ਲੁਧਿਆਣਾ – ਸੰਗਰੂਰ ਜਿਲੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅੱਤੇ ਸੂਬਾ ਕਾਂਗਰਸ ਦੇ ਸੱਕਤਰ ਜਨਰਲ ਅਰਵਿੰਦ ਖੰਨਾ ਤੇ ਬ੍ਰਿਟੇਨ ਦਾ ਨਾਗਰਿਕ ਹੋਣ ਦਾ ਦੋਸ਼ ਲਾਕੇ ਸਾਲ 2002 ਦਾ ਵਿਧਾਨਸਭਾ ਚੋਣ ਲੜਨ ਤੇ ਮਾਮਲਾ ਦਰਜ ਕਰਨ ਲਈ ਅਕਾਲੀ ਦਲ ਅ੍ਰਮਿਤਸਰ ਦੇ ਪ੍ਰਧਾਨ ਸਿਮਰਨਜੀਤ ਮਾਨ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦਾਖਲ ਕੀਤੀ ਰਿਟ ਪਟੀਸ਼ਨ ਬੀਤੇ ਦਿਨੀਂ ਰੱਦ ਹੋਣ ਤੇ ਖੁਸ਼ੀ ਦਾ ਇਜਹਾਰ ਕਰਦੇ ਸੂਬਾ ਕਾਂਗਰਸ ਦੇ ਸੱਕਤਰ ਅੱਤੇ ਇੰਚਾਰਜ ਸ਼ਿਕਾਇਤ ਨਿਵਾਰਣ ਸੈਲ ਤੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਨੇ ਅਰਵਿੰਦ ਖੰਨਾ ਨੂੰ ਵਧਾਈ ਦਿੱਤੀ। ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਹਾਜਰ ਸਨ। ਇਸ ਮੋਕੇ ਟਿੱਕਾ ਨੇ ਕਿਹਾ ਕਿ ਜਨਤਾ ਵਲੋਂ ਨਕਾਰੇ ਜਾਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਬੋਖਲਾਹਟ ਵਿੱਚ ਆ ਕੇ ਹਾਈਕੋਰਟ ਵਿੱਚ ਬਿਨ੍ਹਾ ਕਿਸੇ ਸਬੂਤ ਦੇ ਉਹਨਾਂ ਦੀ ਚੋਣ ਰਦ ਕਰਨ ਦੀ ਰਿਟ ਪਟੀਸ਼ਨ ਦਾਖਲ ਕਰ ਦਿੱਤੀ। ਜਿਸਤੇ ਸੁਣਵਾਈ ਕਰਦੇ ਹੋਏ ਮਾਨਯੋਗ ਹਾਈਕੋਰਟ ਨੇ ਮਾਨ ਦੀ ਰਿਟ ਪਟੀਸ਼ਨ ਖਾਰਜ ਕਰ ਦਿੱਤੀ। ਟਿੱਕਾ ਨੇ ਖੰਨਾ ਵਲੋਂ ਲੋਕ ਭਲਾਈ ਅੱਤੇ ਦਿਹਾਤੀ ਖੇਤਰਾਂ ਵਿੱਚ ਸਿਹਤ ਸਹੂਲਤਾ ਉਪਲਬਧ ਕਰਵਾਉਣ ਲਈ ਲਈ ਚਲਾਈ ਜਾ ਰਹੀ ਉਮੀਦ ਫਾਉਂਡੇਸ਼ਨ ਦੇ ਕੰਮਾ ਦੀ ਤਾਰੀਫ ਵੀ ਕੀਤੀ।
ਫੋਟੋ ਕੈਪਸ਼ਨ- ਅਰਵਿੰਦ ਖੰਨਾ ਨੂੰ ਵਧਾਈ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ, ਨਾਲ ਕੈਪਟਨ ਅਮਰਿੰਦਰ ਸਿੰਘ