ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਵਾਤਾਵਰਨ ਪਲੀਤ ਹੋਣ ਦੇ ਨਾਲ ਜ਼ਮੀਨ ਦੇ ਕੀਮਤੀ ਤੱਤ ਵੀ ਨਸ਼ਟ ਹੁੰਦੇ ਹਨ: ਜ਼ਿਲਾ ਮੈਜਿਸਟਰੇਟ ਬਰਨਾਲਾ ਪਰਮਜੀਤ ਸਿੰਘ
ਬਰਨਾਲਾ – ਜ਼ਿਲਾ ਮੈਜਿਸਟਰੇਟ ਬਰਨਾਲਾ ਸ਼੍ਰੀ ਪਰਮਜੀਤ ਸਿੰਘ ਨੇ ਸੀ|ਆਰ|ਪੀ|ਸੀ| ਦੀ ਧਾਰਾ 144 ਤਹਿਤ ਜ਼ਿਲੇ ਦੀ ਹਦੂਦ ਅੰਦਰ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ’ਤੇ ਪਾਬੰਧੀ ਲਗਾ ਦਿੱਤੀ। ਜੋ ਕੋਈ ਵੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪਾਬੰਧੀ ਪੰਜਾਬ ਦੀ ਆਬੋ-ਹਵਾ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਲਗਾਈ ਗਈ, ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਖੇਤੀ ਮਹਿਰਾਂ ਅਨੁਸਾਰ ਪੰਜਾਬ ਵਿੱਚ ਲੱਗਭੱਗ 20 ਲੱਖ ਟਨ ਝੋਨੇ ਦੀ ਪਰਾਲੀ ਨੂੰ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਅੱਗ ਲਾਕੇ ਖੇਤਾਂ ਵਿੱਚ ਸਾੜ ਦਿੱਤਾ ਜਾਂਦਾ þ, ਜਿਸ ਨਾਲ ਰਾਜ ਵਿੱਚ ਬਹੁਤ ਵੱਡੇ ਪੱਧਰ ’ਤੇ ਹਵਾ ਪ੍ਰਦੂਸ਼ਣ ਫੈਲਦਾ þ। ਇਹਨਾਂ ਝੋਨੇ ਦੇ ਵੱਢਾਂ ਨੂੰ ਅੱਗ ਲਾਉਣ ਨਾਲ ਜਿੱਥੇ ਖੇਤਾਂ ਵਿੱਚ ਪਏ ਬਹੁਕੀਮਤੀ ਕੁਦਰਤੀ ਤੱਤ ਸੜ ਜਾਂਦੇ ਹਨ, ਉੱਥੇ ਧਰਤੀ ਦੀ ਉਪਰਲੀ ਪਰਤ ਵਿੱਚ ਪਲ ਰਹੇ ਕਿਸਾਨ ਦੇ ਮਿੱਤਰ ਕੀੜੇ-ਮਕੋੜੇ ਵੀ ਖਤਮ ਹੋ ਜਾਂਦੇ ਹਨ। ਖੇਤਾਂ ਵਿੱਚ ਵੱਢਾਂ ਨੂੰ ਇਸ ਤਰਾਂ ਸਾੜਨ ਨਾਲ ਜੋ ਜਹਿਰਾਂ ਭਰਿਆ ਧੂੰਆਂ ਪੈਦਾ ਹੁੰਦਾ þ, ਉਸ ਨਾਲ ਪੰਜਾਬ ਦੀ ਆਬੋ-ਹਵਾ ਪੂਰੀ ਤਰਾਂ ਪਲੀਤੀ ਜਾਂਦੀ । ਉਹਨਾਂ ਦੱਸਿਆ ਕਿ ਖੇਤੀ ਮਹਿਰਾਂ ਅਨੁਸਾਰ ਇੱਕ ਕਿੱਲੇ ਵਿੱਚ 2|5 ਤੋਂ 3|0 ਟਨ ਪਰਾਲੀ ਪੈਦਾ ਹੁੰਦੀ þ। ਇੱਕ ਕਿੱਲੇ ਦੀ ਪਰਾਲੀ ਸਾੜਨ ਨਾਲ ਤਕਰੀਬਨ 32 ਕਿਲੋ ਯੂਰੀਆ, 5|5 ਕਿਲੋ ਡੀ|ਏ|ਪੀ| ਅਤੇ 51 ਕਿਲੋ ਪੋਟਾਸ਼ ਖਾਦ ਸੜ ਜਾਂਦੀ þ। ਪਰਾਲੀ ਸਾੜਨ ਨਾਲ ਪੰਜਾਬ ਦੇ ਕਿਸਾਨਾਂ ਦਾ ਸਿੱਧੇ ਤੌਰ ਤੇ ਤਕਰੀਬਨ 500 ਕਰੋੜ ਰੁਪਏ ਦਾ ਨੁਕਸਾਨ ਹੁੰਦਾ þ। ਇਸ ਤੋਂ ਇਲਾਵਾ ਅੱਗ ਲਾਉਣ ਨਾਲ ਜਮੀਨ ਦੀ ਤਹਿ ਤੇ ਮੌਜੂਦਾ ਸਾਰੇ ਕਾਰਬਨ ਤੱਤ ਅਤੇ ਅ-ਕਾਰਬਨ ਤੱਤ ਅਲੋਪ ਹੋ ਜਾਂਦੇ ਹਨ ਅਤੇ ਕਿਸਾਨ ਦੇ ਮਿੱਤਰ ਕੀੜੇ, ਬੈਕਟੀਰੀਆ, ਉੱਲੀ, ਕਾਈ, ਮਹੀਨ ਕੀੜੇ ਅੱਗ ਵਿੱਚ ਝੁਲਸ ਕੇ ਮਿੰਟਾਂ ਸਕਿੰਟਾਂ ਵਿੱਚ ਖਤਮ ਹੋ ਜਾਂਦੇ ਹਨ। ਇੱਕ ਅੰਦਾਜੇ ਮੁਤਾਬਕ ਝੋਨੇ ਦੇ ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏ ਵਿੱਚੋ ਤਕਰੀਬਨ 26 ਲੱਖ ਟਨ ਕਾਰਬਨ ਮੋਨੋਆਕਸਾਈਡ, 20 ਹਜ਼ਾਰ ਟਨ ਨਾਈਟਰਸ ਅਕਸਾਈਡ, 3 ਹਜਾਰ ਟਨ ਮਿਥੇਨ, 30 ਹਜਾਰ ਟਨ ਮਹੀਨ ਪਾਰਟੀਕਲ ਅਤੇ 28 ਹਜਾਰ ਟਨ ਅੱਤ-ਮਹੀਨ ਪਾਰਟੀਕਲ ਵਾਤਾਵਰਣ ਵਿੱਚ ਮਿਲਦੇ ਹਨ। ਇਹ ਗੈਸਾਂ ਅਤੇ ਕਣ ਧਰਤੀ ਤੇ ਜੀਵਨ ਲਈ ਬਹੁਤ ਹੀ ਹਾਨੀਕਾਰਕ ਹਨ। ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਧੂੰਏ ਕਾਰਨ ਸੜਕਾਂ ’ਤੇ ਦਰਦਨਾਕ ਹਾਦਸੇ ਵਾਪਰਦੇ ਹਨ, ਜਿਸ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।