ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰR09;ਸ੍ਰੀ ਮੁਕਤਸਰ ਸਾਹਿਬ
ਪੰਜਾਬ ਸਰਕਾਰ ਤਕਨੀਕੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਵਚਨਬੱਧR09;ਜਿਆਣੀ
ਮਲੋਟ (ਸ੍ਰੀ ਮੁਕਤਸਰ ਸਾਹਿਬ)- ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਿਖਿਆਰਥੀਆਂ ਨੂੰ ਤਕਨੌਲਜੀ ਦੇ ਖੇਤਰ ਵਿਚ ਮੁਹਾਰਤ ਹਾਸਲ ਹੋ ਸਕੇ ਅਤੇ ਉਨ੍ਹਾਂ ਨੂੰ ਉਦਯੋਗਿਕ ਅਤੇ ਤਕਨੀਕੀ ਖੇਤਰ ਵਿਚ ਬੇਹਤਰ ਰੁਜਗਾਰ ਦੇ ਮੌਕੇ ਉਪਲਬੱਧ ਹੋ ਸਕਣ। ਇਹ ਵਿਚਾਰ ਅੱਜ ਇੱਥੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲੌਜੀ (ਮਿਮਿਟ) ਮਲੋਟ ਵਿਖੇ ਪੀ.ਟੀ.ਯੂ. ਇੰਟਰ ਕਾਲਜ ਤਿੰਨ ਦਿਨਾਂ ਵਾਲੀਬਾਲ ਟੂਰਨਾਮੈਂਟ ਦੌਰਾਨ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੇਸ਼ ਕੀਤੇ।
ਚੌਧਰੀ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸਾ ਹੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹੀ ਹੈ ਅਤੇ ਵਿਸ਼ੇਸ ਕਰਕੇ ਸਕੂਲਾਂ ਕਾਲਜਾਂ ਵਿਚ ਹਰੇਕ ਤਰਾਂ ਦੀ ਖੇਡ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਜਿੱਥੇ ਪੜਾਈ ਵਿਦਿਆਰਥੀਆਂ ਨੂੰ ਦਿਮਾਗੀ ਤੌਰ ‘ਤੇ ਵਿਕਸਤ ਕਰਦੀ ਹੈ ਉੱਥੇ ਖੇਡਾਂ ਉਨ੍ਹਾਂ ਨੂੰ ਜਿਸਮਾਨੀ ਤੌਰ ‘ਤੇ ਮਜਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਾਲਜ ਵਿਦਿਆਰਥੀਆਂ ਨੂੰ ਕਾਲਜ ਪੱਧਰ ‘ਤੇ ਸਿਖਾਂਦਰੂ ਡਰਾਇੰਵਿਗ ਲਾਇੰਸੈਸ ਦੇਣ ਦੇ ਅਧਿਕਾਰ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਦੇ ਦਿੱਤੇ ਹਨ। ਜਿਸ ਨਾਲ ਵਿਦਿਆਰਥੀ ਵਰਗ ਨੂੰ ਭਾਰੀ ਰਾਹਤ ਨਸੀਬ ਹੋਵੇਗੀ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ ਸੇਵਾ ਦੇ ਅਧਿਕਾਰ ਨੂੰ ਕਾਨੂੰਨ ਦਾ ਦਰਜਾ ਦੇ ਕੇ ਦੇਸ਼ ਵਿਚ ਅਜਿਹਾ ਕਾਨੂੰਨ ਬਣਾਉਣ ਵਾਲਾ ਪੰਜਾਬ ਨੂੰ ਪਹਿਲਾ ਸੂਬਾ ਬਣਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ ਮਹੱਤਵਪੂਰਣ ਸੇਵਾਵਾਂ ਨੂੰ ਇਸ ਕਾਨੂੰਨ ਅੰਦਰ ਅਧਿਸੂਚਿਤ ਕੀਤਾ ਗਿਆ ਹੈ।
ਇਸ ਟਰੁਨਾਮੈਂਟ ਵਿਚ ਪੰਜਾਬ ਭਰ ਤੋਂ ਤਕਨੀਕੀ ਕਾਲਜਾਂ ਦੇ ਲੜਕਿਆਂ ਦੀਆਂ 42 ਅਤੇ ਲੜਕੀਆਂ ਦੀਆਂ 28 ਟੀਮਾਂ ਨੇ ਭਾਗ ਲਿਆ। ਲੜਕੀਆਂ ਦੇ ਵਰਗ ਵਿਚ ਪਹਿਲਾਂ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਰਿੰਗ ਕਾਲਜ ਫਤਿਹਗੜ੍ਹ ਸਾਹਿਬ ਨੇ ਹਾਸਲ ਕੀਤਾ। ਪਟਿਆਲਾ ਇੰਸਟੀਚਿਊਟ ਆਫ ਇੰਜਨੀਰਿੰਗ ਪਟਿਆਲਾ ਨੇ ਦੂਜਾ ਅਤੇ ਰਿਆਤ ਕਾਲਜ ਆਫ ਇੰਜਨੀਅਰਿਗ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕਿਆਂ ਦੀਆਂ ਟੀਮਾਂ ਵਿਚੋਂ ਤੀਜਾ ਸਥਾਨ ਕਾਲਜ ਆਫ ਇੰਜਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਨੇ ਹਾਸਲ ਕੀਤਾ। ਫਾਇਨਲ ਮੁਕਾਬਲੇ ਵਿਚ ਸੰਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੀ ਟੀਮ ਨੇ ਰਿਆਤ ਕਾਲਜ ਆਫ ਇੰਜਨੀਅਰਿਗ ਹੁਸ਼ਿਆਰਪੁਰ ਨੂੰ ਹਰਾ ਕੇ ਜੇਤੂ ਟਰਾਫੀ ਆਪਣੀ ਝੋਲੀ ਪਾਈ।
ਕਾਲਜ ਦੇ ਪਿੰ੍ਰੋਸੀਪਲ ਸ: ਨਿਰਮਲਜੀਤ ਸਿੰਘ ਨੇ ਚੌਧਰੀ ਜਿਆਣੀ ਨੂੰ ਇੱਥੇ ਪੁੱਜਣ ‘ਤੇ ਜੀ ਆਇਆਂ ਨੂੰ ਆਖਿਆ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਵਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਕਮਲ ਕੁਮਾਰ ਗਰਗ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਸ੍ਰੀ ਰਾਕੇਸ ਢੀਂਗੜਾ, ਸ੍ਰੀ ਸਤੀਸ਼ ਮੋਂਗਾ, ਸ: ਅੰਗਰੇਜ ਸਿੰਘ ਉੜਾਂਗ, ਸ: ਹਰਨੇਕ ਸਿੰਘ ਬਰਾੜ, ਸ: ਚਰਨਜੀਤ ਸਿੰਘ ਬਰਾੜ, ਸ੍ਰੀ ਸ਼ਤੀਸ ਭਾਰਦਭਾਜ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਸ੍ਰੀ ਹੰਸ ਰਾਜ ਗਰੋਵਰ ਮੀਤ ਪ੍ਰਧਾਨ ਮਾਰਕਿਟ ਕਮੇਟੀ, ਸ: ਗੁਰਵਿੰਦਰਪਾਲ ਸਿੰਘ ਟਿੱਕਾ, ਡਾ: ਸੰਜੀਵ ਸ਼ਰਮਾ ਰਜਿਸਟਰਾਰ ਮਿਮਿਟ ਆਦਿ ਵੀ ਹਾਜਰ ਸਨ।