ਚੰਡੀਗੜ੍ਹ – ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਅੱਜ ਵਿਦਿਆਰਥੀਆਂ ਅਤੋ ਸਿੱਖਿਆ ਵਿਭਾਗ ਦੇ ਅਧਿਆਪਕਾ ਦੀ ਦੀਵਾਲੀ ਹੋਰ ਵਧੇਰੇ ਚਮਕਦਾਰ ਬਣਾ ਦਿੱਤੀ ਜਦੋ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ ਸੇਵਾ ਸਿੰਘ ਸੇਖਵਾਂ ਨੇ ਰਾਤੋ ਰਾਤ 251 ਸਕੂਲ ਪ੍ਰਿੰਸੀਪਲਾ ਦੀ ਪਦ ਉਨਤੀ ਤੇ ਸਹੀ ਪਾ ਦਿੱਤੀ ਤਾਂ ਕਿ ਪੰਜਾਬ ਦਾ ਕੋਈ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਪਣੇ ਮੁੱਖੀ ਤੋ ਸਖਣਾ ਨਾ ਰਹੇ। ਇਥੇ ਇਹ ਵੀ ਜਿਕਰਯੋਗ ਹੈ ਕਿ ਸ੍ਰ ਸੇਖਵਾਂ ਨੇ ਪਿਛਲੀ ਦਿਨੀ 17 ਸੀਨੀਅਰ ਕਾਲਜ ਲੈਕਚਰਰਾਂ ਨੂੰ ਤਰੱਕੀ ਦੇ ਕੇ ਪੰਜਾਬ ਦੇ ਸਾਰੇ 52 ਸਰਕਾਰੀ ਕਾਲਜਾ ਵਿੱਚ ਪ੍ਰਿੰਸੀਪਲਾ ਦੀ ਨਿਯੁਕਤੀ ਨੂੰ ਅਮਲੀ ਜਾਮਾ ਪਹਿਨਾਉਦਿਆਂ ਉਚ ਸਿੱਖਿਆ ਹਲਕਿਆਂ ਦੀ ਚਿਰੋਕਣੀ ਮੰਗ ਨੂੰ ਪੁਰਾ ਕਰ ਦਿੱਤਾ ਸੀ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਸ੍ਰ ਸੇਖਵਾਂ ਨੇ ਦੱਸਿਆ ਕਿ ਰਾਜ ਅੰਦਰ ਸੀਨੀਅਰ ਸੈਕੰਡਰੀ ਸਕੂਲਾ ਦੇ ਪ੍ਰਿੰਸੀਪਲਾ ਦੀਆਂ 1299 ਅਸਾਮੀਆਂ ਹਨ ਅਤੇ ਅੱਜ ਕੀਤੀਆਂ ਗਈਆਂ ਇਹਨਾਂ 251 ਪ੍ਰਿੰਸੀਪਲਾਂ ਦੀਆਂ ਤਰੱਕੀਆਂ ਨਾਲ ਹੁਣ ਰਾਜ ਦੇ ਹਰ ਸਕੂਲ ਵਿੱਚ ਪ੍ਰਿੰਸੀਪਲ ਦੀ ਤਾਇਨਾਤੀ ਹੋ ਸਕੇਗੀ । ਉਨ੍ਹਾਂ ਕਿਹਾ ਕਿ ਸਿੱÎਖਿਆ ਮੰਤਰੀ ਵਜੋ ਅਹੁਦਾ ਸੰਭਾਲਣ ਉਪੰਰਤ ਉਹਨਾਂ ਇਹ ਮਹਿਸੂਸ ਕੀਤਾ ਕਿ ਕਿਸੇ ਵੀ ਸਰਕਾਰੀ ਵਿਦਿਅਕ ਸੰਸਥਾ ਦੇ ਵਿਕਾਸ ਲਈ ਉਥੋ ਦਾ ਨਿਯਮਤ ਅਧਿਕਾਰਤ ਮੁੱਖੀ ਹੋਣਾ ਬੇਹਦ ਲਾਜਮੀ ਹੈ ਅਤੇ ਅਧਿਆਪਕ ਭਾਈਚਾਰੇ ਦੀ ਲੋੜੀਦੀ ਹਲਾਸ਼ੇਰੀ ਲਈ ਸਮੇ ਸਿਰ ਤਰੱਕੀਆਂ ਲਾਜਮੀ ਬਣ ਗਈਆਂ ਹਨ । ਉਨ੍ਹਾਂ ਦੱਸਿਆ ਕਿ ਆਉਦੇ ਕੁਝ ਦਿਨਾਂ ਵਿਚ 450 ਮੁੱਖ ਅਧਿਆਪਕਾ ਅਤੇ 3500 ਲੈਕਚਰਾਰਾ ਦੀ ਤਰੱਕੀ ਦਾ ਵੀ ਰਾਹ ਪੱਧਰਾ ਹੋ ਗਿਆ ਹੈÎ ਕਿਉਕਿ ਇਸ ਮਕਸਦ ਲਈ ਲੋੜੀਦੀਆਂ ਵਿਭਾਗੀ ਤਰੱਕੀ ਕਮੇਟੀਆਂ ਦੀਆਂ ਮੀਟਿੰਗਾ ਦੀਆਂ ਤਰੀਕਾ ਨਿਸ਼ਚਿਤ ਕਰ ਦਿੱਤੀਆ ਗਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਉਨ੍ਹਾਂ ਵਲੋ ਪਿਛਲੇ ਹਫਤੇ 842 ਮੁੱਖ ਅਧਿਆਪਕਾ ਦੀਆ ਤਰੱਕੀਆਂ ਪਹਿਲਾ ਹੀ ਕਰ ਦਿੱਤੀਆ ਗਈ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਪੂਰਨ ਪਾਰਦਰਸ਼ਤਾ ਵਰਤਦਿਆ 54000 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਕਿਸੇ ਵੀ ਮਾਮਲੇ ਵਿੱਚ ਕੋਈ ਅਦਾਲਤੀ ਮੁਕਦਮੇਬਾਜੀ ਦਾ ਨਾ ਹੋਣਾ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਸਾਡੀ ਸਰਕਾਰ ਕਿਸ ਤਰ੍ਹਾਂ ਨਾਲ ਮਿਆਰੀ ਸਿੱਖਿਆ ਅਤੇ ਵਿਸ਼ਵ ਪੱਧਰੀ ਸਿੱਖਿਆ ਬੁਨਿਆਦੀ ਢਾਂਚਾ ਵਿਕਸਤ ਕਰਨ ਪ੍ਰਤੀ ਵਚਨਬੱਧ ਅਤੇ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਹੋਈਆਂ ਇਨਕਲਾਬੀ ਪਹਿਲ ਕਦਮੀਆਂ ਜਿਨ੍ਹਾਂ ਵਿਚ ਮਾਡਲ ਅਤੇ ਆਦਰਸ਼ ਸਕੂਲਾ ਦੀ ਸਥਾਪਨਾ, ਸਕੂਲਾ ਅੰਦਰ ਲੋੜੀਦੇ ਨਿਰਮਾਣ ਕਾਰਜ , ਸਾਇੰਸ ਬਲਾਕ ਅਤੇ ਹੋਰ ਸਹੂਲਤਾਂ ਸ਼ਾਮਲ ਹਨ ,ਸਦਕਾ ਹੀ ਅੱਜ ਪੰਜਾਬ ਕੌਮੀ ਸਿੱਖਿਆ ਸੂਚਕਅੰਕ ਤੇ ਤੀਸਰੇ ਸਥਾਨ ਤੇ ਪਹੁੰਚ ਗਿਆ ਹੈ ਜਦੋ ਕਿ ਪਿਛਲੀ ਸਰਕਾਰ ਸਮੇ ਸਾਡਾ ਰਾਜ 14ਵੇ ਸਥਾਨ ਤਕ ਹੇਠਾ ਚਲਾ ਗਿਆ ਸੀ।
ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋ ਉਚੇਰੀ ਸਿੱਖਿਆ ਦੇ ਮੁਹਾਜ ਤੇ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦਿਆ ਸ੍ਰ ਬਾਦਲ ਨੇ ਦੱਸਿਆ ਕਿ ਸਾਡੀ ਸਰਕਾਰ ਨੇ ਪਿਛਲੇ ਇਕ ਸਾਲ ਅੰਦਰ ਹੀ ਵਖ ਵਖ ਯੂਨੀਵਰਸਿਟੀਆਂ ਨਾਲ ਤਾਲਮੇਲ ਪੈਦਾ ਕਰਦਿਆ ਵਿਦਿਅਕ ਤੌਰ ਤੇ ਪਿਛੜੇ ਖੇਤਰਾਂ ਵਿਚ 17 ਡਿਗਰੀ ਕਾਲਜਾਂ ਦੀ ਸਥਾਪਨਾ ਦਾ ਵੱਡਾ ਹੰਭਲਾ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਬਹੁਗਿਣਤੀ ਕਾਲਜਾ ਦੀਆਂ ਇਮਾਰਤਾਂ ਦਾ ਨਿਰਮਾਣ ਮੁਕੰਮਲ ਹੋ ਗਿਆ ਹੈ ਅਤੇ ਇਹ ਵੱਡੇ ਮਾਣ ਵਾਲੀ ਗਲ ਹੈ ਕਿ ਸਾਰੇ ਕਾਲਜਾ ਦਾ ਵਿਦਿਅਕ ਸ਼ੈਸ਼ਨ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 17 ਕਾਜਲ ਪ੍ਰਿੰਸੀਪਲਾਂ ਦੀ ਪਦਉਨਤੀ ਨਾਲ ਰਾਜ ਦੇ ਸਮੂਹ ਪਹਿਲਾ ਸਥਾਪਤ 52 ਸਰਕਾਰੀ ਕਾਲਜਾ ਵਿਚ ਹੁਣ ਪ੍ਰਿੰਸੀਪਲ ਨਿਯੁਕਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਲਜਾ ਦੇ ਬੁਨਿਆਦੀ ਢਾਂਚੇ ਨੂੰ ਆਲਾ ਮਿਆਰੀ ਬਨਾਉਣ ਲਈ 50 ਕਰੋੜ ਰੁਪਏ ਦੇ ਵਿਸ਼ੇਸ਼ ਵਿਕਾਸ ਫੰਡ ਪ੍ਰਦਾਨ ਕੀਤੇ ਗਏ ਹਨ।
ਉਹਨਾ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਰਾਜ ਸਰਕਾਰ ਵਲੋ ਉਨ੍ਹਾਂ ਦੀ ਤਨਖਾਹ ਅਤੇ ਤਰੱਕੀਆਂ ਬਾਰੇ ਹਰ ਮੰਗ ਪੁਰੀ ਕਰ ਦਿੱਤੀ ਗਈ ਹੈ। ਇਸ ਲਈ ਉਹ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਵਿਦਿਆ ਨੂੰ ਯਕੀਨੀ ਬਨਾਉਣ ਲਈ ਵਧ ਤੋ ਵਧ ਮਿਹਨਤ ਕਰਨ । ਉਨ੍ਹਾਂ ਇਹ ਵੀ ਭਰੋਸਾ ਦਵਾਇਆ ਹੈ ਕਿ ਭੱਵਿਖ ਵਿੱਚ ਸਰਕਾਰੀ ਸਕੂਲਾ ਅੰੰਦਰ ਅਧਿਆਪਕਾਂ ਜਾਂ ਵਿਦਿਆਰਥੀਆਂ ਲਈ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਢਾਂਚੇ ਦੀ ਸਹੂਲਤ ਵਿੱਚ ਕੋਈ ਤੌਕ ਨਹੀ ਆਉਣ ਦਿਤੀ ਜਾਵੇਗੀ।