ਗੁਰਦਾਸਪੁਰ – ਪੰਜਾਬ ਸਰਕਾਰ ਵਲੋਂ ਬੱਚਿਆ ਦੇ ਸਰਬਪੱਖੀ ਵਿਕਾਸ ਅਤੇ ਸਮਾਜਿਕ ਸੁਰੱਖਿਆ ਸਕੀਮਾ ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾ ਨੂੰ ਹੇਠਲੇ ਪੱਧਰ ਤਕ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸ੍ਰੀ ਟੀ.ਆਰ ਸਰੰਗਲ ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਜਾਇਜਾ ਲੈਣ ਲਈ ਜਿਲੇ ਵਾਰ ਸ਼ੁਰੂ ਕੀਤੀ ਗਈ ਰਾਜ ਪੱਧਰੀ ਮੁਹਿੰਮ ਤਹਿਤ ਅੱਜ ਜਿਲਾ ਗੁਰਦਾਸਪੁਰ ਵਿਖੇ ਉਪਰੋਕਤ ਸਕੀਮਾ ਤਹਿਤ ਚਲ ਰਹੇ ਪ੍ਰੋਜੈਕਟਾਂ ਦਾ ਜਾਇਜਾ ਲੈਣ ਅਤੇ ਨਵੇ ਦਿਸਾ ਨਿਰਦੇਸ਼ ਦੇਣ ਲਈ ਸਥਾਨਕ ਪੰਚਾਇਤ ਭਵਨ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਗੁਰਦਾਸਪੁਰ ਦੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਉਨਾ ( ਸ਼੍ਰੀ ਸਰੰਗਲ) ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਸ੍ਰੀ ਸਰੰਗਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਈ.ਸੀ.ਡੀ.ਐਸ ( ਇੰਟੀਗਰੇਟਿਡ ਚਾਈਲਡ ਡਿਵਲਪਮੈਂਟ ਸਕੀਮ) ਅਤੇ ਹੋਰ ਵੱਖ-ਵੱਖ ਭਲਾਈ ਸਕੀਮਾ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਉਨਾ ਜਿਲੇ ਵਿੱਚ ਚਲ ਰਹੇ ਆਗਣਵਾੜੀ ਸੈਟਰਾਂ ਵਿੱਚ ਹੋਰ ਸੁਧਾਰ ਲਿਆਉਣ ਤੇ ਜੋਰ ਦੇਦਿਆ ਕਿਹਾ ਕਿ ਸੁਪਰਵਾਈਜਰ ਅਤੇ ਸੀ.ਡੀ.ਪੀ.ਓਜ਼ ਆਗਣਵਾੜੀ ਸੈਟਰਾਂ ਦੀ ਸਖਤੀ ਨਾਲ ਚੈਕਿੰਗ ਕਰਨ ਅਤੇ ਕਿਸੇ ਵੀ ਆਗਣਵਾੜੀ ਸੈਟਰ ਵਿੱਚ ਆਗਣਵਾੜੀ ਵਰਕਰ ਜਾ ਹੈਲਪਰ ਦੇ ਗੈਰਹਾਜਰ ਪਾਏ ਜਾਣ ਤੇ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਵੇ ਅਤੇ ਆਗਣਵਾੜੀ ਸੈਟਰਾਂ ਵਿੱਚ ਬੱਚਿਆ ਦੀ ਹਾਜਰੀ ਨੂੰ ਯਕੀਨੀ ਬਣਾਇਆ ਜਾਵੇ। ਉਨਾ ਸਖਤ ਆਦੇਸ ਦੇਦਿਆ ਕਿਹਾ ਕਿ ਸਰਕਾਰ ਵਲੋਂ ਬੱਚਿਆ ਨੂੰ ਉਨਾ ਦੀ ਤੰਦਰੁਸਤ ਸਿਹਤ ਲਈ ਦਿੱਤੇ ਜਾ ਰਹੇ ਪੌਸ਼ਟਿਕ ਭੋਜਨ ਸਹੀ ਢੰਗ ਨਾਲ ਤਿਆਰ ਕਰਕੇ ਸਮੇ ਸਿਰ ਬੱਚਿਆ ਨੂੰ ਦਿੱਤਾ ਜਾਵੇ। ਅਤੇ ਭੋਜਨ ਦੇ ਰੱਖ-ਰਖਾਅ ਦੇ ਵੀ ਚੰਗੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਉਨਾ ਸੀ.ਡੀ.ਪੀ.ਓਜ ਨੂੰ ਹਦਾਇਤ ਕੀਤੀ ਕਿ ਉਹ ਸੁਪਰਵਾਈਜਰ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਸੁਪਰਵਾਈਜਰ ਹਰਰੋਜ ਆਂਗਣਵਾੜੀ ਸੈਟਰਾਂ ਦੀ ਚੈਕਿੰਗ ਕਰਕੇ ਚੈਕਿੰਗ ਰਿਪੋਰਟ ਦਫਤਰ ਨੂੰ ਭੇਜਣ। ਇਸ ਮੈਕੇ ਜਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਰਿੰਦਰ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਜਿਲੇ ਅੰਦਰ ਸਰਕਾਰ ਵਲੋ ਚਲਾਈਆ ਜਾ ਰਹੀਆਂ ਵੱਖ-ਵੱਖ ਵਰਗਾਂ ਦੀ ਭਲਾਈ ਲਈ ਲੋਕ ਭਲਾਈ ਸਕੀਮਾ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਜਗਦੀਸ ਮਿੱਤਰ ਡੀ.ਐਸ.ਐਸ.ਉ ਨੇ ਦੱਸਿਆ ਕਿ ਜੁਲਾਈ 2011 ਤਕ ਬੁਢਾਪਾ ਪੈਨਸਨਾਂ ਵੰਡ ਦਿੱਤੀਆਂ ਗਈਆਂ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਗੁਰਬਚਨ ਲਾਲ ਡਿਪਟੀ ਡਾਇਰੈਕਟਰ ਚੰਡੀਗੜ੍ਹ, ਸ੍ਰੀਮਤੀ ਸੁਰਿੰਦਰ ਕੌਰ ਜਿਲਾ ਪ੍ਰੋਗਰਾਮ ਅਫਸਰ, ਸ੍ਰੀ ਜਗਦੀਸ ਮਿੱਤਰ ਡੀ.ਐਸ.ਐ. ਉ, ਸ, ਬਲਵਿੰਦਰ ਸਿੰਘ ਜਿਲਾ ਭਲਾਈ ਅਫਸਰ ਅਤੇ ਸਮੂਹ ਸੀ.ਡੀ.ਪੀ.ਓਜ਼ ਹਾਜਰ ਸਨ।