Êਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਤੇ ਲਿਜਾਉਣ ਲਈ ਮਾਰਦੇ ਟਾਅਰਾ, ਹਵਾ ‘ਚ ਰੱਖੇ ਜਾ ਰਹੇ ਨੇ ਨੀਂਹ ਪੱਥਰ
ਲੁਧਿਆਣਾ : ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਸੂਬੇ ਨੂੰ ਦੀਵਾਲੀਆ ਕਰਕੇ ਰੱਖ ਦਿੱਤਾ। ਪੰਜਾਬ ਸਿਰ ਦਿਨੋਂ-ਦਿਨ ਕਰਜ਼ੇ ਦੀ ਪੰਡ ਦੁੱਗਣੀ-ਚੋਗਣੀ ਹੁੰਦੀ ਜਾ ਰਹੀ ਹੈ। ਜਿਸ ਦੇ ਦੀਵਾਲੀਆਪਨ ਦੇ ਸਬੂਤ ਆਉਣ ਵਾਲੇ ਸਮੇਂ ਵਿਚ ਉਜਾਗਰ ਕੀਤੇ ਜਾਣਗੇ। ਇਹ ਦਾਅਵਾ ਕਰਦਿਆ ਸ. ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਜੀ.ਟੀ.ਰੋਡ ਨਜਦੀਕ ਫਾਇਰ ਬਿਗ੍ਰੇਡ ਸੋਨਾ ਕੰਪਲੈਕਸ ਵਿਖੇ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਸ. ਪ੍ਰਕਾਸ਼ ਸਿੰਘ ਮਠਾੜੂ ਤੇ ਹਰਚਰਨ ਸਿੰਘ ਮਠਾੜੂ ਦੀ ਅਗਵਾਈ ਹੋਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਸ. ਬਾਦਲ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ ਫਰਵਰੀ ਮਹੀਨੇ ‘ਚ ਵਿਧਾਨ ਸਭਾ ਦੀਆ ਚੋਣਾ ਤੋਂ ਪਹਿਲਾ ਸਰਕਾਰ ਦੀ ਹਾਲਤ ਇਹੋ ਜਿਹੀ ਹੋ ਜਾਵੇਗੀ ਕਿ ਸਰਕਾਰ ਕੋਲ ਮੁਲਾਜਮਾਂ ਨੂੰ ਤਨਖਾਹਾਂ ਦੇਣ ਨੂੰ ਪੈਸਾ ਤੱਕ ਨਹੀਂ, ਖਜ਼ਾਨਾ ਖਾਲੀ ਪਿਆ ਹੈ।
ਸ. ਬਾਦਲ ਨੇ ਕਿਹਾ ਕਿ ਉਹ ਇਨ੍ਹਾਂ ਚੋਣਾ ਤੋਂ ਠੀਕ ਪਹਿਲੇ ਫਰਵਰੀ ਮਹੀਨੇ ਵਿਚ ਪੂਰੇ ਤੱਥਾਂ ਅਤੇ ਤਰਕਾਂ ਨਾਲ ਸੂਬਾ ਸਰਕਾਰ ਦੇ ਦੀਵਾਲੀਆ ਹੋਣ ਦਾ ਸਬੂਤ ਸੂਬੇ ਦੀ ਜਨਤਾ ਸਾਹਮਣੇ ਲਿਆਦੇ ਜਾਣਗੇ। ਸ. ਬਾਦਲ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਅਸੀ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦਾ ਬੋਰੀ ਬਿਸਤਰਾ ਗੋਲ ਕਰਕੇ ਚਲਦਾ ਕਰੀਏ ਅਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਤੁਸੀ ਸਾਰੇ ਆਪਣੀ ਸੋਚ ਤੇ ਗੁੱਲੀ ਡੰਡੇ ਵਾਲੀ ਖੇਡ ਨੂੰ ਬਦਲਦੇ ਹੋਏ ਤੀਸਰੀ ਧਿਰ ਕੇ ਉਭਰ ਕੇ ਸਾਹਮਣੇ ਆ ਰਹੀ ਪੰਜਾਬ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਮੌਕਾ ਦਿਓ। ਇਸ ਮੌਕੇ ਲੁਧਿਆਣਾ ਆਤਮ ਨਗਰ ਤੋਂ ਸੀਨੀਅਰ ਆਗੂ ਸ. ਪ੍ਰਕਾਸ਼ ਸਿੰਘ ਮਠਾੜੂ ਨੇ ਕਿਹਾ ਕਿ ਅੱਜ ਲੋਕ ਸ. ਮਨਪ੍ਰੀਤ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ. ਮਨਪ੍ਰੀਤ ਬਾਦਲ ਦੇ ਨਾਲ ਜੁੜ ਰਹੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆ ਚੋਣਾ ਵਿਚ ਲੋਕ ਸੂਬੇ ਦੀ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ-ਬਰ-ਤਿਆਰ ਬੈਠੇ ਹਨ। ਇਸ ਮੌਕੇ ਸ. ਮਠਾੜੂ ਤੇ ਵਿਭੋਰ ਗਰਗ ਨੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸ਼ਹੀਦੇ-ਏ-ਆਜਮ ਸ. ਭਗਤ ਸਿੰਘ ਦੀ ਯਾਦਗਾਰ ਤਸਵੀਰ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਗੁਰਪ੍ਰੀਤ ਸਿੰਘ ਭੱਟੀ, ਗੁਰਮੀਤ ਸਿੰਘ ਬੱਲ੍ਹੋਂ, ਵਿਭੋਰ ਗਰਗ, ਹੈਪੀ ਸਚਦੇਵਾ ਪ੍ਰਧਾਨ ਸੈਂਟਰਲ ਮਾਰਕੀਟ ਐਸ਼ੋ., ਬਿਧੀ ਚੰਦ ਅਗਰਵਾਲ ਪ੍ਰਧਾਨ ਲੋਹਾ ਮਾਰਕੀਟ ਲੁਧਿਆਣਾ, ਬਧੀਸ ਜਿੰਦਲ ਪ੍ਰਧਾਨ ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀ, ਸਤਪ੍ਰਕਾਸ਼ ਜੈਨ ਐਕਸਪੋਰਟ ਸੈੱਲ ਐਸੋ., ਰਣਜੀਤ ਸਿੰਘ ਪ੍ਰਧਾਨ ਸੁਪਰ ਮਾਰਕੀਟ ਲੁਧਿਆਣਾ, ਮਨਮੋਹਨ ਕੁਮਾਰ ਪ੍ਰਧਾਨ ਮੋਟਰ ਪਾਰਟਸ ਐਸੌ., ਸੰਤ ਕੁਮਾਰ ਸਿੰਗਲਾ, ਮਾਡਲ ਹਾਊਸ, ਸੁਖਦਰਸ਼ਨ ਗੋਇਲ ਪ੍ਰਧਾਨ ਨਿਟਵਿਅਰ ਕਲੱਬ, ਬਲਦੇਵ ਕੁਮਾਰ ਗਰਗ ਪ੍ਰਧਾਨ ਆਇਲ ਸਕਰੇਅਪ, ਜਗਤਾਰ ਸਿੰਘ ਭੰਵਰਾ ਜਨਰਲ ਸਕੱਤਰ ਰਾਮਗੜੀਆਂ ਐਜੂਕੇਸ਼ਨ ਕੋਸਿਲ, ਹਰਪ੍ਰੀਤ ਸਿੰਘ ਹੈਰੀ, ਸੁਨੀਲ ਸ਼ਰਮਾ, ਕੁਲਦੀਪ ਸਿੰਘ, ਅਵਤਾਰ ਸਿੰਘ, ਹਰਚਰਨ ਸਿੰਘ, ਸਤਿੰਦਰਪਾਲ ਸਿੰਘ, ਅਜੀਤ ਸਿੰਘ, ਜਤਿੰਦਰ ਛਾਬੜਾ, ਦਵਿੰਦਰ ਖੰਨਾ, ਸੁਰਿੰਦਰ ਗਰਗ, ਅਵਤਾਰ ਸਿੰਘ ਤਾਰੀ, ਪਰਮਜੀਤ ਸਿੰਘ ਅਲੰਗ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਵਿਰਦੀ, ਹਰਜੀਤ ਸਿੰਘ ਲਾਲੀ, ਅਸ਼ੋਕ ਕੁਮਾਰ, ਮਨਮੋਹਣ ਸਿੰਘ ਰਾਜੂ, ਗੁਰਵਿੰਦਰ ਸਿੰਘ, ਜਵੀਰ ਸਿੰਘ ਹੁੰਦਲ, ਪਰਮਜੀਤ ਸਿੰਘ ਸ਼ਿਮਲਾਪੁਰੀ, ਗੁਰਮੁੱਖ ਸਿੰਘ ਟੋਨੀ, ਰਾਮ ਕੁਮਾਰ ਗੁਪਤਾ, ਜਗਜੀਤ ਸਿੰਘ, ਬਲਜੀਤ ਸਿੰਘ, ਭਾਗ ਸਿੰਘ, ਪ੍ਰਵੀਨ ਕੁਮਾਰ, ਜਗਦੀਸ਼ ਸਿੰਘ, ਦੀਪਕ ਕੁਮਾਰ, ਵਿਜੈ ਕੁਮਾਰ, ਅਮਿੰ੍ਰਤਪਾਲ ਸਿੰਘ, ਬਾਕਸਰ, ਤਰਸੇਮ ਸਿੰਘ, ਨਿਰਮਲ ਸਿੰਘ, ਡਾ. ਬਾਜਵਾ, ਜੋਤੀ ਕੁਮਾਰ, ਸੁਰਿੰਦਰ ਮਣਕੂ, ਲਖਵਿੰਦਰ ਸਿੰਘ ਲੱਭਾ , ਸੰਦੀਪ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੈਂਕੜੇ ਆਗੂ ਹਾਜ਼ਰ ਸਨ।