October 16, 2011 admin

ਲੋੜਵੰਦ ਲੋਕਾਂ ਨੂੰ ਤੱਤਕਾਲੀ ਸੇਵਾਵਾਂ ਲਈ ਖੂਨ ਉਪਲਬਧ ਕਰਵਾਉਣ ਵਾਸਤੇ ਉਪਮੰਡਲ ਪੱਧਰ ਅਤੇ ਬਲਾਕ ਪੱਧਰ ਤੇ ਐਸ ਡੀ ਐਮ, ਨਹਿਰੂ ਯੁਵਾ ਕੇਂਦਰ ਅਤੇ ਬੀ ਡੀ ਪੀ ਓ ਦੀ ਮਦਦ ਨਾਲ ਖੂਨਦਾਨ ਕੈਂਪ ਆਯੋਜਤ ਕੀਤੇ ਜਾਣਗੇ

ਜਲੰਧਰ-  ਲੋੜਵੰਦ ਲੋਕਾਂ ਨੂੰ ਤੱਤਕਾਲੀ ਸੇਵਾਵਾਂ ਲਈ  ਖੂਨ ਉਪਲਬਧ ਕਰਵਾਉਣ ਵਾਸਤੇ ਉਪਮੰਡਲ ਪੱਧਰ ਅਤੇ ਬਲਾਕ ਪੱਧਰ ਤੇ ਐਸ ਡੀ ਐਮ, ਨਹਿਰੂ ਯੁਵਾ ਕੇਂਦਰ ਅਤੇ ਬੀ ਡੀ ਪੀ ਓ ਦੀ ਮਦਦ ਨਾਲ ਖੂਨਦਾਨ ਕੈਂਪ ਆਯੋਜਤ ਕੀਤੇ ਜਾਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਅਨੁਰਾਗ ਵਰਮਾ, ਕਮਿਸ਼ਨਰ ਜਲੰਧਰ ਡਵੀਜ਼ਨ ਨੇ ਅੱਜ ਇੱਥੇ ਸਥਾਨਕ ਸਿਵਲ ਹਸਪਤਾਲ ਜਲੰਧਰ  ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ਆਯੋਜਤ  ਕੀਤੀ ਗਈ ਐਨ ਵਾਈ ਸੀ ਵਲੰਟੀਅਰਾਂ ਦੀ 10 ਰੋਜਾਂ ਟਰੇਨਿੰਗ ਦੇ ਸਮਾਪਤੀ ਸਮਾਰੋਹ ਮੋਕੇ ਆਯੋਜਤ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ ।  ਇਸ ਖੂਨਦਾਨ ਕੈਂਪ ਵਿਚ  ਵਲੰਟੀਅਰਾਂ ਵਲੋਂ 40 ਯੁਨਿਟ ਖੂਨਦਾਨ ਕੀਤਾ ਗਿਆ  । ਇਸ ਅਵਸਰ ਤੇ ਉਨ੍ਹਾਂ ਨਾਲ ਡਾ ਐਚ ਕੇ ਸਿੰਗਲਾ, ਸਿਵਲ ਸਰਜਨ, ਡਾ ਅਵਤਾਰ ਚੰਦ ਮੈਡੀਕਲ ਸੁਪਰਡੈਂਟ ਸਿਵਲ ਹਤਪਤਾਲ ਅਤੇ ਡਾ ਆਰ ਐਲ ਬਾਂਸਲ, ਜਿਲਾ ਸਿਹਤ ਅਫਸਰ ਅਤੇ ਸੈਮਸਨ ਮਸੀਹ ਜਿਲਾ  ਕੋਆਰਡੀਨੇਟਰ  ਨਹਿਰੂ ਯੁਵਾ ਕੇਂਦਰ ਜਲੰਧਰ ਵੀ ਹਾਜਰ ਸਨ ।
 ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਵਿਚ ਬੱਲਡ ਬੈਂਕ ਵੱਲੋ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ । ਜਿਥੇ ਲੋਕਾਂ ਨੂੰ ਪ੍ਰਾਈਵੇਟ ਬੱਲਡ ਬੈਂਕਾਂ ਵਿਚ 1200 ਰੁਪਏ ਪ੍ਰਤੀ ਬੋਤਲ ਵਿਕਨ ਵਾਲਾ ਖੂਨ 300 ਰੁਪਏ ਪ੍ਰਤੀ ਬੋਤਲ ਦੇ ਵਾਜਬ ਰੇਟਾਂ ਉਪਰ ਦਿੱਤਾ ਜਾ ਰਿਹਾ ਹੈ ।  ਡੇਂਗੂ ਦੇ ਇਲਾਜ ਲਈ ਵਰਤੇ ਜਾਣ ਵਾਲੇ 14000 ਸੈਲ ਵਾਲੇ ਖੂਨ ਦੀ ਬੋਤਲ 700 ਰੁਪਏ ਵਿਚ ਦਿੱਤੀ ਜਾ ਰਹੀ ਹੈ ।  ਉਨ੍ਹਾਂ ਕਿਹਾ ਕਿ ਸਰਕਾਰੀ ਬਲੱਡ ਬੈਂਕ ਵੱਲੋਂ 90 ਫੀਸਦੀ ਖੂਨ ਬਿਨਾ ਕਿਸੇ ਬਦਲ ਦੇ ਦਿੱਤਾ ਜਾਂਦਾਂ ਹੈ ਜਦਕਿ ਬਾਹਰ  ਬੱਲਡ ਬੈਂਕਾਂ ਪਾਸੋਂ ਖੂਨ ਪ੍ਰਾਪਤ ਕਰਨ ਸਮੇਂ ਮਰੀਜ਼ ਨੂੰ ਬਦਲ ਵਜੋਂ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾ ਮਿਤਰ ਦਾ ਉਨਾਂ ਹੀ ਖੂਨ ਦੇਣਾ ਪੈਂਦਾ ਹੈ ।  ਸ਼੍ਰੀ ਵਰਮਾ ਨੇ ਦੱਸਿਆ ਕਿ ਸਿਵਲ ਸਰਜਨ ਜਲੰਧਰ ਨੇ ਉਨਾਂ ਦੇ ਧਿਆਣ ਵਿਚ ਲਿਆਂਦਾ ਹੈ ਕਿ ਦਸੰਬਰ ਮਹੀਨੇ ਵਿਚ  ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚ ਖੂਨ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ ਜਿਸ ਨੂੰ ਪੂਰਾ ਕਰਨ ਵਾਸਤੇ ਨਹਿਰੂ ਯੁਵਾ ਕੇਂਦਰ, ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਇਸ ਘਾਟ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਖੂਨਦਾਨ ਲਈ ਉਤਸਾਹਿਤ ਕਰਕੇ ਖੂਨਦਾਨ ਕੈਂਪ ਲਗਾਏ ਜਾਣਗੇ ।
 ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਹਸਪਤਾਲ ਜਲੰਧਰ  ਵਿਖੇ ਖੂਨ ਪ੍ਰਾਪਤ ਕਰਨ  ਅਤੇ ਹੋਰ ਸਿਹਤ ਸਹੂਲਤਾਂ ਦਾ  ਵੱਧ ਤੋਂ ਵੱਧ ਲਾਭ ਉਠਾਉਣ ਦਾ ਯਤਨ ਕਰਨ  । ਉਨ੍ਹਾਂ ਸਮਾਜਸੇਵੀਂ ਸੰਸਥਾਵਾਂ ਅਤੇ ਨੋਜਵਾਨ ਵਰਗ ਨੂੰ ਅਪੀਲ ਕੀਤੀ ਕਿ  ਉਹ ਖੂਨਦਾਨ ਰਾਹੀਂ ਸੜਕ ਦੁਰਘਟਨਾਵਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੀਆਂ  ਕਈ ਅਨਮੁੱਲੀਆਂ ਜਿੰਦਗੀਆਂ ਨੂੰ ਬਚਾਉਣ ਵਾਸਤੇ ਅੱਗੇ ਆਉਣ । ਉਨ੍ਹਾਂ ਦੱਸਿਆ ਕਿ ਖੂਨਦਾਨ ਦੇਣ ਨਾਲ ਖੂਨਦਾਨੀ ਦੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ  ।  ਉਨਾਂ ਕਿਹਾ ਕਿ ਕਈ ਖੂਨਦਾਨੀਆਂ ਵੱਲੋਂ ਆਪਣੇ ਜੀਵਨ ਵਿਚ 50 ਤੋਂ ਵੱਧ ਬਾਰ ਵੀ ਖੂਨਦਾਨ ਕੀਤਾ ਗਿਆ ਹੈ । ਇਸ ਕਰਕੇ ਨੋਜਵਾਨ ਵਰਗ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ  ।  ਸ਼੍ਰੀ ਵਰਮਾ ਨੇ ਇਸ ਮੌਕੇ ਤੇ ਸਿਵਲ ਹਸਪਤਾਲ ਵਿਚ ਖੂਨ ਦੀ ਕਮੀ ਵਾਲੇ ਬੱਚਿਆਂ ਲਈ ਸ਼ੁਰੂ ਕੀਤੇ ਗਏ ਥੈਲੇਸੀਮਿਆਂ ਸੈਂਟਰ ਅਤੇ ਟਰੌਮਾਂ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਇਨਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਤੱਸਲੀ ਪ੍ਰਗਟ ਕੀਤੀ ।  ਇਥੇ ਵਰਨਣਯੋਗ ਹੈ ਕਿ ਕਮਿਸ਼ਨਰ ਜਲੰਧਰ ਡਵੀਜੰਨ ਵਲੌਂ ਪਿਛਲੇ ਦਿਨੀ ਸਿਹਤ ਵਿਭਾਗ ਦੇ ਅਘਿਕਾਰੀਆਂ ਨਾਲ ਮੀਟਿਂਂਗ ਕਰਕੇ ਉਨਾਂ ਨੂੰ ਜਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਚਲ ਰਹੀਆਂ ਬਲੱਡ ਬੈਕਾਂ ਵਿਚ ਮਰੀਜਾਂ ਦੀ ਤੱਤਕਾਲੀ ਸਹੂਲਤ ਵਾਸਤੇ ਲੌੜੀਦਾਂ ਖੂਨ ਉਪਲੱਬਧ ਕਰਵਾਉਣ ਵਾਸਤੇ ਖੁਣਦਾਨ ਕੇਂਪ ਲਗਾÀਣ ਦੀ ਹਦਾਇਤ ਕੀਤੀ ਸੀ ਜਿਸ ਦੀ ਸ਼ੁਰੂਆਤ ਅੱਜ ਉਨਾਂ ਨਹਿਰੂ ਯੂਵਾ ਕਂਦਰ ਦੇ  ਐਨ ਵਾਈ ਸੀ ਵਲੰਟੀਅਰਾਂ ਦੇ ਆਯੋਜਤ  ਖੂਨਦਾਨ  ਕੈਂ ਰਜਹੀ ਕੀਤੀ ।

Translate »