ਫਿਰੋਜ਼ਪੁਰ – ਭਾਰਤ ਦੇ ਚੌਣ ਕਮਿਸ਼ਨ ਦੇ ਨਿਰਦੇਸ਼ਾ ਤੇ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਵੱਲੋਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ, ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਜ਼ੀਰਾ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਅਚਨਚੇਤ ਨਰੀਖਣ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਡਿਊਟੀ ਤੇ ਤਾਇਨਾਤ ਬੀ.ਐਲ.ਓਜ਼ ਅਤੇ ਹੋਰ ਸਟਾਫ ਤੋਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸੰਕੈਡਰੀ ਸਕੂਲ ਲੜਕੇ ਦੇ ਬੂਥ ਨੰ:80,81,82,83, ਸਰਕਾਰੀ ਸੰਕੈਡਰੀ ਸਕੂਲ ਲੜਕੀਆਂ ਦੇ ਬੂਥ ਨੰ:111,112,113, ਖਾਈ ਫੇਮੇ ਕੀ ਦੇ ਬੂਥ ਨੰ:142,143, ਲੱਖੋ ਕੇ ਬਹਿਰਾਮ ਬੂਥ ਨੰ: 52,53, ਸਰਕਾਰੀ ਸੰਕੈਡਰੀ ਸਕੂਲ ਅਲਫੂ ਕੇ , ਗੁਰੂਹਰਸਹਾਏ ਦੇ ਵੱਖ-ਵੱਖ ਪੋਲਿੰਗ ਬੂਥਾਂ ਅਤੇ ਮਮਦੋਟ ਤੋ ਇਲਾਵਾ ਜ਼ੀਰਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾ ਡਿਊਟੀ ਤੇ ਤਾਇਨਾਤ ਸਟਾਫ ਨੂੰ ਹਦਾਇਤ ਕੀਤੀ ਕਿ ਹਰੇਕ ਵੋਟਰ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੋਣਾ ਚਾਹੀਦਾ ਹੈ ਅਤੇ ਫਾਲਤੂ ਵੋਟਾਂ ਪੂਰੀ ਜਾਂਚ ਮਗਰੋਂ ਕੱਟੀਆਂ ਜਾਣ।