October 15, 2011 admin

ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਵੱਲੋ ਮੁੱਖ ਚੌਣ ਕਮਿਸ਼ਨਰ ਪੰਜਾਬ ਨਾਲ ਵੀਡੀਓ ਕਾਨਫਰੰਸ

ਫਿਰੋਜ਼ਪੁਰ – ਪੰਜਾਬ ਦੀ ਮੁੱਖ ਚੌਣ ਕਮਿਸ਼ਨਰ ਕੁਮਾਰੀ ਕੁਸਮਜੀਤ ਕੌਰ ਸਿੱਧੂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਨਵੀਆਂ ਵੋਟਾਂ ਬਣਾਉਣ, ਕੱਟਣ, ਫੋਟੋਗ੍ਰਾਫੀ ਅਤੇ ਵੋਟਰ ਸੂਚੀਆਂ ਦੀ ਸੁਧਾਈ ਤੇ ਛਪਾਈ ਆਦਿ ਸਮੇਤ ਵਿਧਾਨ ਸਭਾ ਦੀਆਂ ਚੌਣਾ ਸਬੰਧੀ ਚੌਣ ਅਮਲੇ ਦੀ ਤਾਇਨਾਤੀ ਸਬੰਧੀ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਨਾਲ ਵੀਡੀਓ ਕਾਨਫ੍ਰੰਸ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਨੇ ਮੁੱਖ ਚੌਣ ਕਮਿਸ਼ਨਰ ਪੰਜਾਬ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਜ਼ੀਰਾ, ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਗੁਰੂਹਰਸਹਾਏ ਵਿਖੇ ਨਵੀਆਂ ਵੋਟਾਂ ਬਣਾਉਣ,ਕੱਟਣ,ਵੋਟਰ ਸੂਚੀਆਂ ਦੀ ਸੁਧਾਈ ਤੇ ਛਪਾਈ ਦਾ ਕੰਮ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਚੌਣ ਕਮਿਸ਼ਨ ਦੇ ਆਦੇਸ਼ਾ ਤੇ ਚੌਣ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਇਸ ਕੰਮ ਵਿਚ ਪੇਸ਼ ਆ ਰਹੀਆ ਦਿੱਕਤਾ ਸਬੰਧੀ ਵੀ ਚੋਣ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਡੀ.ਐਮ  ਸ੍ਰੀ ਸੁਭਾਸ਼ ਚੰਦਰ, ਤਹਿਸੀਲਦਾਰ ਚੌਣਾ ਸ੍ਰੀਮਤੀ ਰਤਿੰਦਰ ਕੌਰ, ਸ੍ਰ ਹਰਿੰਦਰਪਾਲ ਸਿੰਘ ਏ.ਟੀ.ਸੀ.,ਸ੍ਰ ਅਮਰੀਕ ਸਿੰਘ ਡੀ.ਡੀ.ਪੀ.ਓ ਈ.ਆਰ.ਓ ਤੇ ਸ੍ਰੀ ਵਿਜ਼ੇ ਬਹਿਲ ਵੀ ਹਾਜਰ ਸਨ।

Translate »