ਤਪਾ ਮੰਡੀ – ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ `ਤੇ ਪ੍ਰਸ਼ਾਸਨਿਕ ਸੁਧਾਰ ਕਰਕੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ ਅਤੇ ਪੰਜਾਬ ਸੇਵਾ ਅਧਿਕਾਰ ਕਾਨੂੰਨ ਤਹਿਤ ਸਾਂਝ ਕੇਂਦਰ ਖੋਲ ਕੇ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਨਿਸ਼ਚਿਤ ਸਮੇਂ ਵਿੱਚ ਸਹੂਲਤਾਂ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ| ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਤਪਾ ਵਿਖੇ ਪੁਲਿਸ ਸਾਂਝ ਕੇਂਦਰ (ਸਵਿਧਾ ਸੈਂਟਰ) ਦਾ ਉਦਘਾਟਨ ਕਰਨ ਉਪਰੰਤ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਿਨ ਕਰਦਿਆਂ ਕੀਤਾ।
ਸ੍ਰ| ਢੀਂਡਸਾ ਨੇ ਕਿਹਾ ਕਿ ਉੱਪ ਮੱੁਖ ਮੰਤਰੀ ਸ੍ਰ| ਸੁਖਬੀਰ ਸਿੰਘ ਨੇ ਜੋ ਪ੍ਰਸ਼ਾਸਨਿਕ ਸੁਧਾਰਾਂ ਦਾ ਸੁਪਨਾ ਦੇਖਿਆ ਸੀ ਅੱਜ ਉਹ ਪੂਰਾ ਹੋ ਗਿਆ ਹੈ ਅਤੇ ਸੇਵਾ ਅਧਿਕਾਰ ਕਾਨੂੰਨ ਦੇ ਲਾਗੂ ਹੋਣ ਨਾਲ ਹੁਣ ਲੋਕਾਂ ਦੇ ਕੰਮ-ਕਾਜ ਬਿਨਾਂ ਕਿਸੇ ਸ਼ਿਫਾਰਸ਼ ਜਾਂ ਖੱਜਲ-ਖੁਆਰੀ ਦੇ ਇੱਕ ਨਿਸ਼ਚਿਤ ਸਮੇਂ ਵਿੱਚ ਹੋ ਜਾਇਆ ਕਰਨਗੇ। ਇਸ ਤੋਂ ਇਲਾਵਾ ਇਸ ਕਾਨੰੰੂਨ ਦੇ ਜਰੀਏ ਜਿਥੇ ਪ੍ਰਸ਼ਾਸਨ ਨੂੰ ਕੰਮ ਕਰਨ ਲਈ ਸਮਾਂਬੱਧ ਕਰਨ ਦੇ ਨਾਲ-ਨਾਲ ਜੁਆਬਦੇਹ ਵੀ ਬਣਾਇਆ ਗਿਆ ਹੈ।
ਪੁਲਿਸ ਸਾਂਝ ਕੇਂਦਰ ਦੀ ਅਹਿਮੀਅਤ ਬਾਰੇ ਦੱਸਦਿਆਂ ਸ੍ਰ| ਢੀਂਡਸਾ ਨੇ ਕਿਹਾ ਕਿ ਇਹ ਕੇਂਦਰ ਪੁਲਿਸ ਅਤੇ ਲੋਕਾਂ ਵਿੱਚ ਇੱਕ ਕੜ੍ਹੀ ਦੀ ਤਰਾਂ ਕੰਮ ਕਰੇਗਾ ਅਤੇ ਹੁਣ ਲੋਕਾਂ ਦੇ ਪੁਲਿਸ ਨਾਲ ਸਬੰਧਤ 80-90 ਫੀਸਦੀ ਕੰਮ ਇਸ ਪੁਲਿਸ ਸਾਂਝ ਕੇਂਦਰ ਵਿੱਚ ਹੀ ਹੋ ਜਾਇਆ ਕਰਨਗੇ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਸਬ-ਡਵੀਜਨ ਪੱਧਰ `ਤੇ ਅਜਿਹੇ ਪੁਲਿਸ ਸਾਂਝ ਕੇਂਦਰ ਖੋਲ੍ਹੇ ਗਏ ਹਨ ਅਤੇ ਪੰਜਾਬ ਪੁਲਿਸ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਕੇ ਸਮੇਂ ਦੀ ਹਾਣ ਦੀ ਬਣਾਇਆ ਗਿਆ ਹੈ।
ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸ੍ਰ| ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੱੁਖ ਮੰਤਰੀ ਪੰਜਾਬ ਸ੍ਰ| ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੱੁਖ ਮੰਤਰੀ ਸ੍ਰ| ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਦਾ ਹਰ ਖੇਤਰ ਵਿੱਚ ਰਿਕਾਰਡ ਵਿਕਾਸ ਹੋਇਆ ਹੈ ਅਤੇ ਇਸੇ ਵਿਕਾਸ ਦੀ ਬਦੌਲਤ ਹੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਅਗਲੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਦੁਬਾਰਾ ਆਪਣੀ ਸਰਕਾਰ ਬਣਾਵੇਗੀ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੱੁਖੀ ਸ੍ਰ| ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਲਿਸ ਸਾਂਝ ਕੇਂਦਰ ਖੋਲ੍ਹਣ ਲਈ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਉਹਨਾਂ ਨਾਲ ਹੀ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਇਹ ਸਾਂਝ ਕੇਂਦਰ ਸੱਚਮੁੱਚ ਹੀ ਲੋਕਾਂ ਨਾਲ ਆਪਣੀ ਪੱਕੀ ਸਾਂਝ ਪਾਵੇਗਾ ਅਤੇ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਿਤ ਸਾਰੀਆਂ ਸਹੂਲਤਾਂ ਸਮੇਂ ਸਿਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹ ਕੇਂਦਰ ਆਨ-ਲਾਈਨ ਹੋਵੇਗਾ ਅਤੇ ਇਸ ਕੇਂਦਰ ਵਿੱਚ ਤਿੰਨ ਕਾਉਂਟਰ ਬਣਾਏ ਗਏ ਹਨ ਜਿਥੋਂ 20 ਦੇ ਕਰੀਬ ਪੁਲਿਸ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਾਈਆਂ ਜਾਣਗੀਆਂ।
ਇਸ ਮੌਕੇ ਸਾਬਕਾ ਮੰਤਰੀ ਸ੍ਰ| ਗੋਬਿੰਦ ਸਿੰਘ ਲੌਂਗੋਵਾਲ, ਬਰਨਾਲਾ ਦੇ ਵਿਧਾਨਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ| ਬਲਵੀਰ ਸਿੰਘ ਘੁੰਨਸ, ਸਾਬਕਾ ਮੰਤਰੀ ਸ੍ਰ| ਗੋਬਿੰਦ ਸਿੰਘ ਕਾਂਝਲਾ, ਮਾਰਕਿਟ ਕਮੇਟੀ ਭਦੌੜ ਦੇ ਚੇਅਰਮੈਨ ਸ੍ਰ ਭੋਲਾ ਸਿੰਘ ਵਿਰਕ ਅਤੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਸ੍ਰੀ ਤਰਲੋਚਨ ਬਾਂਸਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਐੱਸ| ਡੀ| ਐੱਮ ਤਪਾ ਸ੍ਰ| ਜਸਪਾਲ ਸਿੰਘ, ਡੀ| ਐੱਸ| ਪੀ| ਤਪਾ ਸ੍ਰ| ਹਰਵਿੰਦਰ ਸਿੰਘ ਵਿਰਕ, ਅਕਾਲੀ ਆਗੂ ਚਮਕੌਰ ਸਿੰਘ, ਸ੍ਰ| ਅਮਰ ਸਿੰਘ ਬੀ| ਏ|, ਸੰਤ ਬਾਬਾ ਬੂਟਾ ਸਿੰਘ, ਮਾਰਕਿਟ ਕਮੇਟੀ ਤਪਾ ਦੇ ਚੇਅਰਮੈਨ ਸ੍ਰ| ਗੁਰਜੰਟ ਸਿੰੰਘ, ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਬੋਗਾ ਆਗੂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਸਬੀਰ ਸਿੰਘ ਧੰਮੀ ਆਦਿ ਆਗੂ ਹਾਜ਼ਰ ਸਨ।