ਗੁਰਦਾਸਪੁਰ – ਪੰਜਾਬ ਸਰਕਾਰ ਵਲੋ ਬਿਆਸ ਦਰਿਆ ਦੇ ਧਨੋਆ ਪੱਤਣ ‘ਤੇ 48 ਕਰੋੜ ਰੁਪਏ ਦੀ ਲਾਗਤ ਨਾਲ ਨਵਂੇ ਉਸਾਰੇ ਜਾਣ ਵਾਲੇ ਪੁੱਲ ਦੀ ਉਸਾਰੀ ਦਾ ਕੰਮ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਇਸ ਪੁੱਲ ਦੀ ਉਸਾਰੀ ਨਾਲ ਪੱਛੜੇ ਹੋਏ ਬੇਟ ਇਲਾਕੇ ਵਿੱਚ ਵਿਕਾਸ ਦੇ ਇੱਕ ਨਵੇ ਯੁੱਗ ਦੀ ਸ਼ੁਰੂਆਤ ਹੋਵੇਗੀ। ਇਹ ਪ੍ਰਗਟਾਵਾ ਸ. ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਪਿੰਡ ਸੇਖਵਾਂ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨਾ ਅੱਗੇ ਦੱਸਿਆ ਕਿ ਇਸ ਪੁੱਲ ਦੀਆਂ ਉਸਾਰੀ ਦੀਆਂ ਮੁੱਢਲੀਆਂ ਪ੍ਰਕਿਰਿਆਵਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਪੁੱਲ ਦੀ ਉਸਾਰੀ ਨਾਲ ਬੇਟ ਇਲਾਕੇ ਦੇ ਕਿਸਾਨਾ ਤੇ ਆਮ ਲੋਕਾਂ ਨੂੰ ਮੁਕੇਰੀਆਂ ਤੇ ਹੁਸਿਆਰਪੁਰ ਦਾ ਰਸਤਾ ਬਹੁਤ ਘੱਟ ਜਾਵੇਗਾ, ਜਿਸ ਨਾਲ ਇਸ ਖੇਤਰ ਵਿੱਚ ਰੁਜਗਾਰ ਦੇ ਨਵੇ ਮੌਕੇ ਪੈਦਾ ਹੋਣਗੇ। ਉਨਾ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਕਾਹਨੂੰਵਾਨ ਅੰਦਰ ਆਉਣ-ਜਾਣ ਦੀਆਂ ਉੱਚ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ ‘ਤੇ ਸੜਕਾਂ ਦੀ ਨਵ-ਉਸਾਰੀ ਅਤੇ ਮੁਰੰਮਤ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਧੁੱਸੀ ਬੰਨ ਤੇ ਧਨੋਆ ਪੱਤਣ ਸੜਕ ਉੱਪਰ 3 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨਾ ਅੱਗੇ ਦੱਸਿਆ ਕਿ ਸ਼ਾਲਾ ਤੋਂ ਚੱਕ ਸ਼ਰੀਫ ਦੀ ਸੜਕ ਤੇ 375 ਲੱਖ ਰੁਪਏ ਦੀ ਲਾਗਤ ਅਤੇ ਤੁਗਲਵਾਲ ਤੋਂ ਚੱਕ ਸ਼ਰੀਫ ਜੋ ਪਹਿਲਾ ਲਿੰਕ ਰੋਡ ਸੀ, ਨੂੰ 385 ਲੱਖ ਰੁਪਏ ਦੀ ਲਾਗਤ ਨਾਲ ਪਲੈਨ ਰੋਡ ਬਣਾ ਕੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ। ਕਾਹਨੂੰਵਾਨ ਤੋਂ ਬਟਾਲਾ ਸੜਕ ਦਾ ਕੰਮ ਪ੍ਰਗਤੀ ਅਧੀਨ ਹੈ, ਜਿਸ ਉੱਪਰ 285 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਕਾਦੀਆਂ ਤੋ ਧਾਰੀਵਾਲ, ਬੁੱਟਰ ਤੇ ਠੀਕਰੀਵਾਲ ਸੜਕ ਬਣ ਕੇ ਤਿਆਰ ਹੋ ਗਈ ਹੈ, ਜਿਸ ਉੱਪਰ 2 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸ਼. ਸੇਖਵਾਂ ਨੇ ਅੱਗੇ ਦੱਸਿਆ ਕਿ ਧਾਰੀਵਾਲ ਅਤੇ ਕਾਦੀਆਂ ਸ਼ਹਿਰ ਦੀਆਂ ਸੜਕਾਂ ਨੂੰ 18 ਫੁੱਟ ਚੋੜੀਆਂ ਕੀਤਾ ਜਾ ਰਿਹਾ ਹੈ, ਜਿਸ ਉੱਪਰ 1 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾ ਅੱਗੇ ਦੱਸਿਆ ਕਿ ਕਾਹਨੂੰਵਾਨ ਤੋਂ ਘੋੜੇਵਾਹ ਤੇ ਭੈਣੀ ਮੀਆਂ ਖਾਂ ਤੋਂ ਬਾਗੜੀਆਂ ਤੇ ਹੋਰ ਸੜਕਾਂ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਉੱਪਰ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਨਾ ਸੜਕਾਂ ‘ਤੇ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।