ਗੁਰਦਾਸਪੁਰ, 14 ਅਕਤੂਬਰ -ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਮਹਿੰਦਰ ਸਿੰਘ ਕੈਥ ਨੇ ਜਾਣਕਾਰੀ ਦੇਦਿਆ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ, ਨਾਜੋਚੱਕ ਵਿਖੇ ਨਵੇ ਸ਼ੁਰੂ ਹੋਣ ਵਾਲੇ ਵਿਦਿਅਕ ਸ਼ੈਸਨ ਵਿੱਚ 6ਵੀ ਜਮਾਤ ਅੰਦਰ ਦਾਖਲਾ ਲੈਣ ਵਾਲੇ ਬੱਚੇ ਜੋ ਪਠਾਨਕੋਟ ਅਤੋ ਜਿਲਾ ਗੁਰਦਾਸਪੁਰ ਦੇ ਕਿਸੇ ਵੀ ਸਰਕਾਰੀ ਜਾ ਮਾਨਤਾ ਪ੍ਰਾਪਤ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹ ਰਹੇ ਹੋਣ ਅਤੇ ਜਿਨਾ ਦੀ ਜਨਮ ਮਿਤੀ 1-5-1999 ਅਤੇ 30-4-2003 ਦੇ ਵਿਚਕਾਰ ਹੋਵੇ ਉਹ ਆਪਣੇ ਦਾਖਲੇ ਫਾਰਮ ਮਿਤੀ 31-10-2011 ਤਕ ਭਰ ਸਕਦੇ ਹਨ। ਇਹ ਬਿਨੈਪੱਤਰ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ , ਸਬੰਧਿਤ ਸਕੂਲਾਂ ਦੇ ਖੰਡ-ਮੁਖੀ ਅਤੇ ਜਵਾਹਰ ਨਵੋਦਿਆ ਵਿਦਿਆਲਾ ਦੇ ਦਫਤਰ ਤੋਂ ਕਿਸੇ ਵੀ ਕੰੰਮ ਕਾਜ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਪ੍ਰਾਪਤ ਕੀਤੇ ਜਾ ਸਕਦੇ ਹਨ। ਦਾਖਲਾ ਲੈਣ ਲਈ ਚੋਣ ਪਰੀਖਿਆ 12 ਫਰਵਰੀ 2012 ਨੂੰ ਸਵੇਰੇ 9.30 ਵਜੇ ਹੋਵੇਗੀ। ਜਿਲੇ ਅੰਦਰ ਨਿਰਧਾਰਿਤ ਕੀਤੇ ਗਏ ਵੱਖ-ਵੱਖ ਪ੍ਰਖਿਆ ਕੇਦਰ ਅੰਦਰ ਪ੍ਰੀਖਿਆ ਲਈ ਜਾਵੇਗੀ। ਕਿਸੇ ਵੀ ਵਿਦਿਆਰਥੀ ਨੂੰ ਦੂਸਰੀ ਵਾਰ ਚੋਣ ਪ੍ਰਖਿਆ ਵਿੱਚ ਬੈਠਣ ਦੀ ਇਜਾਜਤ ਨਹੀ ਹੋਵੇਗੀ ਤੇ ਇਹ ਦਾਖਲਾ ਬਿਨੈਪੱਤਰ ਮੁਫਤ ਦਿੱਤੇ ਜਾਣਗੇ। ਇਥੇ ਇਹ ਵਰਣਰਯੋਗ ਹੈ ਕਿ ਨਵੋਦਿਆ ਵਿਦਿਆਲਾ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਹੋਸਟਲ, ਖਾਣਾ, ਵਰਦੀਆਂ , ਪਾਠ-ਪੁਸਤਕਾਂ ਅਤੇ ਸ਼ਟੇਸ਼ਨਰੀ ਆਦਿ ਹੋਰ ਸਹੂਲਤਾਂ ਸਕੂਲ ਵਲੋਂ ਮੁਫਤ ਮੁਹੱਈਆ ਕਰਵਾਈਆ ਜਾਣਗੀਆਂ।