October 14, 2011 admin

ਬਰਨਾਲ ਪੁਲਿਸ ਨੇ ਦੋ ਦੇਸੀ ਪਿਸਤੌਲਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਮੁਲਜਮਾਂ ਨੂੰ ਕੀਤਾ ਕਾਬੂ, ਇੱਕ ਹੋਰ ਮਾਮਲੇ ਵਿੱਚ ਇੱਕ ਕਿਲੋ 340 ਗ੍ਰਾਂਮ ਅਫੀਮ ਬਰਾਮਦ

ਬਰਨਾਲਾ – ਬਰਨਾਲਾ ਪੁਲਿਸ ਨੇ ਇੱਕ ਪਿਸਤੌਲ ਦੇਸੀ 32 ਬੋਰ ਸਮੇਤ 2 ਕਾਰਤੂਸ 32 ਬੋਰ ਜਿੰਦਾ ਅਤੇ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 2 ਕਾਰਤੂਸ 315 ਬੋਰ ਜਿੰਦਾ ਬਰਾਮਦ ਕੀਤੇ ਹਨ।ਪੁਲਿਸ ਨੇ ਮੁਲਜਮਾਂ ਨੂੰ ਗਿ੍ਰਫਤਾਰ ਕਰਕੇ ਅਸਲਾ ਐਕਟ ਤਹਿਤ ਥਾਣਾ ਭਦੌੜ ਵਿਖੇ ਧਾਰਾਵਾਂ ਅ/ਧ 25, 54, 59 ਅਧੀਨ ਮਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਮੁਲਜਮਾਂ ਤੋਂ ਪੁੱਛਗਿੱਛ ਤੇ ਤਫਤੀਸ਼ ਜਾਰੀ ਹੈ।ਇੱਕ ਹੋਰ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ 1 ਕਿਲੋ 340 ਗ੍ਰਾਂਮ ਅਫੀਮ ਬਰਾਮਦ ਕੀਤੀ ਹੈ।
ਇਸ ਸਬੰਧੀ ਗੁਰਪ੍ਰੀਤ ਸਿੰਘ ਤੂਰ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵੱਲੋਂ ਸ਼੍ਰੀ ਜਗਤਾਰ ਸਿੰਘ ਕੈਂਥ, ਪੁਲਿਸ ਕਪਤਾਨ (ਡੀਟੈਕਟਿਵ) ਬਰਨਾਲਾ ਦੀ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਅਸਰਦਾਇਕ ਮੁਹਿੰਮ ਵਿੱਢੀ ਹੋਈ ਹੈ।
ਇਸ ਮੁਹਿੰਮ ਦੇ ਤਹਿਤ ਜਦੋਂ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਸੀ|ਆਈ|ਏ| ਸਟਾਫ ਬਰਨਾਲਾ 12 ਅਕਤੂਬਰ ਨੂੰ ਪੁਲਿਸ ਪਾਰਟੀ ਸਮੇਤ ਲਿੰਕ ਰੋਡ ਨੈਣੇਵਾਲ ਤੋਂ ਸੰਧੂ ਕਲਾਂ ਚੈਕਿੰਗ ਦੌਰਾਨ ਇੱਕ ਮਾਰੂਤੀ ਕਾਰ ਨੰਬਰ ਐਚ|ਆਰ|-03 ਸੀ-3535 ਨੂੰ ਚੈਕ ਕਰਨ ਉਪਰੰਤ ਉਸ ਵਿੱਚ ਸਵਾਰ ਪਰਮਜੀਤ ਸਿੰਘ ਉਰਫ ਕਾਲਾ ਪੁੱਤਰ ਫੌਜਾ ਸਿੰਘ ਕੌਮ ਜੱਟ ਵਾਸੀ ਦਿਆਲਪੁਰਾ ਭਗਤਾ ਅਤੇ ਰਾਜੂ ਸਿੰਘ ਪੁੱਤਰ ਸਾਵਰੀਆ ਰਾਮ ਕੌਮ ਬਾਲਮੀਕ ਵਾਸੀ ਫੂਲ ਨੂੰ ਕਾਬੂ ਕੀਤਾ। ਮੁਲਜ਼ਮ ਪਰਮਜੀਤ ਸਿੰਘ ਦੇ ਡੱਬ ਵਿੱਚੋਂ ਇੱਕ ਪਿਸਤੌਲ ਦੇਸੀ 32 ਬੋਰ ਸਮੇਤ 2 ਕਾਰਤੂਸ 32 ਬੋਰ ਜਿੰਦਾ ਅਤੇ ਮੁਲਜ਼ਮ ਰਾਜੂ ਸਿੰਘ ਦੇ ਡੱਬ ਵਿੱਚੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 2 ਕਾਰਤੂਸ 315 ਬੋਰ ਜਿੰਦਾ ਬਰਾਮਦ ਕੀਤੇ ਗਏ।
ਸ੍ਰੀ ਗੁਰਪ੍ਰੀਤ ਸਿੰਘ ਤੂਰ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਨੇ ਅੱਗੇ ਦੱਸਿਆ ਕਿ ਇਕ ਹੋਰ ਮਾਮਲੇ ਵਿੱਚ 12 ਅਕਤੂਬਰ ਨੂੰ ਏ|ਐਸ|ਆਈ| ਗੁਲਸ਼ਨ ਕੁਮਾਰ ਥਾਣਾ ਰੂੜੇਕੇ ਨੇ ਪੁਲਿਸ ਪਾਰਟੀ ਸਮੇਤ ਪਿੰਡ ਰੂੜੇਕੇ ਖੁਰਦ ਨਾਕਾਬੰਦੀ ਦੌਰਾਨ ਕਾਲਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਐਲਣਾਬਾਦ ਜ਼ਿਲਾ ਸਰਸਾ (ਹਰਿਆਣਾ) ਅਤੇ ਦੁਰਗਾ ਪ੍ਰਸਾਦ ਪੁੱਤਰ ਹਰੀ ਰਾਮ ਕੌਮ ਸੁਨਿਆਰ ਵਾਸੀ ਡੱਬਲੀ ਕਲਾਂ ਟਿੱਬੀ ਜ਼ਿਲਾ ਹਨੂਮਾਨਗੜ (ਰਾਜਸਥਾਨ) ਨੂੰ ਮੋਟਰਸਾਈਕਲ ਮਾਰਕਾ ਟੀ|ਵੀ|ਐਸ| ਨੰਬਰ ਐਚ|ਆਰ|-44-ਬੀ-0693 ਉਪਰ ਆਉਦਿਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 1 ਕਿਲੋ 340 ਗ੍ਰਾਂਮ ਅਫੀਮ ਬ੍ਰਾਮਦ ਕੀਤੀ ਗਈ ਹੈ।
ਸੀਨੀਅਰ ਪੁਲਿਸ ਕਪਤਾਨ ਬਰਨਾਲਾ ਨੇ ਦੱਸਿਆ ਕਿ ਮੁਲਜਮਾਂ ਨੂੰ ਗਿ੍ਰਫਤਾਰ ਕਰਕੇ ਇਹਨਾਂ ਖਿਲਾਫ ਐਨ|ਡੀ|ਪੀ|ਐਸ| ਐਕਟ ਧਾਰਾਵਾਂ ਅ/ਧ 18, 61, 85 ਅਧੀਨ ਥਾਣਾ ਰੂੜੇਕੇ ਕਲਾਂ ਵਿਖੇ ਮੁਕਦਮਾ ਦਰਜ ਕਰਾਇਆ ਗਿਆ ਹੈ ਅਤੇ ਮੁਲਜਮਾਂ ਤੋਂ ਪੁੱਛਗਿੱਛ ਤੇ ਤਫਤੀਸ਼ ਜਾਰੀ ਹੈ।

Translate »