ਹੁਸ਼ਿਆਰਪੁਰ – ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਦਫ਼ਤਰੀ ਕੰਮਕਾਰ ਵਿੱਚ ਕੋਮਲ ਕੁਸ਼ਲਤਾਵਾਂ ਦੀਆਂ ਵਿਧੀਆ ਜਿਵੇਂ ਕਿ ਮੋਟੀਵੇਸ਼ਨ, ਐਥਿਕਸ ਐਂਡ ਵੇਲਿਊਜ਼ ਇਨ ਗੁਡ ਗਵਰਨੈਂਸ, ਸਟਰੈਸ ਮੈਨੇਜਮੈਂਟ ਅਤੇ ਟੀਮ ਮੈਨੇਜਮੈਂਟ ਸਬੰਧੀ ਇੱਕ ਦਿਨ ਦੀ ਵਰਕਸ਼ਾਪ ਮਗਸੀਪਾ ਜ਼ਿਲ੍ਹਾ ਸੈਂਟਰ ਵਿਖੇ ਲਗਾਈ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ, ਸਟਰੈਸ ਮੈਨੇਜਮੈਂਟ ਅਤੇ ਟੀਮ ਮੈਨੇਜਮੈਂਟ ਆਦਿ ਵਿਸ਼ਿਆਂ ਤੇ ਮਗਸੀਪਾ, ਜ਼ਿਲ੍ਹਾ ਸੈਂਟਰ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਗਵਰਨੈਸ ਵਿੱਚ ਸੁਧਾਰ ਲਿਆਉਣ ਲਈ ਸ਼ਲਾਘਾਯੋਗ ਯੰਤਰ ਵਜੋਂ ਵਰਤਣ ਲਈ ਜ਼ਰੂਰੀ ਕਦਮ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਦਫ਼ਤਰੀ ਅਤੇ ਲੋਕਰਾਜੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੀ ਕੰਮਕਾਜ ਵਿੱਚ ਕਾਰਜਕੁਸ਼ਲਤਾ ਵਧਾਉਣ ਅਤੇ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਲਈ ਜ਼ਰੂਰੀ ਹਨ। ਉਨ੍ਹਾਂ ਨੇ ਆਪਣੇ ਸੰਖੇਪ ਵਿੱਚ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਵਿਵਸਥਾ ਅਤੇ ਮਨੁੱਖੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਲੋੜ੍ਹ ਹੈ, ਜਿਸ ਸਬੰਧੀ ਮੌਜੂਦਾ ਟ੍ਰੇਨਿੰਗ ਰਾਹੀਂ ਸਰਕਾਰ ਵੱਲੋਂ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰੀ ਕੰਮ-ਕਾਜ ਕਰਦੇ ਸਮੇਂ ਨੈਤਿਕ ਕਦਰਾਂ ਕੀਮਤਾਂ ਨੂੰ ਅਪਨਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮਕਾਜ ਕਰਦਿਆਂ ਜੋ ਫੈਸਲੇ ਅਧਿਕਾਰੀਆਂ ਵੱਲੋਂ ਲਏ ਜਾਂਦੇ ਹਨ, ਉਹ ਬਦਲਦੇ ਸਮੇਂ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨਿਯਮਾਂ ਦੇ ਮੁਤਾਬਕ ਲੋਕਾਂ ਦੇ ਹਿੱਤਾਂ ਦਾ ਖਿਲਾਲ ਰੱਖਦੇ ਹੋਏ, ਲਏ ਜਾਣ ਦੀ ਲੋੜ ਹੈ। ਪ੍ਰਸ਼ਾਸ਼ਨਿਕ ਅਤੇ ਸਮਾਜਿਕ ਤੰਤਰ ਵਿੱਚ ਆਈਆਂ ਨੈਤਿਕ ਕਦਰਾਂ ਕੀਮਤਾਂ ਦੀਆਂ ਘਾਟਾਂ ਪ੍ਰਤੀ ਉਨ੍ਹਾਂ ਨੇ ਅਫ਼ਸਰਾਂ ਨੂੰ ਸੁਧਾਰਕ ਪ੍ਰਵਿਰਤੀ ਅਪਨਾਉਣ ਲਈ ਪ੍ਰੇਰਿਆ ਕਿ ਹਰ ਸਰਕਾਰੀ ਅਫ਼ਸਰਾਂ ਨੂੰ ਨਸ਼ਿਆਂ, ਪਾਰਟੀਬਾਜ਼ੀ ਅਤੇ ਪੱਖਪਾਤ ਤੋਂ ਦੂਰ ਤਹਿ ਕੇ ਤਨਦੇਹੀ ਨਾਲ ਕੰਮਕਾਰ ਕਰਨਾ ਚਾਹੀਦਾ ਹੈ।
ਵਰਕਸ਼ਾਪ ਦੇ ਪਹਿਲੇ ਅਤੇ ਦੂਸਰੇ ਸੈਸ਼ਨ ਵਿੱਚ ਸ੍ਰੀ ਜਸਵੰਤ ਸਿੰਘ ਸੈਣੀ ਰਿਸੋਰਸ ਪਰਸਨ ਵੱਲੋਂ ਮੋਟੀਵੇਸ਼ਨ ਅਤੇ ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ ਸਬੰਧੀ ਪ੍ਰੋਜੈਕਟਰ ਤੇ ਸਲਾਈਡਜ਼ ਦੀ ਸਹਾਇਤਾ ਨਾਲ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਹਾਜ਼ਰ ਆਏ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਉਦਾਹਰਨਾਂ ਦੇ ਕੇ ਬੜੇ ਹੀ ਰੌਚਕ ਅਤੇ ਤਸੱਲੀਬਖਸ਼ ਢੰਗ ਨਾਲ ਦਿੰਦੇ ਹੋਏ, ਉਨ੍ਹਾਂ ਦੇ ਸ਼ੱਕ ਸੂਬੇ ਦੂਰ ਕੀਤੇ ਗਏ। ਵਰਕਸ਼ਾਪ ਦੇ ਤੀਸਰੇ ਅਤੇ ਚੌਥੇ ਸੈਸ਼ਨ ਵਿੱਚ ਪ੍ਰੋਫੈਸਰ ਪ੍ਰਾਵੀਨ ਵਿਮਲ ਰਿਸੋਰਸ ਪਰਸਨ ਵੱਲੋਂ ਸਟਰੈਸ ਮੈਨੇਜਮੈਂਟ ਅਤੇ ਟੀਮ ਮੈਨੇਜਮੈਂਟ ਸਬੰਧੀ ਪ੍ਰੋਜੈਕਟਰ ਤੇ ਸਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਏ ਪਾਰਟੀਸਪੈਂਟਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।