October 14, 2011 admin

ਅਖੌਤੀ ਪੰਥਕ ਮੋਰਚੇ ਨੂੰ ਵੱਡਾ ਝਟਕਾ- ਹਰਿਆਣਾ ਵਿਚਲੇ ਸਿਰਫ 2 ਐਸ.ਜੀ.ਪੀ.ਸੀ. ਮੈਬਰ ਸ਼ੋਮਣੀ ਅਕਾਲੀ ਦਲ ‘ਚ ਸ਼ਾਮਲ

*ਹਰਿਆਣਾ ‘ਚ ਸਾਰੇ 11 ਐਸ.ਜੀ.ਪੀ.ਸੀ. ਮੈਬਰ ਸ਼ੋਮਣੀ ਅਕਾਲੀ ਦਲ ਦੇ
ਚੰਡੀਗੜ੍ਹ – ਅਖੌਤੀ ਪੰਥਕ ਮੋਰਚੇ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱÎਗਿਆ ਜਦੋਂ ਇਸ ਦੇ  ਹਰਿਆਣਾ ਵਿਚਲੇ ਸਿਰਫ 2 ਐਸ.ਜੀ.ਪੀ.ਸੀ. ਮੈਬਰ ਮੋਰਚੇ ਨੂੰ ਅਲਵਿਦਾ ਆਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।  ਅੰਬਾਲਾ ਤੋਂ ਜੇਤੂ ਰਹੇ  ਹਰਪਾਲ ਸਿੰਘ ਪਾਲੀ ਅਤੇ ਅਮਰੀਕ ਸਿੰਘ ਨੇ 91 ਸਾਲਾਂ ਪੁਰਾਣੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੂਲੀਅਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਥਕ ਸਿਧਾਤਾਂ ਦੀ ਰਾਖੀ ਕਰਦਿਆਂ ਸਿੱਖਾਂ ਦੇ ਹੱਕਾਂ ਲਈ ਜਦੋਂ ਜ਼ਹਿਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਥਕ ਮੋਰਚਾ ਸਿੱਖ ਵਿਰੋਧੀ ਕਾਂਗਰਸ ਪਾਰਟੀ ਨਾਲ ਗੰਢਤੁੱਪ ਕਰਕੇ ਸਿੱਖ ਭਾਈਚਾਰੇ ਨਾਲ ਵਿਸ਼ਵਾਸ਼ਘਾਤ ਕਰਨਾ ਚਾਹੁੰਦਾ ਸੀ, ਜਿਸਨੂੰ ਸਿੱਖ ਭਾਈਚਾਰੇ ਨੇ ਮੁਢੋਂ ਰੱਦ ਕਰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਫਤਵਾ ਦਿੱਤਾ।  ਦੋਵਾਂ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਗੁਰਮਤਿ ਪ੍ਰਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਦੋਵਾਂ ਨੁਮਾਇੰਦਿਆਂ ਦੀਆਂ  ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋਂ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਿਆ ਜਾ ਸਕੇ।  ਇਥੇ ਇਹ ਦੱਸਣਯੋਗ ਹੈ ਕਿ ਉਕਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਕਾਲੀ ਦਲ ਵਿੱਚ ਸਮੂਲੀਅਤ ਨਾਲ ਹਰਿਆਣਾ ਵਿੱਚ ਕੁੱਲ 11 ਐਸ.ਜੀ.ਪੀ. ਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹੋ ਗਏ ਹਨ ਜਿਨ੍ਹਾਂ ਵਿੱਚ 8 ਮੈਂਬਰਾ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ 1 ਆਜਾਦ ਜੇਤੂ ਉਮੀਦਵਾਰ ਬਾਅਦ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

Translate »