ਯੂਨੀਵਰਸਿਟੀ ਨੇ ਵਿਦਿਆਰਥੀ-ਕਲਾਕਾਰਾਂ ਦੇ ਭੱਤੇ ਵੱਧਾਏ
ਅੰੰਮ੍ਰਿਤਸਰ, – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ "ਏ" ਜੋਨ 4-ਦਿਨਾ ਜ਼ੋਨਲ ਯੁਵਕ ਮੇਲਾ ਅੱਜ ਇਥੇ ਸ਼ੁਰੂ ਗਿਆ। ਇਸ ਵਿਚ ਯੂਨੀਵਰਸਿਟੀ ਨਾਲ ਸਬੰਧਤ ਅੰਮ੍ਰਿਤਸਰ ਜਿਲ੍ਹੇ ਵਿਚਲੇ 18 ਕਾਲਜਾਂ ਤੋਂ ਵਿਦਿਆਰਥੀ-ਕਲਾਕਾਰ ਸੰਗੀਤ, ਡਾਂਸ, ਲਿਟਰੇਰੀ, ਫਾਈਨ ਆਰਟਸ ਅਤੇ ਥਿਏਟਰ ਦੀਆਂ ਵੱਖ-ਵੱਖ 34 ਆਈਟਮਾਂ ਵਿਚ ਭਾਗ ਲੈ ਰਹੇ ਹਨ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੁਵਕ ਮੇਲੇ ਦਾ ਉਦਘਾਟਨ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਤੋਂ ਪਹਿਲਾਂ, ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੁਖ ਮਹਿਮਾਨ ਨੂੰ ਜੀ-ਆਇਆਂ ਆਖਿਆ। ਇਸ ਮੌਕੇ ਵਿਦਿਆਰਥੀ-ਕਲਾਕਾਰਾਂ ਤੋਂ ਬਿਨਾਂ ਕਾਲਜਾਂ ਦੇ ਅਧਿਆਪਕ ਅਤੇ ਪ੍ਰਿੰਸੀਪਲ ਸਾਹਿਬਾਨ ਵੀ ਹਾਜ਼ਰ ਸਨ। ਇਸ ਮੇਲੇ 17 ਅਕਤੂਬਰ ਤਕ ਚਲੇਗਾ।
ਪ੍ਰੋਫੈਸਰ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁਵਕ ਮੇਲੇ ਜਿੰਵਿਚ ਬੜਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਨਿਜੀ ਵਿਕਾਸ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਰਥ ਜੋਨ ਇੰਟਰ-ਵਰਸਿਟੀ ਯੁਵਕ ਮੇਲੇ ਵਿਚ ਪਹਿਲੇ ਸਥਾਨ ‘ਤੇ ਰਹੀ ਹੈ ਜਦੋਂਕਿ ਆਲ ਇੰਡੀਆ ਪੱਧਰ ‘ਤੇ ਇਸ ਦਾ ਦੂਜਾ ਸਥਾਨ ਹੈ। ਇਸ ਪ੍ਰਾਪਤੀ ਦਾ ਸਮੁੱਚਾ ਸਿਹਰਾ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਯੂਨੀਵਰਸਿਟੀ ਆਲ ਇੰਡੀਆ ਪੱਧਰ ਉਤੇ ਵੀ ਨੰਬਰ ਇਕ ‘ਤੇ ਰਹੇਗੀ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਪਾਸ ਇਮਾਨਦਾਰੀ ਅਤੇ ਨੇਕਨੀਤੀ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਅਗੇ ਵੱਧਣ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਦਾ ਇਰਾਦਾ ਨੇਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਕ ਨੇਕ ਇਨਸਾਨ ਬਣਨਾ ਹੋਵੇਗਾ। ਉਨ੍ਹਾਂ ਨੇ ਯੂਨੀਵਰਸਿਟੀ ਦੇ 30 ਸਾਲ ਪਹਿਲਾਂ ਰਹਿ ਚੁੱਕੇ ਵਿਦਿਆਰਥੀ ਅਤੇ ਉਘੇ ਗਾਇਕ ਹੰਸ ਰਾਜ ਹੰਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਇਸ ਬੁਲੰਦੀ ‘ਤੇ ਪਹੁੰਚੇਗਾ, ਪਰ ਉਹ ਮਿਹਨਤ ਅਤੇ ਨੇਕ ਨੀਤੀ ‘ਤੇ ਚਲਦਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਆਸ ਰਖਦਾ ਹਾਂ ਕਿ ਸ੍ਰੀ ਹੰਸ ਵਾਂਗ ਪੰਜਾਬ ਦੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਵਿਦਿਆਰਥੀ ਆਪਣਾ ਯੋਗਦਾਨ ਪਾਉਣਗੇ।
ਵਾਈਸ-ਚਾਂਸਲਰ ਨੇ ਵਿਦਿਆਰਥੀ-ਕਲਾਕਾਰਾਂ ਨੂੰ ਦਿਤੀਆਂ ਜਾਣ ਵਾਲੀਆਂ ਸਹੁਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੈਸ਼ਨਲ ਮੁਕਾਬਲਿਆਂ ਵਿਚ ਹਿਸਾ ਲੈਣ ਜਾਣ ਵੇਲੇ ਉਹ ਏ.ਸੀ. ਸੈਕੰਡ ਕਲਾਸ ਵਿਚ ਸਫਰ ਕਰ ਸਕਣਗੇ। ਉਨ੍ਹਾਂ ਦਾ ਡੇਲੀ ਅਲਾਊੁਂਸ ਵੀ 250 ਰੁਪਏ ਪ੍ਰਤੀ ਵਿਦਿਆਰਥੀ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣ।
ਉਨ੍ਹਾਂ ਨੇ ਯੁਵਕ ਮੇਲਿਆਂ ਦੇ ਜੱਜ ਸਹਿਬਾਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਜਜਮੈਂਟ ਦੇਣੀ ਸੌਖੀ ਨਹੀਂ ਅਤੇ ਨਾਲ ਹੀ ਸਲਾਹ ਦਿੱਤੀ ਕਿ ਉਹ ਨਿੱਜੀ ਪੱਖਪਾਤ ਤੋਂ ਉਪਰ ਉਠ ਕੇ ਜਜਮੈਂਟ ਦੇਣ ਅਤੇ ਨਿਰੋਲ ਮੈਰਿਟ ਨੂੰ ਮੁੱਖ ਰਖਣ। ਉਨ੍ਹਾਂ ਕਿਹਾ ਕਿ ਜੱਜ ਸਾਹਿਬਾਨ ਦਾ ਇਖਲਾਕ ਉਚਾ ਹੋਣਾ ਚਾਹੀਦਾ ਹੈ ਅਤੇ ਜਜਮੈਂਟ ਦੇਣ ਸਮੇਂ ਉਹ ਕਿਸੇ ਦਬਾਅ ਥੱਲ੍ਹੇ ਨਾ ਆਉਣ।
ਜਿਤ-ਹਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਵਾਈਸ-ਚਾਂਸਲਰ ਨੇ ਕਿਹਾ ਕਿ ਕਈ ਵਾਰ ਜਜਮੈਂਟ ਪੇਮੁਤਾਬਕ ਨਹੀਂ ਹੁੰਦੀ, ਪਰ ਵਿਦਿਆਰਥੀਆਂ ਨੂੰ ਕਦੇ ਵੀ ਆਪਣਾ ਹੌਂਸਲਾ ਨਹੀਂ ਢਾਹੁਣਾ ਚਾਹੀਦਾ। ਉਨ੍ਹਾਂ ਨੇ ਉਘੇ ਸਾਇੰਸਦਾਨ ਆਈਨਸਟਾਈਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਪੀ.ਐਚ.ਡੀ. ਦਾ ਥੀਸਜ਼ ਰਿਜੈਕਟ ਹੋ ਗਿਆ ਸੀ ਪਰ ਉਨ੍ਹਾਂ ਨੂੰ ਪਹਿਲਾਂ ਨੋਬਲ ਪੁਰਸਕਾਰ ਮਿਲਿਆ ਅਤੇ ਪੀ.ਐਚ.ਡੀ. ਦੀ ਡਿਗਰੀ ਬਾਅਦ ਵਿਚ। ਇਸ ਲਈ ਵਿਦਿਆਰਥੀਆਂ ਨੂੰ ਹਂੌਸਲਾ ਹਾਰਨ ਦੀ ਕੋਈ ਲੋੜ ਨਹੀਂ।
ਜਲੰਧਰ ਵਿਖੇ ਯੂਨੀਵਰਸਿਟੀ ਕਾਲਜ ਦੀ ਇਮਾਰਤ ਨੂੰ ਅਦਾਲਤੀ ਹੁਕਮਾਂ ਅਨੁਸਾਰ ਖਾਲ੍ਹੀ ਕਰਨ ਬਾਰੇ ਗੱਲ ਕਰਦਿਆਂ ਵਾਈਸ-ਚਾਂਸਲਰ ਨੇ ਕਿਹਾ ਕਿ ਇਹ ਕਾਲਜ ਪਿਛਲੇ 40 ਸਾਲ ਤੋਂ 1800 ਰੁਪਏ ਮਹੀਨਾ ਕਿਰਾਏ ‘ਤੇ ਸੀ ਅਤੇ ਇਮਾਰਤ ਦੇ ਐਨ.ਆਰ.ਆਈ. ਪਰਵਾਰ ਵਲੋਂ ਇਸ ਨੂੰ ਖਾਲੀ ਕਰਨ ਲਈ ਕਿਹਾ ਜਾ ਰਿਹਾ ਸੀ ਤੇ ਪਿਛਲੇ 20 ਸਾਲਾਂ ਤੋਂ ਇਸ ਨੂੰ ਖਾਲ੍ਹੀ ਕਰਨ ਲਈ ਮੁਕੱਦਮਾ ਚਲ ਰਿਹਾ ਸੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਅਨੁਸਾਰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਪਰ ਸਾਡਾ ਇਖਲਾਕ ਅਤੇ ਇਮਾਨਦਾਰੀ ਏਨੀ ਗਿਰ ਚੁੱਕੀ ਹੈ ਕਿ ਇਕ ਪਾਸੇ ਗੁਰੂ ਨਾਨਕ ਦੇਵ ਜੀ ਦਾ ਨਾਂ ਲੈਂਦੇ ਹਾਂ; ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਲੈਂਦੇ ਹਾਂ ਅਤੇ ਦੂਸਰੇ ਪਾਸੇ ਲੋਕਾਂ ਦਾ ਹੱਕ ਮਾਰਨ ਲਈ ਤੁਲੇ ਹੋਏ ਹਾਂ। ਜਿਸ ਇਮਾਰਤ ਦਾ 20 ਸਾਲਾਂ ਤੋਂ ਮੁਕੱਦਮਾ ਚਲ ਰਿਹਾ ਸੀ, ਅਸੀਂ ਹਾਈਕੋਰਟ ਦੇ ਫੈਸਲੇ ਅਨੁਸਾਰ ਉਸਦਾ ਹੱਕ ਉਸਦੇ ਮਾਲਕਾਂ ਨੂੰ ਵਾਪਸ ਕਰ ਦਿਤਾ ਤਾਂ ਰੌਲਾ ਪੈ ਗਿਆ। ਜੇ ਅਸੀਂ ਇਮਾਰਤ ਵਾਪਸ ਕਰ ਦਿਤੀ ਤਾਂ ਵਾਈਸ-ਚਾਂਸਲਰ ਦੋਸ਼ੀ ਹੋ ਗਿਆ ਕਿ ਉਸਨੇ ਕਿਰਾਏ ਦੀ ਬਿਲਡਿੰਗ ਵਾਪਸ ਕਰ ਦਿਤੀ ਹੈ। ਜੇਕਰ ਅਸੀਂ ਇਖਲਾਕ ਨਾਲ ਨਾ ਖੜ੍ਹੇ ਹੋਏ ਤਾਂ ਮੁਲਕ ਵਾਸਤੇ ਬਹੁਤ ਮੰਦਭਾਗੀ ਗੱਲ ਹੋਵੇਗੀ।
ਪ੍ਰੋਫੈਸਰ ਬਰਾੜ ਨੇ ਕਿਹਾ ਕਿ ਸਾਡੀ ਆਸ ਸਿਰਫ ਤੁਹਾਡੇ ‘ਤੇ ਹੈ, ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨਾਲ ਚਲੋ ਅਤੇ ਆਪਣੇ ਇਖਲਾਕ, ਇਮਾਨਦਾਰੀ, ਨੇਕਨੀਤੀ, ਮਿਹਨਤ ਅਤੇ ਸਮਰਪਣ ਨਾਲ ਪੰਜਾਬ ਦਾ ਭੱਵਿਖ ਉਜਲਾ ਬਣਾਉ।
ਭਾਰਤ ਦੀ ਨੈਸ਼ਨਲ ਅਕਾਦਮੀ ਆਫ ਸਾਇੰਸਜ਼ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਫੈਲੋ ਚੁਣਿਆ
ਅੰਮ੍ਰਿਤਸਰ, – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ, ਫੈਕਲਟੀ ਆਫ ਅਪਲਾਈਡ ਸਾਇੰਸਜ਼ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ, ਡਾ. ਨਰਪਿੰਦਰ ਸਿੰਘ ਨੂੰ ਭਾਰਤ ਦੀ ਨੈਸ਼ਨਲ ਅਕਾਦਮੀ ਆਫ ਸਾਇੰਸਜ਼ ਵੱਲੋਂ ਫੈਲੋ ਚੁਣਿਆ ਗਿਆ ਹੈ।ਇਹ ਫੈਲੋਸ਼ਿਪ ਇਹ ਫੈਲੋਸ਼ਿਪ ਨੈਸ਼ਨਲ ਅਕਾਦਮੀ ਆਫ ਸਾਇੰਸਜ਼ ਦੀ 81ਵਾਂ ਸਾਲਾਨਾ ਸੈਸ਼ਨ ਮੌਕੇ ਯੂਨੀਵਰਸਿਟੀ ਆਫ ਕੇਰਲਾ ਵਿਚ ਦਿੱਤੀ ਜਾਵੇਗੀ।
ਪ੍ਰੋ. ਨਰਪਿੰਦਰ ਸਿੰਘ ਇਸ ਤੋਂ ਪਹਿਲਾਂ ਮਿਆਰੀ ਖੋਜ ਸਦਕਾ ਪਹਿਲਾਂ ਹੀ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਅਤੇ ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਜ਼ ਦੇ ਫੈਲੋ ਹਨ। ਉਨ੍ਹਾਂ ਨੂੰ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰੀਸਰਚ ਵੱਲੋਂ ਰਫੀ ਅਹਿਮਦ ਕਦਵਈ ਅਤੇ ਭਾਰਤ ਸਰਕਾਰ ਸਾਇੰਸ ਅਤੇ ਟੈਕਨਾਲੋਜੀ ਮੰਤਰਾਲੇ ਦੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਜੇ.ਸੀ. ਬੋਸ ਨੈਸ਼ਨਲ ਫੈਲੋਸ਼ਿਪ ਜਿਹੇ ਸਨਮਾਨ ਪ੍ਰਾਪਤ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਕਾਮ. (ਪ੍ਰੋਫੈਸ਼ਨਲ) ਭਾਗ ਤੀਜਾ ਅਤੇ
ਬੀ.ਬੀ.ਏ. ਭਾਗ ਤੀਜਾ ਦੇ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਸਾਲ ਸਤੰਬਰ ਵਿਚ ਲਈਆਂ ਗਈਆਂ ਬੀ.ਕਾਮ. (ਪ੍ਰੋਫੈਸ਼ਨਲ) ਭਾਗ ਤੀਜਾ ਅਤੇ ਬੀ.ਬੀ.ਏ. ਭਾਗ ਤੀਜਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਆਰ.ਕੇ. ਮਹਾਜਨ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in @ਤੇ ਵੀ ਉਪਲਬਧ ਹਨ।