ਬਠਿੰਡਾ – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ ਆਈ. ਏ. ਐਸ. ਦੀ ਪ੍ਰਧਾਨਗੀ ਹੇਠ ਅੱਜ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਜ਼ਿਲ•ਾ ਪੱਧਰੀ ਅਡਵਾਈਜ਼ਰੀ ਕਮੇਟੀਆਂ ਦੇ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਉਚ ਅਧਿਕਾਰੀ ਵੀ ਹਾਜ਼ਰ ਹੋਏ, ਜਿਨ•ਾਂ ਨੇ ਅਡਵਾਈਜ਼ਰੀ ਕਮੇਟੀਆਂ ਦੇ ਮੈਂਬਰਾਂ ਵੱਲੋਂ ਦਿੱਤੇ ਸੁਝਾਅ ਗਹੁ ਨਾਲ ਸੁਣੇ ਅਤੇ ਇਨ•ਾਂ ‘ਤੇ ਅਮਲ ਕਰਨ ਦਾ ਭਰੋਸਾ ਦਿੱਤਾ। ਸਿਹਤ ਵਿਭਾਗ ਨਾਲ ਸਬੰਧਿਤ ਮੀਟਿੰਗ ਵਿਚ ਜ਼ਿਲ•ਾ ਸਿਹਤ ਅਫ਼ਸਰ ਡਾ. ਆਰ. ਐਸ. ਰੰਧਾਵਾ ਨੇ ਇਲਾਕੇ ਵਿਚ ਫ਼ੈਲੇ ਡੇਂਗੂ ਬੁਖਾਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਾਅ ਸਬੰਧੀ ਵੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਾਜ਼ਰ ਮੈਂਬਰਾਂ ਨੂੰ ਅਪੀਲ ਕੀਤੀ। ਸਿਹਤ ਅਡਵਾਈਜ਼ਰੀ ਕਮੇਟੀ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾ ਅਤੇ ਡਾ. ਗੁਰਚਰਨ ਸਿੰਘ ਵਿਰਕ ਕਲਾਂ ਵੱਲੋਂ ਡੇਂਗੂ ਬੁਖਾਰ ਦੇ ਇਲਾਜ ਲਈ ਕੀਤੇ ਗਏ ਇੰਤਜ਼ਾਮਾਂ ਲਈ ਸਿਹਤ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਅਤੇ ਡਾਕਟਰਾਂ ਦੀ ਸ਼ਲਾਘਾ
ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਡੇਂਗੂ ਬੁਖਾਰ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਸਿਵਲ ਹਸਪਤਾਲ ਵਿਚ ਡੇਂਗੂ ਨਾਲ ਸਬੰਧਿਤ ਟੈਸਟ ਮੁਫ਼ਤ ਕੀਤੇ ਜਾਂਦੇ ਹਨ।
ਜ਼ਿਲ•ਾ ਸਿਹਤ ਅਫ਼ਸਰ ਡਾ. ਆਰ. ਐਸ. ਰੰਧਾਵਾ ਨੇ ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ•ੇ ਵਿਚ 127 ਮਰੀਜ਼ਾਂ ਦੀਆਂ ਟੈਸਟ ਰਿਪੋਰਟਾਂ ਵਿਚ 27 ਮਰੀਜ਼ਾਂ ਵਿਚ ਡੇਂਗੂ ਦੇ ਲੱਛਣ ਪਾਏ ਗਏ ਹਨ ਅਤੇ ਬਾਕੀ ਮਰੀਜ਼ ਵਾਇਰਲ ਬੁਖ਼ਾਰ ਨਾਲ ਸਬੰਧਿਤ ਹਨ। ਉਨ•ਾਂ ਇਹ ਵੀ ਕਿਹਾ ਕਿ ਵਾਇਰਲ ਬੁਖ਼ਾਰ ਅਤੇ ਡੇਂਗੂ ਦੇ ਲੱਛਣ ਮਿਲਦੇ-ਜੁਲਦੇ ਹਨ, ਇਸ ਲਈ ਮਰੀਜ਼ ਨੂੰ ਬੁਖਾਰ ਹੋਣ ‘ਤੇ ਘਬਰਾਉਣ ਦੀ ਬਜਾਏ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ। ਉਨ•ਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ‘ਤੇ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਕਿ ਘਰਾਂ ਵਿਚ ਜਾ ਕੇ ਡੇਂਗੂ ਨਾਲ ਸਬੰਧਿਤ ਲੱਛਣਾਂ ਵਾਲੇ ਲੋਕਾਂ ਨੂੰ ਜਾਣੂ ਕਰਵਾਉਂਦੀਆਂ ਹਨ ਅਤੇ ਦਵਾਈਆਂ ਆਦਿ ਦਾ ਛਿੜਕਾਅ ਵੀ ਕਰਵਾ ਰਹੀਆਂ ਹਨ।
ਇਸ ਮੌਕੇ ਹੋਰ ਵਿਭਾਗਾਂ ਦੀਆਂ ਮੀਟਿੰਗਾਂ ਵੀ ਹੋਈਆਂ, ਜਿਨ•ਾਂ ਵਿਚ ਮਾਲ, ਨਹਿਰੀ, ਸਹਿਕਾਰਤਾ, ਪਬਲਿਕ ਹੈਲਥ ਤੇ ਸਮਾਜ ਭਲਾਈ ਆਦਿ ਵਿਭਾਗ ਸ਼ਾਮਿਲ ਸਨ। ਇਸ ਮੌਕੇ ਅਹਿਮ ਮੁੱਦਿਆਂ ‘ਤੇ ਵਿਚਾਰਾਂ ਹੋਈਆਂ ਅਤੇ ਡਾ. ਅਭਿਨਵ ਤ੍ਰਿਖਾ ਨੇ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਹਾਜ਼ਰ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਨ•ਾਂ ਵੱਲੋਂ ਦਿੱਤੇ ਗਏ ਸੁਝਾਵਾਂ ‘ਤੇ ਗੌਰ ਕੀਤਾ ਜਾਵੇਗਾ ਅਤੇ ਅਗਲੀ ਮੀਟਿੰਗ ਵਿਚ ਪ੍ਰਗਤੀ ਰਿਪੋਰਟ ਪੇਸ਼ ਕੀਤੇ ਜਾਣ ਦਾ ਭਰੋਸਾ ਦਿੱਤਾ।