ਅੰਮ੍ਰਿਤਸਰ – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਏ’ ਜ਼ੋਨ ਜੋਨਲ ਯੁਵਕ ਮੇਲੇ ਵਿਚ ‘ਏ’ ਡਵੀਜ਼ਨ ਦੀ ਚੈਂਪੀਅਨਸ਼ਿਪ ਟਰਾਫੀ ਜਿੱਤ ਲਈ ਜਦੋਂਕਿ "ਬੀ" ਡਵੀਜ਼ਨ ਦੀ ਚੈਪੀਅਨਸ਼ਿਪ ਟਰਾਫੀ ਸ਼ਾਹਜ਼ਾਦਾਨੰਦ ਕਾਲਜ, ਅੰਮ੍ਰਿਤਸਰ ਨੇ ਜਿਤੀ। ਇਹ ਚਾਰ-ਦਿਨਾ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਮਾਪਤ ਹੋਇਆ।
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਅੰਡਰ ਸੈਕਟਰੀ, ਸ੍ਰੀ ਸੈਪਸਨ ਡੇਵਿਡ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਤੋਂ ਪਹਿਲਾਂ, ਡਾ. ਜਗਜੀਤ ਕੌਰ, ਡਾਇਰੈਕਟਰ, ਯੁਵਕ ਭਲਾਈ ਨੇ ਉਨ੍ਹਾਂ ਨੂੰ ਜੀ-ਆਇਆਂ ਆਖਿਆ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ।
‘ਏ’ ਡਵੀਜ਼ਨ ਵਿਚ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਰਨਰਜ਼ਅਪ ਰਿਹਾ ਜਦੋਂ ਕਿ ਡੀ. ਏ. ਵੀ. ਕਾਲਜ, ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ‘ਬੀ’ ਡਿਵੀਜ਼ਨ ਵਿਚ ਐਸ.ਡੀ.ਐਸ.ਪੀ.ਐਮ. ਕਾਲਜ ਫਾਰ ਵੁਮੈਨ, ਰਈਆ ਰਨਰਜ਼ਅਪ ਰਿਹਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।