October 15, 2011 admin

ਕਿਸਾਨਾਂ ਤੇ ਆੜਤੀਆਂ ਨੂੰ ਖਰੀਦ ਸਬੰਧੀ ਕੋਈ ਮੁਸ਼ਕਿਲ ਨਹੀਂ ਆਵੇਗੀ: ਸੇਖੋਂ

 ਫਿਰੋਜ਼ਪੁਰ – ਖਰੀਦ ਕੇਂਦਰਾਂ ਵਿਚ ਕਿਸਾਨਾਂ ਤੇ ਆੜਤੀਆਂ ਨੂੰ ਖਰੀਦ ਸਬੰਧੀ ਕਿਸੇ ਤਰਾਂ ਦੀ ਦਿੱਕਤ ਨਹੀਂ ਆਵੇਗੀ। ਇਹ ਜਾਣਕਾਰੀ ਸਿੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ  ਨੇ ਅਨਾਜ ਮੰਡੀ  ਫਿਰੋਜਪੁਰ ਛਾਉਣੀ ਵਿਖੇ ਕਿਸਾਨਾਂ,ਆੜਤੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਖਰੀਦ ਪ੍ਰਬੰਧਾ ਦਾ ਜਾਇਜਾ ਲੈਣ ਉਪਰੰਤ ਦਿੱਤੀ। ਇਸ ਮੌਕੇ ਉਨ੍ਹਾ ਨਾਲ ਡਿਪਟੀ ਕਮਿਸਸ਼ਨਰ ਡਾ.ਐਸ.ਕੇ.ਰਾਜੂ, ਕੱਚਾ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਗੁੱਗਨ,ਸ੍ਰ ਜੋਗਿੰਦਰ ਸਿੰਘ ਜਿੰਦੂ ਪ੍ਰਧਾਨ ਕੈਂਟ ਬੋਰਡ,ਸ੍ਰ ਜੇ.ਜੇ.ਸਿੰਘ ਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜਰ ਸਨ।
ਸ੍ਰ ਜਨਮੇਜਾ ਸਿੰਘ ਸੇਖੋਂ ਨੇ ਦੱÎਸਿਆ ਕਿ ਅੱਜ ਉਨ੍ਹਾਂ ਵੱਲੋਂ ਖਰੀਦ ਕੇਂਦਰ ਸ਼ਹਿਜ਼ਾਦੀ, ਸ਼ਕੂਰ, ਭਾਈ ਕਾ ਵਾੜਾ, ਮੁੱਦਕੀ, ਤਲਵੰਡੀ ਭਾਈ, ਫਿਰੋਜ਼ਸ਼ਾਹ,ਕੁਲਗੜੀ, ਸ਼ੇਰ ਖਾਂ ਤੇ ਸਾਂਦੇ ਹਾਸ਼ਮ ਆਦਿ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਹੈ। ਉਨ੍ਹਾ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ ਜ਼ਿਲ੍ਹੇ ਵਿਚੋਂ 3 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਖਰੀਦੇ ਗਏ ਝੋਨੇ ਦੀ 85 ਪ੍ਰਤੀਸ਼ਤ ਅਦਾਇਗੀ ਸਬੰਧਿਤ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਇਸ ਤੋ ਇਲਾਵਾ ਖਰੀਦੇ ਗਏ ਝੋਨੇ ਦੀ 78 ਪ੍ਰਤੀਸ਼ਤ  ਲਿਫਟਿੰਗ ਹੋ ਚੁੱਕੀ ਹੈ। ਅਨਾਜ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਆੜਤੀਆਂ ਤੇ ਕਿਸਾਨਾਂ ਦੀ ਮੰਗ ਤੇ ਉਨ੍ਹਾ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੰਡੀ ਵਿਚੋਂ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ।
ਸ੍ਰ ਸੇਖੋਂ ਨੇ ਕਿਹਾ ਕਾਂਗਰਸੀ ਆਗੂ ਖਰੀਦ ਸਬੰਧੀ ਝੂਠੀ ਬਿਆਨਬਾਜੀ ਕਰ ਰਹੇ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰ ਵੱਲੋਂ ਖਰੀਦ, ਲਿਫਟਿੰਗ ਤੇ ਕਿਸਾਨਾਂ ਨੂੰ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਰੀਦ ਦੇ ਕੰਮ ਵਿਚ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਤੇ ਇਸ ਕੰਮ ਵਿਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸ੍ਰ ਬਲਵੀਰ ਸਿੰਘ, ਸ੍ਰ ਰਾਜਪਾਲ ਸਿੰਘ, ਡੀ.ਐਫ.ਐਸ.ਓ ਸ੍ਰ ਕਸ਼ਮੀਰ ਸਿੰਘ, ਸ੍ਰ ਸੁਖਮਿੰਦਰਜੀਤ ਸਿੰਘ ਡੀ.ਐਮ.ਪੰਜਾਬ ਐਗਰੋ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜਰ ਸਨ।

Translate »