ਅੰਮ੍ਰਿਤਸਰ- ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਅੱਜ ਇੱਕ ਸਭਿਆਚਾਰਕ ਪ੍ਰੋਗਰਾਮ “ਸਪਰਿੰਗ 2011” ਪੇਸ਼ ਕਰਕੇ ਕਾਲਜ ਵਿੱਚ ਆਏ ਨਵੇਂ ਵਿਦਿਆਰਥੀਆਂ ਦੇ ਬੈਚ ਨੂੰ ਨਿਵੇਕਲੇ ਢੰਗ ਨਾਲ ਜੀ ਆਇਆਂ ਆਖਿਆ। ਕਾਲਜ ਦੇ ਹਰੇ-ਭਰੇ ਅਤੇ ਖੁੱਲ•ੇ ਕੈਂਪਸ ਵਿੱਚ ਉੱਭਰਦੇ ਇੰਜੀਨੀਅਰਾਂ ਨੇ ਭੰਗੜਾ, ਗਿੱਧਾ ਅਤੇ ਹਾਸਰਸ ਦੇ ਵੱਖ-ਵੱਖ ਵਿਅੰਗਾਂ ਰਾਹੀਂ ਇਕ ਨਵਾਂ ਵਾਤਾਵਰਣ ਉਭਾਰਿਆ ਅਤੇ ਸਰੋਤਿਆਂ ਨੂੰ ਵਾਰ-ਵਾਰ ਤਾੜੀਆਂ ਵਜਾਉਣ ਲਈ ਮਜਬੁਰ ਕੀਤਾ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਰਾਜਿੰਦਰਮੋਹਨ ਸਿੰਘ ਛੀਨਾ, ਜੋ
ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਨੇ ਜਿੱਥੇ ਨਵੇਂ ਵਿਦਿਆਰਥੀਆਂ ਨੂੰ ਜਿੱਥੇ ਜੀ ਆਇਆਂ ਆਖਿਆ, ਉਥੇ ਉਨ•ਾਂ ਨੂੰ ਅਣਥੱਕ ਮਿਹਨਤ ਕਰਕੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਲਈ ਪ੍ਰੇਰਿਆ। ਕਾਲਜ ਦੇ ਪ੍ਰਿੰਸੀਪਲ-ਡਾਇਰੈਕਟਰ, ਡਾ.
ਆਰ.ਪੀ. ਸਿੰਘ ਸ਼ੁਕਰਚੱਕੀਆ ਨੇ ਵੀ ਕਿਹਾ ਕਿ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਖੇਤਰ ਵਿੱਚ ਜਿਆਦਾ ਤੋਂ ਜਿਆਦਾ ਮਿਹਨਤ ਦੀ ਲੋੜ ਹੈ, ਉੱਥੇ ਅੱਜ ਵਰਗੇ ਪ੍ਰੋਗਰਾਮ ਉਨ•ਾਂ ਨੂੰ ਮਾਨਸਿਕ ਤਣਾਅ ਤੋਂ ਮੁਕਤ ਵੀ ਕਰਦੇ ਹਨ।
ਇਸ ਰੰਗਾ-ਰੰਗ ਪ੍ਰੋਗਰਾਮ ਵਿਚ ਹਾਸ-ਰਸ ਦੀਆਂ ਆਈਟਮਾਂ ਤੋਂ ਇਲਾਵਾ ਛੋਟੇ-ਛੋਟੇ
ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਨਵਪ੍ਰੀਤ ਕੌਰ ਨੂੰ ‘ਮਿਸ ਫਰੈਸ਼ਰ’ ਅਤੇ
ਗੁਰਿੰਦਰਪਾਲ ਸਿੰਘ ਨੂੰ ‘ਮਿਸਟਰ ਫਰੈਸ਼ਰ’ ਚੁਣਿਆ ਗਿਆ। ਉਨ•ਾਂ ਤੋਂ ਇਲਾਵਾ ਪ੍ਰਭਜੋਤ
ਕੌਰ ਨੂੰ ‘ਮਿਸ ਟੇਲੈਂਟੇਡ’, ਮਨਜਿੰਦਰ ਸਿੰਘ ਨੂੰ ‘ਮਿਸਟਰ ਹੈਂਡਸਮ’ ਅਤੇ ਸਾਹਿਲ ਦਤ ਨੂੰ
‘ਮਿਸਟਰ ਟੇਲੈਂਟੇਡ’ ਚੁਣਿਆ ਗਿਆ।
ਡਾ. ਸ਼ੁਕਰਚੱਕੀਆ ਨੇ ਕਿਹਾ ਕਿ ਉਨ•ਾਂ ਦੇ ਗੰਭੀਰ ਦਿਖਣ ਵਾਲੇ ਵਿਦਿਆਰਥੀ ਅੱਜ ਇਕ
ਨਵਾਂ ਹੀ ਮਾਹੌਲ ਸਿਰਜ ਗਏ। ਵੱਖ-ਵੱਖ ਪੰਜਾਬੀ ਗਾਇਕਾਂ ਅਤੇ ਕੱਵਾਲੀ ਗਾਇਨ ਨੇ ਵੀ
ਬੈਠੇ ਹੋਏ ਸਰੋਤਿਆਂ ਦਾ ਮਨ ਮੋਹਿਆ।