R09;ਚੋਣਕਾਰ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਵੀ ਜ਼ਿਲ੍ਹੇ ਭਰ ਵਿਚ ਬੂਥਾਂ ‘ਤੇ ਜਾ ਕੇ ਅਚਨਚੇਤੀ ਪੜਤਾਲ
R09;20 ਅਕਤੂਬਰ ਤੱਕ ਬਣ ਸਕਦੀਆਂ ਹਨ ਨਵੀਆਂ ਵੋਟਾਂ
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ ( )
ਜ਼ਿਲ੍ਹਾ ਚੋਣ ਅਫ਼ਸਰR09;ਕਮR09;ਡਿਪਟੀ ਕਮਿਸ਼ਨਰ ਸ: ਅਰਸ਼ਦੀਪ ਸਿੰਘ ਥਿੰਦ ਨੇ ਅੱਜ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਚੱਲ ਰਹੇ ਕੰਮ ਦੀ ਜਾਂਚ ਲਈ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਉੁਨ੍ਹਾ ਅੱਜ ਪਿੰਡ ਕਿਲਿਆਂ ਵਾਲੀ, ਵੜਿੰਗ ਖੇੜਾ, ਫੱਤਾ ਕੇਰਾ, ਭੁੱਲਰ ਵਾਲਾ, ਕੰਦੂ ਖੇੜਾ ਵਿਚ ਬੂਥ ਲੈਵਲ ਅਫ਼ਸਰਾਂ ਦੀ ਪੜਤਾਲ ਕੀਤੀ। ਇਸ ਮੌਕੇ ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਵੋਟਰ ਸੂਚੀਆਂ ਦੀ ਸੁਧਾਈ ਵਿਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਇਹ ਕੰਮ 20 ਅਕਤੂਬਰ 2011 ਤੱਕ ਜਾਰੀ ਰਹੇਗਾ।
ਸ: ਥਿੰਦ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ ਮਿਤੀ 1 ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਬਣਦੀ ਹੋਵੇ ਤਾਂ ਉਹ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰਬਰ 6 (ਸਮੇਤ ਰੰਗਦਾਰ ਪਾਸਪੋਰਟ ਸਾਈਜ਼ ਫੋਟੋ) ਵਿਚ ਆਪਣਾ ਦਾਅਵਾ 20 ਅਕਤੂਬਰ ਤੱਕ ਪੇਸ਼ ਕਰ ਸਕਦਾ ਹੈ। ਜੇਕਰ ਕਿਸੇ ਵੋਟਰ ਨੂੰ ਕਿਸੇ ਦੀ ਵੋਟ ਵੋਟਰ ਸੂਚੀ ਵਿਚ ਦਰਜ਼ ਹੋਣ ‘ਤੇ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਫਾਰਮ ਨੰਬਰ 7 ਵਿਚ ਪੇਸ਼ ਕਰੇਗਾ। ਇਸੇ ਤਰਾਂ ਜੇਕਰ ਕਿਸੇ ਵੋਟਰ ਦੇ ਵੇਰਵੇ ਵੋਟਰ ਸੂਚੀ ਵਿਚ ਗਲਤ ਦਰਜ਼ ਹਨ ਤਾਂ ਇੰਨ੍ਹਾਂ ਨੂੰ ਦਰੁਸਤ ਕਰਵਾਉਣ ਲਈ ਫਾਰਮ ਨੰਬਰ 8 ਵਿਚ ਪੇਸ਼ ਕਰੇਗਾ। ਜਿਸ ਵੋਟਰ ਦੀ ਫੋਟੋ ਡਰਾਫਟ ਫੋਟੋ ਵੋਟਰ ਸੂਚੀ ਵਿਚ ਨਹੀਂ ਲੱਗੀ ਹੈ ਤਾਂ ਉਹ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਫਾਰਮ ਨੰਬਰ 001ਬੀ (ਸਮੇਤ ਦੋ ਰੰਗਦਾਰ ਪਾਸਪੋਰਟ ਸਾਈਜ ਫੋਟੋਆਂ) ਪੇਸ਼ ਕਰੇਗਾ। ਇੰਨ੍ਹਾਂ ਫਾਰਮਾਂ ਨੂੰ ਪ੍ਰਾਪਤ ਕਰਨ ਲਈ ਹਰ ਪੋਲਿੰਗ ਸਟੇਸ਼ਨ ਲਈ ਬੂਥ ਲੈਵਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਜੋ ਅਜਿਹਾ ਬਿਆਨ ਜਾਂ ਘੋਸ਼ਣਾ ਕਰਦਾ ਹੈ ਜੋ ਗਲਤ ਹੈ ਜਾਂ ਜਿਸ ਦੇ ਗਲਤ ਹੋਣ ਬਾਰੇ ਉਹ ਜਾਣਦਾ ਹੈ ਜਾਂ ਵਿਸ਼ਵਾਸ਼ ਕਰਦਾ ਹੈ ਜਾਂ ਜਿਸਦੇ ਸੱਚ ਹੋਣ ਦਾ ਵਿਸ਼ਵਾਸ਼ ਨਹੀਂ ਹੈ ਤਾਂ ਉਹ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 31 ਅਧੀਨ ਦੰਡ ਯੋਗ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਜੇਕਰ ਕੋਈ ਵਿਅਕਤੀ ਦੋ ਥਾਂਵਾਂ ‘ਤੇ ਵੋਟ ਬਣਾਉਂਦਾ ਹੈ ਤਾਂ ਇਹ ਅਪਰਾਧ ਹੈ। ਉਨ੍ਹਾਂ ਬੀ.ਐਲ.ਓਜ਼. ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਨਾਲ 83R09;ਲੰਬੀ ਵਿਧਾਨ ਸਭਾ ਚੋਣ ਹਲਕੇ ਲਈ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸ੍ਰੀ ਪ੍ਰਵੀਨ ਕੁਮਾਰ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਵੀ ਹਾਜ਼ਰ ਸਨ।
ਓਧਰ ਜ਼ਿਲ੍ਹੇ ਵਿਚ ਤੈਨਾਤ ਵੱਖ ਵੱਖ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੇ ਵੀ ਅੱਜ ਵੱਖ ਵੱਖ ਬੁਥਾਂ ‘ਤੇ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ। ਅੱਜ ਦੇ ਦਿਨ ਸਾਰੇ ਬੂਥ ਲੈਵਲ ਅਫਸਰਾਂ ਨੇ ਆਪੋ ਆਪਣੇ ਬੂਥਾਂ ‘ਤੇ ਹਾਜਰ ਰਹਿਣਾ ਸੀ। ਹਲਕਾ 86R09;ਸ੍ਰੀ ਮੁਕਤਸਰ ਸਾਹਿਬ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸ੍ਰੀ ਦਲਵਿੰਦਰਜੀਤ ਸਿੰਘ ਉਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਬੂੜਾ ਗੁੱਜਰ, ਮੜਮੱਲੂ, ਸੰਗਰਾਨਾ, ਮੁੰਕਦ ਸਿੰਘ ਵਾਲਾ, ਮਾਨ ਸਿੰਘ ਵਾਲਾ, ਕਾਨਿਆਂਵਾਲੀ, ਮਾਂਗਟ ਕੇਰ, ਸਿਵਪੂਰੀ ਕੋਕਰੀਆਂ, ਨੂਰਪੁਰ ਕ੍ਰਿਪਾਲਕੇ, ਫੱਤਣਵਾਲਾ, ਕੋਟਲੀ ਦੇਵਨ, ਸਦਰ ਵਾਲਾ, ਅਕਾਲਗੜ੍ਹ, ਗੁਲਾਬੇ ਵਾਲਾ, ਲੰਬੀ ਢਾਬ ਦਾ ਦੌਰਾ ਕੀਤਾ। ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਨਾਇਬ ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ ਨੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਨਾਇਬ ਤਹਿਸੀਲਦਾਰ ਬਰੀਵਾਲਾ ਸ: ਬੇਅੰਤ ਸਿੰਘ ਨੇ ਵੀ 15 ਪਿੰਡਾਂ ਦਾ ਦੌਰਾ ਕੀਤਾ। ਐਸ.ਡੀ.ਐਮ. ਗਿੱਦੜਬਾਹਾ ਸ: ਪੁਸਪਿੰਦਰ ਸਿੰਘ ਕੈਲੇ ਨੇ ਪਿੰਡ ਚੱਕ ਗਿਲਜ਼ੇਵਾਲਾ, ਗਿਲਜ਼ੇਵਾਲਾ, ਮਧੀਰ, ਦੌਲਾ, ਪਿਓਰੀ, ਚੋਟੀਆਂ, ਕੋਟਭਾਈ ਅਤੇ ਗਿੱਦੜਬਾਹਾ ਸ਼ਹਿਰ ਦੇ ਪੋਲਿੰਗ ਬੂਥਾਂ ਦੀ ਜਾਂਚ ਕੀਤੀ। ਮਲੋਟ ਦੇ ਐਸ.ਡੀ.ਐਮ. ਸ: ਬਲਬੀਰ ਸਿੰਘ ਨੇ ਮਲੋਟ ਸ਼ਹਿਰ ਦੇ ਪੋਲਿੰਗ ਬੂਥਾਂ ਤੋਂ ਇਲਾਵਾ ਪਿੰਡ ਸੇਖੂ, ਜੰਡਵਾਲਾ, ਕਟੋਰੇਵਾਲਾ, ਘੱਘਾ, ਥੇਹੜੀ, ਫੱਕਰਸਰ, ਘੁਮਿਆਰ ਖੇੜਾ, ਕਿੰਗਰਾ, ਦਾਨੇਵਾਲਾ ਅਤੇ ਰੱਥੜੀਆਂ ਦਾ ਦੌਰਾ ਕਰਕੇ ਵੋਟਾ ਦੀ ਸੁਧਾਈ ਦਾ ਜਾਇਜ਼ਾ ਲਿਆ।