October 14, 2011 admin

ਭੁੱਲਰ ਅਤੇ ਨਰੇਸ਼ ਭਾਰਦਵਾਜ ਦੇ ਮੰਤਰੀ ਬਣਨ ‘ਤੇ ਖੁਸ਼ੀ ਦੀ ਲਹਿਰ

ਮਾੜੀਮੇਘਾ ਤੇ ਹੋਰਾਂ ਨੇ  ਭਾਰਦਵਾਜ ਨੂੰ ਮਿਲਕੇ ਵਧਾਈਆਂ ਦਿੱਤੀਆਂ
ਐਡਮਿੰਟਨ-ਅਲਬਰਟਾ ਦੀ ਨਵੀਂ ਬਣੀ ਪ੍ਰੀਮੀਅਰ ਸ੍ਰੀਮਤੀ ਐਲੀਸਨ ਰੈਡਫੋਰਡ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰਦਿਆਂ ਪੰਜਾਬੀ ਭਾਈਚਾਰੇ ਨੂੰ ਵਿਸ਼ੇਸ਼ ਥਾਂ ਦਿੱਤੀ ਹੈ ਜਿਸ ਵਿਚ ਉਨ•ਾਂ ਨੇ ਕੈਲਗਰੀ ਮੈਨਾਲ ਹਲਕੇ ਤੋਂ ਵਿਧਾਇਕ ਮਨਮੀਤ ਸਿੰਘ ਭੁੱਲਰ ਨੂੰ ਕੈਬਨਿਟ ਮੰਤਰੀ ਬਣਾ ਕੇ ਸਰਵਿਸ ਆਫ਼ ਅਲਬਰਟਾ ਦਾ ਵਿਭਾਗ ਦਿੱਤਾ ਹੈ ਅਤੇ ਐਡਮਿੰਟਨ ਐਲਰਸਰੀ ਹਲਕੇ ਤੋਂ ਵਿਧਾਇਕ ਨਰੇਸ਼ ਭਾਰਦਵਾਜ ਨੂੰ ਰਾਜ ਸਿਹਤ ਮੰਤਰੀ ਬਣਾਇਆ ਹੈ।
ਇਸ ਸਮੇਂ ਸਮੂਹ Îਭਾਈਚਾਰੇ ਨੂੰ ਖੁਸ਼ੀ ਪ੍ਰਗਟ ਕੀਤੀ ਅਤੇ ਐਨ. ਆਰ. ਆਈ. ਸਭਾ ਪੰਜਾਬ ਅਲਬਰਟਾ ਦੇ ਪ੍ਰਧਾਨ ਗੁਰਭਲਿੰਦਰ ਸਿੰਘ ਸੰਧੂ (ਮਾੜੀਮੇਘਾ) ਸਾਥੀਆਂ ਸਮੇਤ  ਨਰੇਸ਼ ਭਾਰਦਵਾਜ ਨੂੰ ਮੁਬਾਰਕਾਂ ਦੇਣ ਪਹੁੰਚੇ। ਇਸ ਸਮੇਂ ਸ੍ਰੀ ਭਾਰਦਵਾਜ ਨੇ ਕਿਹਾ ਕਿ ਮੈਂ ਪ੍ਰੀਮੀਅਰ ਐਲੀਸਨ ਰੈਡਫੋਰਡ ਦਾ ਬਹੁਤ ਧੰਨਵਾਦੀ ਹਾਂ ਜਿਨ•ਾਂ ਨੇ ਮੇਰੇ ‘ਚ ਵਿਸ਼ਵਾਸ਼ ਪ੍ਰਗਟ ਕਰਕੇ ਮੈਨੂੰ ਸਭ ਤੋਂ ਅਹਿਮ ਮਹਿਕਮਾ ਸਿਹਤ ਵਿਭਾਗ ਦਾ ਰਾਜ ਮੰਤਰੀ ਬਣਾਇਆ ਹੈ। ਉਨ•ਾਂ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਾਂਗਾ।
ਇਸ ਸਮੇਂ ਮਤੰਰੀ ਨਰੇਸ਼ ਭਾਰਦਵਾਜ ਨੂੰ ਵਧਾਈ ਦੇਣ ਵਾਲਿਆਂ ਵਿਚ ਜਸਵਿੰਦਰ ਸਿੰਘ ਢਿੱਲੋਂ, ਜਲੰਧਰ ਸਿੰਘ ਸਿੱਧੂ, ਜਸਵਿੰਦਰ ਸਿੰਘ ਭਿੰਡਰ, ਰਾਜ ਸਵੈਚ, ਹਰਸ਼ਮਿੰਦਰ (ਰਾਜਾ) ਧਾਲੀਵਾਲ, ਪ੍ਰਦੁਮਣ ਸਿੰਘ ਗਿੱਲ ਅਤੇ ਹੋਰ ਕਈ ਹਾਜ਼ਰ ਸਨ।

Translate »