇ ਡਿਸਪੈਂਸਰੀ ਦੀ ਉਸਾਰੀ ਲਈ 240. 12 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਡਿਸਪੈਂਸਰੀ ਅਤੇ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਹੈ ਅਤੇ  ਸੀਵਰੇਜ਼ ਦਾ ਕੰਮ ਪ੍ਰਗਤੀ ਅਧੀਨ ਚਲ ਰਿਹਾ ਹੈ।  ਉਨ੍ਹਾਂ ਨੇ ਪਿੰਡ ਸਾਹਰੀ ਵਿਖੇ 202.19 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ਼, ਸੈਪਟਿਕ ਟੈਂਕ, ਵਾਟਰ ਸਪਲਾਈ ਸਿਸਟਮ ਅਤੇ ਸਟਰੀਟ ਕੰਕਰੀਟਿੰਗ ਦੇ ਚਲ ਰਹੇ ਕੰਮ ਦਾ ਮੁਲਾਂਕਣ ਕੀਤਾ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੁਜੈਕਟ ਤਹਿਤ 147. 57 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪ੍ਰੁਜੈਕਟਾਂ ਤਹਿਤ ਕੰਮ ਕਰਾਉਣ ਵਾਲੀ ਸੰਸਥਾ ਇੰਡੀਆ-ਕੈਨੇਡਾ ਵਿਲੇਜ਼ ਇੰਪਰੂਵਮੈਂਟ ਨੂੰ 41.56 ਲੱਖ ਰੁਪਏ ਦਾ ਚੈਕ ਦਿੱਤਾ।

Translate »