October 14, 2011 admin

ਪਟਿਆਲਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀਆਂ 939 ਪੇਟੀਆਂ ਬਰਾਮਦ

ਪਟਿਆਲਾ- ਸਮਾਜ ਵਿੱਚ ਫੈਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਪਟਿਆਲਾ ਪੁਲਿਸ ਲਗਾਤਾਰ ਸਰਗਰਮ ਹੈ । ਇਸੇ ਲੜੀ ਤਹਿਤ ਸੀ.ਆਈ.ਏ ਸਟਾਫ ਨਾਭਾ ਦੀ ਪੁਲਿਸ ਪਾਰਟੀ ਨੇ ਅਹਿਮ ਸਫਲਤਾ ਨੂੰ ਅੰਜਾਮ ਦਿੱਤਾ ਹੈ । ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀ.ਆਈ.ਏ ਸਟਾਫ ਨਾਭਾ ਦੇ ਇੰਚਾਰਜ ਸਬ-ਇੰਸਪੈਕਟਰ ਸ਼੍ਰੀ ਸ਼ਮਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਦੇ ਕਾਰਵਾਈ ਕਰਦਿਆਂ ਨਾਭਾ-ਛੀਟਾਂਵਾਲਾ ਰੋਡ ‘ਤੇ ਪਿੰਡ ਕਕਰਾਲਾ ਦੇ ਇੱਕ ਗੋਦਾਮ ਵਿੱਚੋਂ 939 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ।

       ਐਸ.ਐਸ.ਪੀ ਨੇ ਦੱਸਿਆ ਕਿ ਇਹ ਪੇਟੀਆਂ ਸ਼ਰਾਬ ਦੇ ਠੇਕੇਦਾਰ ਵੱਲੋਂ ਰੱਖੀਆਂ ਹੋਈਆਂ ਸਨ । ਸ਼੍ਰੀ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਠੇਕੇਦਾਰ ਦੇ ਤਿੰਨ ਕਰਿੰਦਿਆਂ ਰਾਜੀਵ ਮਹਿਤਾ ਪੁੱਤਰ ਕਾਲੂ ਰਾਮ, ਗੁਰਦਰਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਕਰਨੈਲ ਸਿੰਘ ਪੁੱਤਰ ਮਾੜਾ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ । ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ 781 ਪੇਟੀਆਂ, 90 ਪੇਟੀਆਂ (ਅਧੀਏ) ਅਤੇ 68 ਪੇਟੀਆਂ (ਪਊਏ) ਬਰਾਮਦ ਹੋਏ ਹਨ । ਐਸ.ਐਸ.ਪੀ ਨੇ ਦੱਸਿਆ ਕਿ ਇਹ ਮਾਮਲਾ ਆਬਕਾਰੀ ਤੇ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ।

Translate »