October 16, 2011 admin

ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵਿਕਾਸ ਕਾਰਜਾਂ ਤੇ ਹੁਣ ਤੱਕ 500 ਕਰੋੜ ਤੋਂ ਵੀ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ

ਹੁਸ਼ਿਆਰਪੁਰ, 16 ਅਕਤੂਬਰ: ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵਿਕਾਸ ਕਾਰਜਾਂ ਤੇ ਹੁਣ ਤੱਕ 500 ਕਰੋੜ ਤੋਂ ਵੀ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਕਰੋੜਾਂ ਰੁਪਏ ਦੇ ਹੋਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਨਗਰ ਕੌਂਸਲ ਹੁਸ਼ਿਆਰਪੁਰ ਦੇ ਵਾਰਡ ਨੰ: 23 ਮਾਡਲ ਟਾਊਨ ਵਿਖੇ ਸੀਵਰੇਜ਼ ਪਾਉਣ ਦੇ ਕੰਮ ਦੀ ਨਾਰੀਅਲ ਤੋੜ ਕੇ ਅਤੇ ਟੱਕ ਲਗਾ ਕੇ ਸ਼ੁਰੂਆਤ ਕਰਨ ਉਪਰੰਤ ਮੁੱਹਲਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
 ਸ੍ਰੀ ਸੂਦ ਨੇ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਸ਼ਹਿਰ ਵਿੱਚ 100 ਪ੍ਰਤੀਸ਼ਤ ਸੀਵਰੇਜ਼ ਅਤੇ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ 16 ਟਿਊਬਵੈਲ ਨਵੇਂ ਲਗਾਏ ਗਏ ਹਨ ਅਤੇ 19 ਟਿਊਬਵੈਲ ਹੋਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰਡ ਦੇ ਨੌਜਵਾਨ ਕੌਂਸਲਰ ਅਸ਼ੋਕ ਕੁਮਾਰ ਵੱਲੋਂ ਆਪਣੇ ਵਾਰਡ ਵਿੱਚ ਨਿਜੀ ਦਿਲਚਸਪੀ ਲੈ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਵਾਰਡ ਵਿੱਚ ਕੁਝ ਸਮਾਂ ਪਹਿਲਾਂ 40 ਲੱਖ ਰੁਪਏ ਦੇ ਕੰਮ ਕਰਵਾਏ ਗਏ ਹਨ ਅਤੇ ਅੱਜ ਜਿਨ੍ਹਾਂ ਮੁਹੱਲਿਆਂ ਵਿੱਚ ਸੀਵਰੇਜ਼ ਦੀ ਸੁਵਿਧਾ ਨਹੀਂ ਹੈ, ਉਨ੍ਹਾਂ ਵਿੱਚ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
 ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਨਿਗਰਾਨ ਇੰਜੀਨੀਅਰ ਆਰ ਪੀ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ 102 ਕਰੋੜ ਰੁਪਏ ਦੀ ਲਾਗਤ ਨਾਲ ਪਾਏ ਜਾ ਰਹੇ ਸੀਵਰੇਜ਼ ਦਾ ਕੰਮ ਪ੍ਰਗਤੀ ਅਧੀਨ  ਹੈ ਜੋ ਕਿ ਦਸੰਬਰ 2011 ਤੱਕ ਮੁਕੰਮਲ ਕਰ ਲਿਆ ਜਾਵੇਗਾ।  ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਵਾਰਡ ਨੰ: 23 ਦੇ ਕੌਂਸਲਰ ਅਸ਼ੋਕ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
 ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਲ ਸਪਲਾਈ ਤੇ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ, ਐਸ ਡੀ ਓ ਰਵਿੰਦਰ ਸਿੰਘ, ਜੇ ਈ ਤਵਿੰਦਰ ਪਾਲ ਸਿੰਘ, ਜੇ ਈ ਸੁਸ਼ੀਲ ਬਾਂਸਲ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਜਾਵੇਦ ਸੂਦ, ਚਰਨਜੀਤ, ਓਮ ਪ੍ਰਕਾਸ਼, ਸੁਰੇਸ਼ ਕੁਮਾਰ ਭਾਟੀਆ (ਬਿਟੂ), ਯਸ਼ਪਾਲ ਸ਼ਰਮਾ, ਨੇਤਰ ਚੰਦ, ਰਮੇਸ਼ ਜ਼ਾਲਮ, ਜੀਵਨ ਜੋਤੀ ਕਾਲੀਆ, ਕਮਲਜੀਤ, ਓਮ ਪ੍ਰਕਾਸ਼, ਰਾਮ ਕਿਸ਼ਨ, ਮਦਨ ਲਾਲ, ਸ੍ਰੀ ਰਾਮ, ਸਤੀਸ਼ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਸਟੇਜ਼ ਸਕੱਤਰ ਦੀ ਭੂਮਿਕਾ ਸ੍ਰੀ ਗਿਆਨ ਚੰਦ ਨੇ ਬਾਖੂਬੀ ਨਿਭਾਈ।
+++

Translate »