ਫਿਰੋਜ਼ਪੁਰ 15 -ਪੰਜਾਬ ਸਰਕਾਰ ਵੱਲੋਂ ਪਿੱਛਲੇ ਸਾਢੇ ਚਾਰ ਸਾਲਾਂ ਵਿਚ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਵਾਲਾ ਪੰਜਾਬ ਦਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ; ਜਿਸ ਤਹਿਤ ਰਾਜ ਦੇ ਲੋਕਾਂ ਦੀ ਸਹੂਲਤ ਲਈ 47 ਸਿਵਲ ਤੇ 20 ਪੁਲੀਸ ਸੇਵਾਵਾਂ ਨੂੰ ਸਮਾਂਬੰਧ ਕੀਤਾ ਗਿਆ ਹੈ । ਇਸ ਕਾਨੂੰਨ ਨਾਲ ਰਾਜ ਵਾਸੀਆਂ ਦੇ ਕੰਮ ਮਿੱਥੇ ਸਮੇਂ ਵਿਚ ਹੋਣਗੇ ਜਿਸ ਨਾਲ ਉਨ੍ਹਾਂ ਦੇ ਸਮੇਂ ਤੇ ਪੈਸੇ ਦੀ ਵੱਡੀ ਬੱਚਤ ਹੋਵੇਗੀ। ਇਹ ਜਾਣਕਾਰੀ ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਆਪਣੇ ਗ੍ਰਹਿ ਵਿਖੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰ ਦੀਆਂ 55 ਪੰਚਾਇਤਾਂ ਨੂੰ 1 ਕਰੋੜ 25 ਲੱਖ ਰੁਪਏ ਦੇ ਚੈਂਕ ਵਿਕਾਸ ਕਾਰਜਾਂ ਲਈ ਜਾਰੀ ਕਰਨ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਦਿੱਤੀ।ਸ੍ਰ ਨੰਨੂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਸਰਵਪੱਖੀ ਤਰੱਕੀ ਕੀਤੀ ਹੈ ਤੇ ਰਾਜ ਜਲਦੀ ਹੀ ਬਿਜਲੀ ਦੇ ਖੇਤਰ ਵਿਚ ਆਤਮ ਨਿਰਭਰ ਹੋ ਜਾਵੇਗਾ। ਉਨ੍ਹਾ ਕਿਹਾ ਕਿ ਇਸ ਨਾਲ ਉਦਯੋਗਾਂ ਤੇ ਖੇਤੀਬਾੜੀ ਖੇਤਰ ਨੂੰ ਵੱਡਾ ਹੁਗਾਰਾ ਮਿਲੇਗਾ।
ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਇੰਡੀਆਂ ਟੂਡੇ ਦੀ ਰਿਪੋਰਟ ਅਨੁਸਾਰ ਪੰਜਾਬ ਨੂੰ ਬੁਨਿਆਦੀ ਢਾਚੇ, ਖੇਤੀਬਾੜੀ ਅਤੇ ਖੱਪਤਕਾਰ ਮੰਡੀਆਂ ਦੇ ਖੇਤਰ ਵਿਚ ਸਰਵਉੱਚ ਸੂਬੇ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਕਾਂਗਰਸ ਪਾਰਟੀ ਕੋਲ ਹੁਣ ਸਰਕਾਰ ਵਿਰੁਧ ਕੋਈ ਮੁੱਦਾ ਨਹੀ ਹੈ । ਕਾਂਗਰਸੀ ਆਗੂ ਝੂਠਾ ਪ੍ਰਚਾਰ ਤੇ ਘਟੀਆ ਪੱਧਰ ਦੀ ਬਿਆਨਬਾਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 4 ਸਾਲਾਂ ਵਿਚ ਬਿਜਲੀ ਦੇ ਖੇਤਰ ਵਿਚ 75 ਹਜਾਰ ਕਰੋੜ ਦੀ ਪੂਜੀਕਾਰੀ ਕੀਤੀ ਗਈ ਹੈ ਅਤੇ ਪੰਜ ਨਵੇਂ ਥਰਮਲ ਪਾਵਰ ਪਲਾਂਟ ਉਸਾਰੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੋਰ ਵਿਕਾਸ ਲਈ ਅਕਾਲੀ-ਭਾਜਪਾ ਸਰਕਾਰ ਦਾ ਸਾਥ ਦੇਣ। ਉਨ੍ਹਾ ਕਿਹਾ ਕਿ ਅੱਜ ਦੀ ਵੰਡੀ ਰਾਸ਼ੀ ਨਾਲ ਪਿੰਡਾਂ ਦਾ ਵੱਡੀ ਪੱਧਰ ਤੇ ਵਿਕਾਸ ਹੋਵੇਗਾ। ਇਸ ਮੌਕੇ ਮੈਬਰ ਸ੍ਰੋਮਣੀ ਕਮੇਟੀ ਸ੍ਰ ਦਰਸ਼ਨ ਸਿੰਘ ਸ਼ੇਰਖਾ , ਸ੍ਰ ਬਲਵਿੰਦਰ ਸਿੰਘ ਭਮਾ ਲੰਡਾ ,ਸ੍ਰ ਗੁਰਮੀਤ ਸਿੰਘ ਢਿੱਲੋ ਬੀ.ਡੀ.ਪੀ.ਓ, ਸ੍ਰੀ ਨਤਿੰਦਰ ਮੁਖੀਜਾ ਜ਼ਿਲ੍ਹਾ ਪ੍ਰਧਾਨ ਭਾਰਤੀਆ ਜਨਤਾ ਪਾਰਟੀ, ਸ੍ਰ ਬਲਕਾਰ ਸਿੰਘ ਢਿੱਲੋ ਪ੍ਰਧਾਨ ਯੂਵਾ ਮੋਰਚਾ ਭਾਜਪਾ, ਡਾ.ਕੁਲਭੁਸ਼ਨ ਸ਼ਰਮਾ ਮੰਡਲ ਪ੍ਰਧਾਨ ਭਾਜਪਾ.ਫਿਰੋਜਪੁਰ ਛਾਉਣੀ, ਸ੍ਰੀ ਬ੍ਰਿਜਭੂਸ਼ਨ ਅਗਰਵਾਲ ਭਾਜਪਾ, ਸ੍ਰੀ ਅਵਿਨਾਸ਼ ਗੁਪਤਾ, ਸ੍ਰੀ ਮੰਗਤ ਰਾਏ ਮਾਨਕਟਾਲਾ, ਸ੍ਰ ਕੁਲਵਿੰਦਰ ਸਿੰਘ ਨਿੱਜੀ ਸਕੱਤਰ,ਗੁਰਦੇਵ ਸਿੰਘ ਬਾਰੇ ਕੇ, ਸ੍ਰ ਦਰਸ਼ਨ ਸਿੰਘ, ਸ੍ਰ ਗੁਲਜਾਰ ਸਿੰਘ ਅਤੇ ਇਲਾਕੇ ਦੇ ਸਰਪੰਚ ਪੰਜ ਵੀ ਹਾਜਰ ਸਨ।